20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਵਿਸ਼ਵ ਫ਼ੋਟੋਗਰਾਫ਼ੀ ਦਿਵਸ ਸੰਬੰਧੀ ਸਮਾਗਮ

ਕਪੂਰਥਲਾ, 19 ਅਗਸਤ (ਅਮਰਜੀਤ ਕੋਮਲ)-ਆਈ. ਕੇ.

Ad Position 21
No active advertisement
ਗੁਰੂ ਨਾਨਕ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਸਰਟੀਫਿਕੇਟ ਇਨ ਫ਼ੈਸ਼ਨ ਟੈਕਨਾਲੋਜੀ ਕੋਰਸ ਵਿਚ ਯੂਨੀਵਰਸਿਟੀ ਵਿਚੋਂ ਪਹਿਲੀਆਂ ਤਿੰਨਾਂ ਪੁਜ਼ੀਸ਼ਨਾਂ ’ਤੇ ਕੀਤਾ ਕਬਜ਼ਾ 20-08-2026
ਕਪੂਰਥਲਾ, 19 ਅਗਸਤ (ਅਮਰਜੀਤ ਕੋਮਲ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਲੋਂ ਵਿਸ਼ਵ ਫ਼ੋਟੋਗਰਾਫ਼ੀ ਦਿਵਸ ‘ਤੇ ਇਕ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ ਗਿਆ | ਇਸ ਸਬੰਧ ਵਿਚ ਵਿਭਾਗ ਵਲੋਂ ਕਰਵਾਏ ਗਏ ਸਮਾਗਮ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਯਾਦਵਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਤੇ ਰਜਿਸਟਰਾਰ ਡਾ. ਨਵਦੀਪਕ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਯਾਦਵਿੰਦਰ ਸਿੰਘ ਬਰਾੜ ਨੇ ਪੱਤਰਕਾਰ ਤੇ ਜਨਸੰਚਾਰ ਵਿਭਾਗ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਵਿਸ਼ਵ ਫ਼ੋਟੋਗਰਾਫ਼ੀ ਦਿਵਸ ਦੀ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਲੈਕਚਰ ਕਰਵਾਉਣ ਲਈ ਪ੍ਰੇਰਿਤ ਕੀਤਾ | ਡਾ. ਨਵਦੀਪਕ ਸੰਧੂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਤੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਨੂੰ ਸੁਝਾਅ ਦਿੱਤਾ ਕਿ ਅਗਲੇ ਸਾਲ ਯੂਨੀਵਰਸਿਟੀ ਪੱਧਰ ‘ਤੇ ਇਕ ਅਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ, ਜਿਸ ਵਿਚ ਸਾਰੇ ਵਿਭਾਗਾਂ ਤੇ ਕੈਂਪਸ ਦੇ ਵਿਦਿਆਰਥੀ ਹਿੱਸਾ ਲੈ ਸਕਣ | ਵਿਦਿਆਰਥੀਆਂ ਨਾਲ ਕਰਵਾਏ ਗਏ ਰੂਬਰੂ ਸੈਸ਼ਨ ਜੋ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਮੁਖੀ ਡਾ. ਰਣਬੀਰ ਸਿੰਘ ਤੇ ਸਹਾਇਕ ਪ੍ਰੋਫੈਸਰ ਡਾ. ਏਕਤਾ ਮਹਾਜਨ ਦੀ ਅਗਵਾਈ ਵਿਚ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਤੇ ਪ੍ਰੋਫੈਸ਼ਨਲ ਫ਼ੋਟੋਗਰਾਫ਼ਰ ਤੇ ਫ਼ੋਟੋ ਜਰਨਲਿਸਟ ਕਰਮਵੀਰ ਸੰਧੂ ਨੇ ਫ਼ੋਟੋਗਰਾਫ਼ੀ ਦੇ ਬੁਨਿਆਦੀ ਨਿਯਮਾਂ ਅਤੇ ਜ਼ਰੂਰੀ ਸਿਧਾਂਤਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਸ਼ਾਨਦਾਰ ਫ਼ੋਟੋ ਬਣਾਉਣ ਵਿਚ ਰੌਸ਼ਨੀ, ਰਚਨਾ, ਫਰੇਮਿੰਗ, ਦਿ੍ਸ਼ਟੀਕੋਣ ਅਤੇ ਸਮੇਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਆਪਣੇ ਪੇਸ਼ਾਵਰ ਕੰਮ ਦੀ ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿਵੇਂ ਇਕ ਸਾਂਝੇ ਪਲ ਨੂੰ ਧਿਆਨ ਨਾਲ ਦੇਖਣ ਅਤੇ ਸਿਰਜਣਾਤਮਿਕ ਫਰੇਮਿੰਗ ਦੁਆਰਾ ਇਕ ਅਰਥਪੂਰਨ ਵਿਜ਼ੁਅਲ ਕਹਾਣੀ ਵਿਚ ਬਦਲਿਆ ਜਾ ਸਕਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਫ਼ੋਟੋਗਰਾਫ਼ੀ, ਵਿਜ਼ੁਅਲ ਮੀਡੀਆ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਪੇਸ਼ਾਵਰ ਪੋਰਟਫੋਲੀਓ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ | ਸਮਾਗਮ ਦੌਰਾਨ ਫ਼ੋਟੋਗਰਾਫ਼ੀ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਵਿਭਾਗ ਦੇ 60 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਰਚਨਾਤਮਿਕਤਾ, ਕਲਪਣਾ ਤੇ ਫੋਟੋਗ੍ਰਾਫਿਕ ਰਚਨਾ ਦੀ ਡੂੰਘੀ ਸਮਝ ਦਾ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿਚ ਐਮ.ਏ. (ਜੇ.ਐਮ.ਸੀ.) ਤੀਜੇ ਸਮੈਸਟਰ ਦੀ ਵਿਦਿਆਰਥਣ ਨਵੀਨਾ ਇਮੋਸ਼ਨਲ ਕੈਟਾਗਰੀ ਵਿਚ ਜੇਤੂ ਰਹੀ | ਸਮਾਗਮ ਵਿਚ ‘ਵਾ ਈ’ ਟਾਈਟਲ ਵਾਲੀ ਇਕ ਵਿਸ਼ੇਸ਼ ਵੀਡੀਓ ਵੀ ਪੇਸ਼ ਕੀਤੀ ਗਈ | ‘ਆਦੀਨ’ ਵੀਡੀਓ ਲਈ ਵਾਇਸ ਓਵਰ ਰਾਜ ਸਲਹੋਤਰਾ ਜੋ ਵਿਭਾਗ ਦੇ ਸਾਬਕਾ ਵਿਦਿਆਰਥੀ ਤੇ ਰੇਡਿਓ ਉਦਯੋਗ ਵਿਚ ਇਕ ਨਾਮਵਰ ਸ਼ਖ਼ਸੀਅਤ ਹਨ | ਸਮਾਗਮ ਦੀ ਸਮਾਪਤੀ ‘ਤੇ ਡਾ. ਏਕਤਾ ਮਹਾਜਨ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਮੁੱਖ ਬੁਲਾਰੇ ਦਾ ਤਹਿਦਿਲੋਂ ਧੰਨਵਾਦ ਕੀਤਾ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਡਾ. ਮੰਗਲਾ ਸਾਹਨੀ, ਡਾ. ਸੰਜੀਵ ਕੁਮਾਰ, ਡਾ. ਆਬਦਾ ਰਜਾ ਤੇ ਐਚ.ਕੇ . ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਅਲਾਇੰਸ ਕਲੱਬ ਰਾਇਲ ਨੇ ਸੁਖਜੀਤ ਆਸ਼ਰਮ ’ਚ ਲੋੜਵੰਦ ਬੱਚਿਆਂ ਨੂੰ ਬੈੱਡ-ਸ਼ੀਟਾਂ ਤੇ ਹੋਰ ਸਾਮਾਨ ਤਕਸੀਮ ਕੀਤਾ ਅਗਲੀ ਖ਼ਬਰ ਸਕੂਲ ਵਿਚੋਂ ਬਿਜਲੀ ਦੀ ਕੇਬਲ ਲੰਘਾਉਣ ਤੇ ਅਧਿਆਪਕ ਦੀ ਹੋਈ ਬਦਲੀ ਦੇ ਮਾਮਲੇ ਨੂੰ ਲੈ ਕੇ ਬੱਚਿਆਂ ਨੇ ਕੀਤਾ ਰੋਸ ਵਿਖਾਵਾ
Ad Position 24