ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵਲੋਂ ਕਰਵਾਏ ਸਮਾਗਮ ਦੌਰਾਨ ਵਲੋਂ ਤਹਿਸੀਲਦਾਰ ਸਤਬੀਰ ਸਿੰਘ ਦਾ ਵਿਸ਼ੇਸ਼ ਸਨਮਾਨ
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ)-ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਰੋਟੇ. ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਸੈਕਟਰੀ ਰੋਟੇ.
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ)-ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਰੋਟੇ. ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਸੈਕਟਰੀ ਰੋਟੇ. ਮਲਕੀਤ ਸਿੰਘ ਚੰਦੀ ਰਣਧੀਰਪੁਰ, ਭੁਪਿੰਦਰ ਸਿੰਘ ਖਿੰਡਾ, ਰੋਟੇ. ਪਿ੍ੰਸੀਪਲ ਲਖਬੀਰ ਸਿੰਘ ਸੈਦਪੁਰ ਸਟੇਟ ਐਵਾਰਡੀ ਤੇ ਉਨ੍ਹਾਂ ਦੀ ਸਮੁੱਚੀ ਕਲੱਬ ਦੀ ਟੀਮ ਵਲੋਂ ਜ਼ਿਲ੍ਹਾ ਕਪੂਰਥਲਾ ਦੇ ਤਰੱਕੀ ਹਾਸਲ ਕਰਕੇ ਨਵੇਂ ਬਣੇ ਤਹਿਸੀਲਦਾਰ ਸਤਬੀਰ ਸਿੰਘ ਚੰਦੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਗਮ ਵਿਚ ਡਾ. ਸਵਰਨ ਸਿੰਘ, ਜਗਜੀਤ ਸਿੰਘ ਥਿੰਦ ਸਕੂਲ ਇੰਚਾਰਜ ਜੀ.ਐੱਚ.ਐੱਸ. ਹੈਬਤਪੁਰ, ਰਿਟਾ. ਪਿ੍ੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ, ਰੋਟੇ. ਕੁਲਬੀਰ ਸਿੰਘ, ਰੋਟੇ. ਅਜੀਤਪਾਲ ਸਿੰਘ, ਰੋਟੇ. ਲਾਭ ਸਿੰਘ, ਪਿ੍ੰਸੀਪਲ ਅਮਰੀਕ ਸਿੰਘ ਨੰਢਾ ਜ਼ਿਲ੍ਹਾ ਪ੍ਰਧਾਨ ਗੈਸਾ, ਅਰੁਣਦੀਪ ਸਿੰਘ ਸੈਦਪੁਰ ਵੀ ਹਾਜ਼ਰ ਸਨ, ਜਿਨ੍ਹਾਂ ਤਹਿਸੀਲਦਾਰ ਸਤਬੀਰ ਸਿੰਘ ਚੰਦੀ ਦਾ ਸਨਮਾਨ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੀਤਾ | ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬੱਲੀ, ਸੈਕਟਰੀ ਮਲਕੀਤ ਸਿੰਘ ਚੰਦੀ ਨੇ ਕਿਹਾ ਕਿ ਸਤਬੀਰ ਸਿੰਘ ਚੰਦੀ ਨੇ ਆਪਣੀ ਨੌਕਰੀ ਦੌਰਾਨ ਆਪਣੇ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਉਂਦਿਆਂ ਤਨਦੇਹੀ ਨਾਲ ਸੇਵਾ ਕੀਤੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਸਤਬੀਰ ਸਿੰਘ ਚੰਦੀ ਨੇ ਰੋਟਰੀ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਇਸ ਅਹੁਦੇ ਉੱਪਰ ਵੀ ਤਨਦੇਹੀ ਨਾਲ ਕੰਮ ਕਰਨਗੇ | ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕੀਤੇ ਜਾ ਲੋਕ ਭਲਾਈ ਦੇ ਕਾਰਜ ਕਾਬਲੇ ਤਾਰੀਫ਼ ਹਨ |