22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਉਲਾਸ ਪ੍ਰੋਗਰਾਮ ਦਾ ਉਦੇਸ਼ ਹਰ ਵਰਗ ਤੱਕ ਸਾਖਰਤਾ ਦੀ ਰੌਸ਼ਨੀ ਨੂੰ ਪਹੁੰਚਾਉਣਾ ਹੈ-ਸੁਨੀਤਾ ਚੌਹਾਨ ਉਲਾਸ ਪ੍ਰੀਖਿਆ ਲਈ ਕੀਤੇ ਗਏ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਬੀਤੇ ਦਿਨ ਐਨ. ਸੀ.

Ad Position 21
No active advertisement
ਅਜੀਤ ਡੈਸਕ 22-09-2026
ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਬੀਤੇ ਦਿਨ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਦੀ ਸੀਨੀਅਰ ਕੰਸਲਟੈਂਟ ਸੁਨੀਤਾ ਚੌਹਾਨ ਜੋ ਉਲਾਸ ਪ੍ਰੋਗਰਾਮ ਦੇ ਪੰਜਾਬ ਦੇ ਇੰਚਾਰਜ ਹਨ ਨੇ ਜ਼ਿਲ੍ਹਾ ਕੋਆਰਡੀਨੇਟਰ ਨੀਲਮ ਵਰਮਾ ਨਾਲ ਉਲਾਸ ਪ੍ਰੀਖਿਆ ਲਈ ਜ਼ਿਲ੍ਹੇ ਵਿਚ ਬਣੇ ਪ੍ਰੀਖਿਆ ਕੇਂਦਰਾਂ ਵਿਚੋਂ 6 ਪ੍ਰੀਖਿਆ ਕੇਂਦਰ ਦਾ ਦੌਰਾ ਕੀਤਾ ਤੇ ਬਾਅਦ ਵਿਚ ਉਨ੍ਹਾਂ ਸਕੂਲ ਆਫ ਐਮੀਨੈਂਸ ਕਪੂਰਥਲਾ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਲਾਸ ਮਿਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਉਲਾਸ ਦਾ ਉਦੇਸ਼ ਹਰ ਵਰਗ ਤੱਕ ਸਾਖਰਤਾ ਦੀ ਰੌਸ਼ਨੀ ਨੂੰ ਪਹੁੰਚਾਉਣਾ ਹੈ ਤੇ ਜਿਹੜੇ ਵਿਅਕਤੀ ਅਜੇ ਤੱਕ ਸਾਖਰਤਾ ਨਹੀਂ ਹੋਏ ਉਨ੍ਹਾਂ ਵਿਚ ਜੀਵਨ ਭਰ ਸਿੱਖਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਮੀਟਿੰਗ ਦੌਰਾਨ ਉਨ੍ਹਾਂ ਉਲਾਸ ਮਿਸ਼ਨ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਵੀ ਲਿਆ | ਉਨ੍ਹਾਂ ਪ੍ਰੀਖਿਆ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪੱਧਰ ‘ਤੇ ਸਾਰੇ ਅਧਿਕਾਰੀਆਂ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸਾਖਰਤਾ ਅਭਿਆਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਦਾ ਸੰਕਲਪ ਦੁਹਰਾਇਆ | ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਜੇਸ਼ ਕੁਮਾਰ, ਸਕੂਲ ਆਫ਼ ਐਮੀਨੈਂਸ ਦੀ ਪਿ੍ੰਸੀਪਲ ਅਨੁਰਾਗ, ਸੀਨੀਅਰ ਸੈਕੰਡਰੀ ਸਕੂਲ ਦੇ ਗਤੀਵਿਧੀ ਇੰਚਾਰਜ ਲੈਕਚਰਾਰ ਸੁਨੀਲ ਬਜਾਜ, ਬਲਾਕ ਯੂਜ਼ਰ ਹਰੀਸ਼ ਸੂਦ ਤੇ ਵਸਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਮੀਡੀਆ ਇੰਚਾਰਜ ਰਜਨੀ ਵਾਲੀਆ ਤੇ ਸਹਾਇਕ ਮੈਂਟਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਨੇ ਦੱਸਿਆ ਕਿ ਸੀਨੀਅਰ ਕੰਸਲਟੈਂਟ ਸੁਨੀਤਾ ਚੌਹਾਨ ਵਲੰਟੀਅਰ ਅਧਿਆਪਕਾਂ ਵਲੋਂ ਕੀਤੇ ਗਏ ਕੰਮਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਏ | ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ | ਇੱਥੇ ਵਰਨਣਯੋਗ ਹੈ ਕਿ ਉਲਾਸ ਪੋ੍ਰਗਰਾਮ ਤਹਿਤ ਕੇਂਦਰ ਸਰਕਾਰ ਵਲੋਂ 15 ਸਾਲ ਤੋਂ ਵੱਧ ਉਮਰ ਦੇ ਜਿਹੜੇ ਵਿਅਕਤੀ ਸਕੂਲੀ ਸਿੱਖਿਆ ਨਹੀਂ ਲੈ ਸਕੇ ਨੂੰ ਸਿੱਖਿਆ ਦੇਣ ਦੇ ਮਨੋਰਥ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਢਿਲਵਾਂ ਰੇਲਵੇ ਫਾਟਕ ’ਤੇ ਫਲਾਈ ਓਵਰ ਜਾਂ ਅੰਡਰ ਪਾਸ ਬਣਾਉਣ ਦੀ ਮੰਗ ਅਗਲੀ ਖ਼ਬਰ ਟੋਲ ਕਰਮਚਾਰੀਆਂ ਨਾਲ ਤਕਰਾਰ ਤੋਂ ਬਾਅਦ ਸਰਕਾਰੀ ਬੱਸ ਚਾਲਕਾਂ ਨੇ ਰੋਸ ਵਜੋਂ ਕੀਤਾ ਟ੍ਰੈਫਿਕ ਜਾਮ
Ad Position 24