22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਢਿਲਵਾਂ ਰੇਲਵੇ ਫਾਟਕ ’ਤੇ ਫਲਾਈ ਓਵਰ ਜਾਂ ਅੰਡਰ ਪਾਸ ਬਣਾਉਣ ਦੀ ਮੰਗ

ਢਿਲਵਾਂ, 21 ਸਤੰਬਰ (ਗੋਬਿੰਦ ਸੁਖੀਜਾ)-ਕਸਬਾ ਢਿਲਵਾਂ ਨੂੰ ਜਾਂਦਿਆਂ ਰਸਤੇ ਵਿਚ ਪੈਂਦੇ ਰੇਲਵੇ ਫਾਟਕ ਦੇ ਅਕਸਰ ਬੰਦ ਰਹਿਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਦੀ ਸਰਕਾਰ ਪਾਸੋਂ ਮੰਗ ਹੈ ਕਿ ਇੱਥੇ ਫਲਾਈ ਓਵਰ ਜਾਂ ਅੰਡਰ ਬਿ੍ਜ ਦਾ ਨਿਰਮਾਣ ਕਰਵਾ ਕੇ ਚਿਰਾਂ ਤੋਂ ਲਟਕਦੀ ਆ ਰਹੀ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇ | ਵਰਨਣਯੋਗ ਹੈ ਕਿ ਅੰਮਿ੍ਤਸਰ-ਨਵੀਂ ਦਿੱਲੀ ਮੁੱਖ ਰੇਲ ਮਾਰਗ ਹੋਣ ਕਰਕੇ ਇੱਥੇ ਰੇਲ ਗੱਡੀਆਂ ਦੀ ਭਾਰੀ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਅਕਸਰ ਰੇਲਵੇ ਫਾਟਕ ਬੰਦ ਦੇਖਣ ਨੂੰ ਮਿਲਦਾ ਹੈ | ਜ਼ਿਕਰਯੋਗ ਹੈ ਕਿ ਰੇਲਵੇ ਫਾਟਕ ਤੋਂ ਪਾਰ ਹੀ ਸਿਵਲ ਹਸਪਤਾਲ, ਪੁਲਿਸ ਥਾਣਾ, ਬੈਂਕ, ਸਬ-ਤਹਿਸੀਲ, ਦਾਣਾ ਮੰਡੀ ਆਦਿ ਹੋਣ ਕਰਕੇ ਲੋਕਾਂ ਨੂੰ ਅਕਸਰ ਆਪਣੇ ਕੰਮਾਂ ਲਈ ਫਾਟਕ ਪਾਰ ਜਾਣਾ ਪੈਂਦਾ ਹੈ ਪਰ ਫਾਟਕ ਦੇ ਬੰਦ ਹੋਣ ਨਾਲ ਮੁਸ਼ਕਿਲ ਪੇਸ਼ ਆਉਂਦੀ ਹੈ ਇਸੇ ਤਰਾਂ ਕਸਬਾ ਢਿਲਵਾਂ ਦੇ ਨਾਲ ਲੱਗਦੇ ਪਿੰਡਾਂ ਮਾਂਗੇਵਾਲ, ਮਨਸੂਰਵਾਲ ਬੇਟ, ਮੁਗਲ ਚੱਕ, ਚੱਕੋਕੀ, ਬੁਤਾਲਾ, ਹੈਬਤਪੁਰ ਆਦਿ ਦੇ ਵਸਨੀਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੀ ਪ੍ਰੇਸ਼ਾਨੀ ਉਸ ਵੇਲੇ ਹੋਰ ਵੱਧ ਜਾਂਦੀ ਹੈ ਜਦੋਂ ਕਿਸੇ ਮਰੀਜ਼ ਨੂੰ ਐਮਰਜੈਂਸੀ ਵੇਲੇ ਜਲੰਧਰ ਜਾਂ ਅੰਮਿ੍ਤਸਰ ਦੇ ਕਿਸੇ ਵੱਡੇ ਹਸਪਤਾਲ ਵਿਖੇ ਇਲਾਜ ਲਈ ਲੈ ਜਾਣਾ ਹੋਵੇ ਤਾਂ ਫਾਟਕ ਦੇ ਬੰਦ ਹੋਣ ਨਾਲ ਜਿੱਥੇ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਉੱਥੇ ਮਰੀਜ਼ ਦੀ ਜਾਣ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ | ਇਲਾਕੇ ਦੇ ਲੋਕਾਂ ਦੀ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ ਕਿ ਇੱਥੇ ਫਲਾਈ ਓਵਰ ਜਾਂ ਅੰਡਰ ਪਾਸ ਦਾ ਨਿਰਮਾਣ ਤੁਰੰਤ ਕੀਤਾ ਜਾਵੇ ਤਾਂ ਜੋ ਚਿਰਾਂ ਤੋਂ ਆ ਰਹੀ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |

Ad Position 21
No active advertisement
ਅਜੀਤ ਡੈਸਕ 22-09-2026

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਹਥਿਆਰਾਂ ਦਾ ਪ੍ਰਦਰਸ਼ਨ ਤੇ ਪ੍ਰੇਗਾਬਾਲਿਨ ਕੈਪਸੂਲ ਦੀ ਵਿੱਕਰੀ ’ਤੇ ਪਾਬੰਦੀ ਲਾਗੂ ਅਗਲੀ ਖ਼ਬਰ ਉਲਾਸ ਪ੍ਰੋਗਰਾਮ ਦਾ ਉਦੇਸ਼ ਹਰ ਵਰਗ ਤੱਕ ਸਾਖਰਤਾ ਦੀ ਰੌਸ਼ਨੀ ਨੂੰ ਪਹੁੰਚਾਉਣਾ ਹੈ-ਸੁਨੀਤਾ ਚੌਹਾਨ ਉਲਾਸ ਪ੍ਰੀਖਿਆ ਲਈ ਕੀ...
Ad Position 24