19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰਾਸ਼ਨ ਕਾਰਡਾਂ ਦੀ ਪੜਤਾਲ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਦਾ ਸਿੱਖਿਆ ਸਕੱਤਰ ਨੇ ਲਿਆ ਸਖ਼ਤ ਨੋਟਿਸ

ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਸਿੱਖਿਆ ਵਿਭਾਗ ਦੇ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਨ ਕਾਰਡਾਂ ਲਈ ਆਨਲਾਈਨ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪੜਤਾਲ ਲਈ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ’ਤੇ ਫ਼ਿਲਹਾਲ ਰੋਕ ਲਗਾਉਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈ ਕਿ ਸਕੂਲਾਂ ’ਚੋਂ ਕਿਸੇ ਵੀ ਕਰਮਚਾਰੀ ਨੂੰ ਇਸ ਡਿਊਟੀ ਲਈ ਫਾਰਗ ਨਾ ਕੀਤਾ ਜਾਵੇ | ਵਿਭਾਗ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਤੋਂ ਬਾਅਦ ਅਧਿਆਪਕਾਂ ਨੇ ਰਾਹਤ ਮਹਿਸੂਸ ਕੀਤੀ ਹੈ, ਕਿਉਂਕਿ ਇਸ ਸਮੇਂ ਜਦੋਂ ਸਕੂਲਾਂ ’ਚ ਸਤੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਤਾਂ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਰਾਸ਼ਨ ਕਾਰਡਾਂ ਲਈ ਆਨਲਾਈਨ ਆਈਆਂ ਅਰਜ਼ੀਆਂ ਦੀ ਪੜਤਾਲ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਬੀਤੇ ਦਿਨ ਅਧਿਆਪਕਾਂ ਨੂੰ ਟਰੇਨਿੰਗ ’ਤੇ ਬੁਲਾਇਆ ਗਿਆ ਸੀ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਵਿਚ 53 ਹਜ਼ਾਰ ਤੋਂ ਵੱਧ ਆਈਆਂ ਆਨਲਾਈਨ ਅਰਜ਼ੀਆਂ ਦੀ ਅਧਿਆਪਕਾਂ ਨੇ ਘਰ-ਘਰ ਜਾ ਕੇ ਪੜਤਾਲ ਕਰਨੀ ਸੀ | ਅਧਿਆਪਕ ਪਹਿਲਾਂ ਹੀ ਗੈਰ ਵਿੱਦਿਅਕ ਕੰਮਾਂ ਵਿਚ ਉਨ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਡਿਊਟੀਆਂ ਤੋਂ ਖ਼ਫ਼ਾ ਹਨ | ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਡਰੱਗ ਸਰਵੇ, ਜਨਗਣਨਾ, ਐਸ. ਆਈ.

Ad Position 21
No active advertisement
ਅਜੀਤ ਡੈਸਕ 20-09-2026
ਕਪੂਰਥਲਾ, 19 ਸਤੰਬਰ (ਅਮਰਜੀਤ ਕੋਮਲ)-ਪੰਜਾਬ ਦੇ ਸਿੱਖਿਆ ਵਿਭਾਗ ਦੇ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਨ ਕਾਰਡਾਂ ਲਈ ਆਨਲਾਈਨ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪੜਤਾਲ ਲਈ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ’ਤੇ ਫ਼ਿਲਹਾਲ ਰੋਕ ਲਗਾਉਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈ ਕਿ ਸਕੂਲਾਂ ’ਚੋਂ ਕਿਸੇ ਵੀ ਕਰਮਚਾਰੀ ਨੂੰ ਇਸ ਡਿਊਟੀ ਲਈ ਫਾਰਗ ਨਾ ਕੀਤਾ ਜਾਵੇ | ਵਿਭਾਗ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਤੋਂ ਬਾਅਦ ਅਧਿਆਪਕਾਂ ਨੇ ਰਾਹਤ ਮਹਿਸੂਸ ਕੀਤੀ ਹੈ, ਕਿਉਂਕਿ ਇਸ ਸਮੇਂ ਜਦੋਂ ਸਕੂਲਾਂ ’ਚ ਸਤੰਬਰ ਪ੍ਰੀਖਿਆਵਾਂ ਚੱਲ ਰਹੀਆਂ ਹਨ ਤਾਂ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਰਾਸ਼ਨ ਕਾਰਡਾਂ ਲਈ ਆਨਲਾਈਨ ਆਈਆਂ ਅਰਜ਼ੀਆਂ ਦੀ ਪੜਤਾਲ ਲਈ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਬੀਤੇ ਦਿਨ ਅਧਿਆਪਕਾਂ ਨੂੰ ਟਰੇਨਿੰਗ ’ਤੇ ਬੁਲਾਇਆ ਗਿਆ ਸੀ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਵਿਚ 53 ਹਜ਼ਾਰ ਤੋਂ ਵੱਧ ਆਈਆਂ ਆਨਲਾਈਨ ਅਰਜ਼ੀਆਂ ਦੀ ਅਧਿਆਪਕਾਂ ਨੇ ਘਰ-ਘਰ ਜਾ ਕੇ ਪੜਤਾਲ ਕਰਨੀ ਸੀ | ਅਧਿਆਪਕ ਪਹਿਲਾਂ ਹੀ ਗੈਰ ਵਿੱਦਿਅਕ ਕੰਮਾਂ ਵਿਚ ਉਨ੍ਹਾਂ ਦੀਆਂ ਲਗਾਈਆਂ ਜਾ ਰਹੀਆਂ ਡਿਊਟੀਆਂ ਤੋਂ ਖ਼ਫ਼ਾ ਹਨ | ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਡਰੱਗ ਸਰਵੇ, ਜਨਗਣਨਾ, ਐਸ.ਆਈ.ਆਰ. ਤੇ ਹੋਰ ਡਿਊਟੀਆਂ ‘ਤੇ ਲਗਾਏ ਜਾਣ ਕਾਰਨ ਸਕੂਲਾਂ ਵਿਚ ਪੜ੍ਹਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ | ਜਦਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪ੍ਰਾਇਮਰੀ ਤੇ ਸੈਕੰਡਰੀ ਵਿਭਾਗ ਦੇ ਅਧਿਆਪਕ ਵੱਖ-ਵੱਖ ਬੂਥਾਂ ‘ਤੇ ਬੀ.ਐਲ.ਓ. ਵਜੋਂ ਤਾਇਨਾਤ ਹਨ | ਇੱਥੇ ਵਰਨਣਯੋਗ ਹੈ ਕਿ ‘ਅਜੀਤ’ ਵਲੋਂ ਵੱਡੀ ਪੱਧਰ ’ਤੇ ਅਧਿਆਪਕਾਂ ਦੀਆਂ ਰਾਸ਼ਨ ਕਾਰਡਾਂ ਦੀਆਂ ਆਨਲਾਈਨ ਪੜਤਾਲ ਲਈ ਲਗਾਈਆਂ ਗਈਆਂ ਡਿਊਟੀ ਸਬੰਧੀ ਇਕ ਖ਼ਬਰ ਬੜੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਤੇ ਡਿਊਟੀਆਂ ਲਗਾਉਣ ਦਾ ਇਹ ਮਾਮਲਾ ਪੰਜਾਬ ਦੇ ਸਿੱਖਿਆ ਸਕੱਤਰ ਦੇ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਕਿਸੇ ਵੀ ਕਰਮਚਾਰੀ ਨੂੰ ਸਕੂਲਾਂ ’ਚੋਂ ਇਸ ਡਿਊਟੀ ਲਈ ਫਾਰਗ ਨਾ ਕੀਤੇ ਜਾਣ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੀ ਦੈਨਿਸ਼ਪ੍ਰੀਤ ਕੌਰ ਨੇ ਨੀਟ ਪਾਸ ਕਰਕੇ ਮੈਡੀਕਲ ਸੀਟ ਹਾਸਿਲ ਕੀਤੀ ਅਗਲੀ ਖ਼ਬਰ ਲੜਾਈ ਦੌਰਾਨ 1 ਵਿਅਕਤੀ ਜ਼ਖਮੀ
Ad Position 24