21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕਪੂਰਥਲਾ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਤੇ ਪਰਿਵਾਰਕ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਵਿਚ ਸਾਂਭਣ ਦੀ ਲੋੜ-ਮਹਾਰਾਣੀ ਮੀਰਾ ਬਸੰਤ ਕੌਰ

ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਇੰਟੈਕ ਕਪੂਰਥਲਾ ਚੈਪਟਰ ਵਲੋਂ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅਮੀਰ ਆਰਕੀਟੈਕਚਰ ਅਤੇ ਸਭਿਆਚਾਰਕ ਵਿਰਾਸਤ ਬਾਰੇ ਜਾਗਰੂਕ ਕਰਨ, ਉਨ੍ਹਾਂ ਵਿਚ ਵਿਰਾਸਤ ਬਾਰੇ ਸਤਿਕਾਰ ਪੈਦਾ ਕਰਨ ਤੇ ਉਨ੍ਹਾਂ ਨੂੰ ਆਪਣੇ ਵਿਰਾਸਤ ਦੇ ਜ਼ਿੰਮੇਵਾਰ ਰਾਖਿਆਂ ਵਜੋਂ ਪੇ੍ਰਰਿਤ ਕਰਨ ਦੇ ਮਨੋਰਥ ਨਾਲ ਸਥਾਨਕ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਵਿਰਾਸਤ ਤੇ ਨਾਗਰਿਕਤਾ ਸੰਭਾਲ ਸਿਖਲਾਈ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵੱਖ-ਵੱਖ ਸਕੂਲਾਂ ਤੇ ਹੋਰ ਸੰਸਥਾਵਾਂ ਦੇ 60 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ | ਵਰਕਸ਼ਾਪ ਦੇ ਆਰੰਭ ਵਿਚ ਇੰਟੈਕ ਕਪੂਰਥਲਾ ਚੈਪਟਰ ਦੇ ਕਨਵੀਨਰ ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ ਨੇ ਵਰਕਸ਼ਾਪ ਵਿਚ ਸ਼ਾਮਲ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਇੰਟੈਕ ਕਪੂਰਥਲਾ ਚੈਪਟਰ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਦੀ ਆਰੰਭਤਾ ਮੌਕੇ ਮਹਾਰਾਜਾ ਬਿ੍ਗੇਡੀਅਰ ਸੁਖਜੀਤ ਸਿੰਘ ਨੇ ਕਪੂਰਥਲਾ ਰਿਆਸਤ ਦੀ ਅਮੀਰ ਸਭਿਆਚਾਰਕ ਵਿਰਾਸਤ ਬਾਰੇ ਚਾਨਣਾ ਪਾਇਆ | ਵਰਕਸ਼ਾਪ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਉੱਘੀ ਲੇਖਿਕਾ ਤੇ ਵਿਰਾਸਤੀ ਮਾਹਿਰ ਮਹਾਰਾਣੀ ਮੀਰਾ ਬਸੰਤ ਕੌਰ ਨੇ ਕਿਹਾ ਕਿ ਕਪੂਰਥਲਾ ਦੀ ਵਿਰਾਸਤ ਹਰ ਕਿਸੇ ਦੀ ਹੈ ਤੇ ਇਹ ਯਾਦਾਂ ਤੇ ਪਰੰਪਰਾਵਾਂ ਦਾ ਸਾਂਝਾ ਖਜ਼ਾਨਾ ਹੈ | ਉਨ੍ਹਾਂ ਕਪੂਰਥਲਾ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਤੇ ਪਰਿਵਾਰਕ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਵਿਚ ਸਾਂਭਣ ‘ਤੇ ਜ਼ੋਰ ਦਿੱਤਾ | ਇਸ ਮੌਕੇ ਹਰਬੀਰ ਰੰਧਾਵਾ ਵਿਰਾਸਤੀ ਮਾਹਿਰ ਨੇ ਕਪੂਰਥਲਾ ਰਿਆਸਤ ਦੇ ਮੁੱਢ, ਸਭਿਆਚਾਰ ਅਤੇ ਸ਼ਹਿਰ ਦੀਆਂ ਢਹਿ ਢੇਰੀ ਹੋ ਰਹੀਆਂ ਇਮਾਰਤਾਂ ਨੂੰ ਮੁੜ ਸੰਭਾਲਣ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉੱਘੀ ਲੇਖਿਕਾ ਤੇ ਪੱਤਰਕਾਰ ਸੀਮਾ ਆਨੰਦ ਚੋਪੜਾ ਨੇ ਕਾਫੀ ਟੇਬਲ ਬੁੱਕ ‘ ਟਾਈਮਲੈੱਸ ਟ੍ਰੇਲਸ ਭਾਗ-1 ਅਤੇ ਭਾਗ-2 ਨੇ ਕਪੂਰਥਲਾ ਦੀਆਂ ਇਤਿਹਾਸਕ ਸਮਾਰਕਾਂ ਅਤੇ ਇੰਟੈਕ ਅਤੇ ਲੋਕਾਂ ਲਈ ਜਾਗਰੂਕਤਾ ਯੋਜਨਾ ਬਾਰੇ ਚਰਚਾ ਕੀਤੀ | ਇਸੇ ਦੌਰਾਨ ਹੀ ਆਰਕੀਟੈਕਟ ਸ਼ਿਵਾਂਸ਼ੀ ਸ਼੍ਰੀਧਰ (ਆਰਕੀਟੈਕਟ ਤੇ ਅਰਬਨ ਪਲਾਨਰ) ਨੇ ਕਪੂਰਥਲਾ ਦੀ ਸਭਿਆਚਾਰਕ ਪਹਿਚਾਣ ਤੇ ਸਥਾਨਕ ਪਰਿਵਰਤਨ ‘ਪੰਜਾਬ ਦਾ ਪੈਰਿਸ’ ਵਿਸ਼ੇ ‘ਤੇ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ | ਉਨ੍ਹਾਂ ਵਿਰਾਸਤੀ ਤਰਜੀਹੀ ਜੋਨ, ਸ਼ਹਿਰ ਦੇ ਫਰੈਂਚ ਤੇ ਇੰਡੋ-ਸਾਰਾਸੇਨਿਕ ਕਲਾ ਦੇ ਆਧਾਰ ‘ਤੇ ਫਸਾਡ ਦਿਸ਼ਾ-ਨਿਰਦੇਸ਼, ਗਲੀਆਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ, ਹਵੇਲੀਆਂ ਦੀ ਮੁੜ ਵਰਤੋਂ ਤੇ ਵਿਰਾਸਤੀ ਸੈਰ ਸਪਾਟਾ ਸਰਕਲ ਦਾ ਪ੍ਰਸਤਾਵ ਪੇਸ਼ ਕੀਤਾ | ਬਾਵਾ ਲਾਲਵਾਨੀ ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਕਿਹਾ ਕਿ ਸ਼ਹਿਰ ਵਿਚਲੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਤੇ ਉਹਨਾ ਨੂੰ ਪੁਨਰ ਸੁਰਜੀਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ | ਵਰਕਸ਼ਾਪ ਦੀ ਸਮਾਪਤੀ ‘ਤੇ ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ, ਵੀ.

Ad Position 21
No active advertisement
ਵਰਕਸ਼ਾਪ ਉਪਰੰਤ ਮਹਾਰਾਜਾ ਬਿ੍ਗੇਡੀਅਰ ਸੁਖਜੀਤ ਸਿੰਘ, ਮਹਾਰਾਣੀ ਮੀਰਾ ਬਸੰਤ ਕੌਰ ਆਫ ਕਪੂਰਥਲਾ, ਸੀਮਾ ਆਨੰਦ ਚੋਪੜਾ, ਸ਼ਿਵਾਨੀ ਸ੍ਰੀਧਰ, ਮੇਜਰ ਜਰਨਲ ਬਲਵਿੰਦਰ ਸਿੰਘ, ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ ਤੇ ਹੋਰ | ਅਜੀਤ ਤਸਵੀਰ 22-09-2026
ਕਪੂਰਥਲਾ, 21 ਸਤੰਬਰ (ਅਮਰਜੀਤ ਕੋਮਲ)-ਇੰਟੈਕ ਕਪੂਰਥਲਾ ਚੈਪਟਰ ਵਲੋਂ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅਮੀਰ ਆਰਕੀਟੈਕਚਰ ਅਤੇ ਸਭਿਆਚਾਰਕ ਵਿਰਾਸਤ ਬਾਰੇ ਜਾਗਰੂਕ ਕਰਨ, ਉਨ੍ਹਾਂ ਵਿਚ ਵਿਰਾਸਤ ਬਾਰੇ ਸਤਿਕਾਰ ਪੈਦਾ ਕਰਨ ਤੇ ਉਨ੍ਹਾਂ ਨੂੰ ਆਪਣੇ ਵਿਰਾਸਤ ਦੇ ਜ਼ਿੰਮੇਵਾਰ ਰਾਖਿਆਂ ਵਜੋਂ ਪੇ੍ਰਰਿਤ ਕਰਨ ਦੇ ਮਨੋਰਥ ਨਾਲ ਸਥਾਨਕ ਬਾਵਾ ਲਾਲਵਾਨੀ ਪਬਲਿਕ ਸਕੂਲ ਵਿਚ ਵਿਰਾਸਤ ਤੇ ਨਾਗਰਿਕਤਾ ਸੰਭਾਲ ਸਿਖਲਾਈ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵੱਖ-ਵੱਖ ਸਕੂਲਾਂ ਤੇ ਹੋਰ ਸੰਸਥਾਵਾਂ ਦੇ 60 ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ | ਵਰਕਸ਼ਾਪ ਦੇ ਆਰੰਭ ਵਿਚ ਇੰਟੈਕ ਕਪੂਰਥਲਾ ਚੈਪਟਰ ਦੇ ਕਨਵੀਨਰ ਐਡਵੋਕੇਟ ਕੰਵਲਜੀਤ ਸਿੰਘ ਆਹਲੂਵਾਲੀਆ ਨੇ ਵਰਕਸ਼ਾਪ ਵਿਚ ਸ਼ਾਮਲ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਇੰਟੈਕ ਕਪੂਰਥਲਾ ਚੈਪਟਰ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਵਰਕਸ਼ਾਪ ਦੀ ਆਰੰਭਤਾ ਮੌਕੇ ਮਹਾਰਾਜਾ ਬਿ੍ਗੇਡੀਅਰ ਸੁਖਜੀਤ ਸਿੰਘ ਨੇ ਕਪੂਰਥਲਾ ਰਿਆਸਤ ਦੀ ਅਮੀਰ ਸਭਿਆਚਾਰਕ ਵਿਰਾਸਤ ਬਾਰੇ ਚਾਨਣਾ ਪਾਇਆ | ਵਰਕਸ਼ਾਪ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਉੱਘੀ ਲੇਖਿਕਾ ਤੇ ਵਿਰਾਸਤੀ ਮਾਹਿਰ ਮਹਾਰਾਣੀ ਮੀਰਾ ਬਸੰਤ ਕੌਰ ਨੇ ਕਿਹਾ ਕਿ ਕਪੂਰਥਲਾ ਦੀ ਵਿਰਾਸਤ ਹਰ ਕਿਸੇ ਦੀ ਹੈ ਤੇ ਇਹ ਯਾਦਾਂ ਤੇ ਪਰੰਪਰਾਵਾਂ ਦਾ ਸਾਂਝਾ ਖਜ਼ਾਨਾ ਹੈ | ਉਨ੍ਹਾਂ ਕਪੂਰਥਲਾ ਦੇ ਬਜ਼ੁਰਗਾਂ ਦੀਆਂ ਕਹਾਣੀਆਂ ਤੇ ਪਰਿਵਾਰਕ ਇਤਿਹਾਸ ਨੂੰ ਦਸਤਾਵੇਜ਼ੀ ਰੂਪ ਵਿਚ ਸਾਂਭਣ ‘ਤੇ ਜ਼ੋਰ ਦਿੱਤਾ | ਇਸ ਮੌਕੇ ਹਰਬੀਰ ਰੰਧਾਵਾ ਵਿਰਾਸਤੀ ਮਾਹਿਰ ਨੇ ਕਪੂਰਥਲਾ ਰਿਆਸਤ ਦੇ ਮੁੱਢ, ਸਭਿਆਚਾਰ ਅਤੇ ਸ਼ਹਿਰ ਦੀਆਂ ਢਹਿ ਢੇਰੀ ਹੋ ਰਹੀਆਂ ਇਮਾਰਤਾਂ ਨੂੰ ਮੁੜ ਸੰਭਾਲਣ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉੱਘੀ ਲੇਖਿਕਾ ਤੇ ਪੱਤਰਕਾਰ ਸੀਮਾ ਆਨੰਦ ਚੋਪੜਾ ਨੇ ਕਾਫੀ ਟੇਬਲ ਬੁੱਕ ‘ ਟਾਈਮਲੈੱਸ ਟ੍ਰੇਲਸ ਭਾਗ-1 ਅਤੇ ਭਾਗ-2 ਨੇ ਕਪੂਰਥਲਾ ਦੀਆਂ ਇਤਿਹਾਸਕ ਸਮਾਰਕਾਂ ਅਤੇ ਇੰਟੈਕ ਅਤੇ ਲੋਕਾਂ ਲਈ ਜਾਗਰੂਕਤਾ ਯੋਜਨਾ ਬਾਰੇ ਚਰਚਾ ਕੀਤੀ | ਇਸੇ ਦੌਰਾਨ ਹੀ ਆਰਕੀਟੈਕਟ ਸ਼ਿਵਾਂਸ਼ੀ ਸ਼੍ਰੀਧਰ (ਆਰਕੀਟੈਕਟ ਤੇ ਅਰਬਨ ਪਲਾਨਰ) ਨੇ ਕਪੂਰਥਲਾ ਦੀ ਸਭਿਆਚਾਰਕ ਪਹਿਚਾਣ ਤੇ ਸਥਾਨਕ ਪਰਿਵਰਤਨ ‘ਪੰਜਾਬ ਦਾ ਪੈਰਿਸ’ ਵਿਸ਼ੇ ‘ਤੇ ਆਪਣਾ ਵਿਸ਼ਲੇਸ਼ਣ ਪੇਸ਼ ਕੀਤਾ | ਉਨ੍ਹਾਂ ਵਿਰਾਸਤੀ ਤਰਜੀਹੀ ਜੋਨ, ਸ਼ਹਿਰ ਦੇ ਫਰੈਂਚ ਤੇ ਇੰਡੋ-ਸਾਰਾਸੇਨਿਕ ਕਲਾ ਦੇ ਆਧਾਰ ‘ਤੇ ਫਸਾਡ ਦਿਸ਼ਾ-ਨਿਰਦੇਸ਼, ਗਲੀਆਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ, ਹਵੇਲੀਆਂ ਦੀ ਮੁੜ ਵਰਤੋਂ ਤੇ ਵਿਰਾਸਤੀ ਸੈਰ ਸਪਾਟਾ ਸਰਕਲ ਦਾ ਪ੍ਰਸਤਾਵ ਪੇਸ਼ ਕੀਤਾ | ਬਾਵਾ ਲਾਲਵਾਨੀ ਸਕੂਲ ਦੀ ਪਿ੍ੰਸੀਪਲ ਡਾ. ਏਕਤਾ ਧਵਨ ਨੇ ਕਿਹਾ ਕਿ ਸ਼ਹਿਰ ਵਿਚਲੀਆਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਤੇ ਉਹਨਾ ਨੂੰ ਪੁਨਰ ਸੁਰਜੀਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ | ਵਰਕਸ਼ਾਪ ਦੀ ਸਮਾਪਤੀ ‘ਤੇ ਇੰਟੈਕ ਪੰਜਾਬ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ, ਵੀ.ਐਸ.ਐਮ. (ਸੇਵਾ ਮੁਕਤ) ਨੇ ਵਰਕਸ਼ਾਪ ਵਿਚ ਸ਼ਾਮਲ ਹੋਈਆਂ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇੰਟੈਕ ਦੇ ਕਪੂਰਥਲਾ ਚੈਪਟਰ ਵਲੋਂ ਵਿਰਾਸਤ ਤੇ ਨਾਗਰਿਕਤਾ ਸੰਭਾਲ ਸਬੰਧੀ ਕਰਵਾਈ ਗਈ ਵਰਕਸ਼ਾਪ ਵਿਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ | ਇਸਤੋਂ ਪਹਿਲਾਂ ਵਰਕਸ਼ਾਪ ਦੀ ਸਮਾਪਤੀ ‘ਤੇ ਡੈਲੀਗੇਟਾਂ ਨੂੰ ਜਗਤਜੀਤ ਪੈਲੇਸ ਤੇ ਕਪੂਰਥਲਾ ਦੇ ਵੱਖ-ਵੱਖ ਵਿਰਾਸਤੀ ਇਮਾਰਤਾਂ ਦੀ ਸੈਰ ਕਰਵਾਈ ਗਈ | ਇਸ ਮੌਕੇ ਹਰਬੀਰ ਰੰਧਾਵਾ ਨੇ ਮਹਾਰਾਜਾ ਜਗਤਜੀਤ ਸਿੰਘ ਵਲੋਂ ਤਮੀਰ ਕਰਵਾਈਆਂ ਗਈਆਂ ਵਿਰਾਸਤੀ ਇਮਾਰਤਾਂ ਵਿਚਲੀਆਂ ਵੱਖ-ਵੱਖ ਕਲਾਕ੍ਰਿਤੀਆਂ ਬਾਰੇ ਡੈਲੀਗੇਟਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ‘ਐਂਪਾਇਰ ਆਫ ਦਾ ਸਿੱਖਸ’ ਪੁਸਤਕ ਦੀ ਸਹਿ ਲੇਖਿਕਾ ਜੋਤੀ ਐਮ. ਰਾਏ, ਸਕੂਲ ਦੀ ਡਾਇਰੈਕਟਰ ਸਮਿ੍ਤਾ ਬਾਵਾ, ਉੱਘੇ ਲੇਖਕ ਡਾ. ਆਸਾ ਸਿੰਘ ਘੁੰਮਣ, ਡਾ. ਹਰਭਜਨ ਸਿੰਘ, ਸ਼ਹਿਬਾਜ ਖ਼ਾਨ, ਮੁਨੱਜਾ ਇਰਸ਼ਾਦ ਤੇ ਸਕੂਲ ਦੇ ਸਟਾਫ਼ ਮੈਂਬਰ ਤੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਠੁਕਰਾਲ ਪਰਿਵਾਰ ਨੂੰ ਸਦਮਾ, ਮਾਤਾ ਰਮਾ ਰਾਣੀ ਦਾ ਦਿਹਾਂਤ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸਵਾਲ ਪੁੱਛਣ ਲਈ 51 ਮੈਂਬਰੀ ਸਿੱਖ ਜਥਾ 24 ਨੂੰ ਜਾਏਗਾ ਘਰ ਦੇ ਬਾਹਰ-ਅਲਾਇੰਸ ਆਫ ਸਿ...
Ad Position 24