ਹਰ ਤਰ੍ਹਾਂ ਦੀ ਗੁਲਾਮੀ ਮਨੁੱਖੀ ਸਭਿਅਤਾ ਲਈ ਸ਼ਰਾਪ-ਮਾ. ਸੁਖਜਿੰਦਰ ਸਿੰਘ
ਡਡਵਿੰਡੀ, 18 ਅਗਸਤ (ਦਿਲਬਾਗ ਸਿੰਘ ਝੰਡ)- ਹਰ ਤਰ੍ਹਾਂ ਦੀ ਗੁਲਾਮੀ ਮਨੁੱਖੀ ਸਭਿਅਤਾ ਲਈ ਸ਼ਰਾਪ ਹੈ ਭਾਵੇਂ ਉਹ ਸਰੀਰਕ ਗੁਲਾਮੀ ਹੋਵੇ ਜਾਂ ਮਾਨਸਿਕ ਅਤੇ ਗੁਲਾਮ ਮਨੁੱਖ ਕਦੇ ਆਪਣੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕਦਾ | ਇਹ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਹੈਬਤਪੁਰ ਵਿਖੇ ਮਨਾਏ ਗਏ ਆਜ਼ਾਦੀ ਦਿਹਾੜੇ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਮਾਸਟਰ ਸੁਖਜਿੰਦਰ ਸਿੰਘ ਨੇ ਕੀਤਾ | ਉਨ੍ਹਾਂ ਬੱਚਿਆਂ ਨੂੰ ਆਜ਼ਾਦੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਆਜ਼ਾਦੀ ਸਾਡੇ ਪੁਰਖਿਆਂ ਦੀ ਮਿਹਨਤ ਮਸ਼ੱਕਤ ਦਾ ਨਤੀਜਾ ਹੈ | ਇਸ ਲਈ ਸਾਨੂੰ ਸਾਡੇ ਸ਼ਹੀਦਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਲਈ ਆਜ਼ਾਦੀ ਮਨੁੱਖ ਲਈ ਪਰਮ ਲਕਸ਼ ਹੋਣਾ ਚਾਹੀਦਾ ਹੈ |
ਅਜੀਤ ਡੈਸਕ
19-08-2026