22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਟੋਲ ਕਰਮਚਾਰੀਆਂ ਨਾਲ ਤਕਰਾਰ ਤੋਂ ਬਾਅਦ ਸਰਕਾਰੀ ਬੱਸ ਚਾਲਕਾਂ ਨੇ ਰੋਸ ਵਜੋਂ ਕੀਤਾ ਟ੍ਰੈਫਿਕ ਜਾਮ

ਢਿਲਵਾਂ, 21 ਸਤੰਬਰ (ਪ੍ਰਵੀਨ ਕੁਮਾਰ)-ਅੱਜ ਸ਼ਾਮ ਕਰੀਬ 4:30 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਪੀ. ਆਰ.

Ad Position 21
No active advertisement
ਅਜੀਤ ਡੈਸਕ 22-09-2026
ਢਿਲਵਾਂ, 21 ਸਤੰਬਰ (ਪ੍ਰਵੀਨ ਕੁਮਾਰ)-ਅੱਜ ਸ਼ਾਮ ਕਰੀਬ 4:30 ਵਜੇ ਟੋਲ ਪਲਾਜ਼ਾ ਢਿਲਵਾਂ ਵਿਖੇ ਟੋਲ ਕਰਮਚਾਰੀ ਤੇ ਪੀ.ਆਰ.ਟੀ.ਸੀ ਦੀ ਬੱਸ ਚਾਲਕ ਦਰਮਿਆਨ ਹੋਈ ਤਕਰਾਰ ਉਪਰੰਤ ਸਰਕਾਰੀ ਬੱਸ ਚਾਲਕਾਂ ਵਲੋਂ ਆਪਣੀਆਂ ਬੱਸਾਂ ਟੋਲ ਪਲਾਜ਼ਾ ਨਜ਼ਦੀਕ ਟੇਢੀਆਂ ਕਰਕੇ ਟ੍ਰੈਫਿਕ ਜਾਮ ਕੀਤਾ ਗਿਆ ਤੇ ਦੇਖਦੇ ਹੀ ਦੇਖਦੇ ਇਹ ਜਾਮ ਵਧਦਾ ਗਿਆ | ਇਸ ਦੌਰਾਨ ਜਾਮ ’ਚ ਫਸੇ ਕੁਝ ਮੁਸਾਫ਼ਰਾਂ ਤੇ ਕਾਰ ਚਾਲਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਉਪਰੰਤ ਕੁੱਝ ਕਾਰਾਂ ਨੂੰ ਨਿਕਲਣ ਦਿੱਤਾ ਗਿਆ ਤੇ ਬਾਅਦ ਵਿਚ ਸੜਕ ਪੂਰੀ ਤਰ੍ਹਾਂ ਨਾਲ ਜਾਮ ਹੋ ਗਈ | ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਤੇ ਸੜਕ ਸੁਰੱਖਿਆ ਫੋਰਸ ਦੇ ਏ.ਐਸ .ਆਈ ਗੁਰਪ੍ਰੀਤ ਸਿੰਘ ਵਲੋਂ ਜਾਮ ਖੁਲ੍ਹਵਾਉਣ ਲਈ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਕਰੀਬ 1 ਘੰਟੇ ਬਾਅਦ ਜਾਮ ਖੁੱਲ੍ਹ ਗਿਆ |
Ad Position 22
No active advertisement
ਪਿਛਲੀ ਖ਼ਬਰ ਉਲਾਸ ਪ੍ਰੋਗਰਾਮ ਦਾ ਉਦੇਸ਼ ਹਰ ਵਰਗ ਤੱਕ ਸਾਖਰਤਾ ਦੀ ਰੌਸ਼ਨੀ ਨੂੰ ਪਹੁੰਚਾਉਣਾ ਹੈ-ਸੁਨੀਤਾ ਚੌਹਾਨ ਉਲਾਸ ਪ੍ਰੀਖਿਆ ਲਈ ਕੀ... ਅਗਲੀ ਖ਼ਬਰ ਗੁਰਦੁਆਰਾ ਗੁਰੂ ਕਾ ਬਾਗ਼ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਉਤਸਵ ਮਨਾਇਆ
Ad Position 24