ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਵਿਖੇ ਦੀਵਾਲੀ ਤਿਉਹਾਰ ਮਨਾਇਆ
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਦੀਵਾਲੀ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਪ੍ਗਰਾਮ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਹਰ ਸਾਲ ਦੀਵਾਲੀ ਦਾ ਤਿਉਹਾਰ ਆਪਣੇ ਨਾਲ ਅਨੇਕਾਂ ਹੀ ਖੁਸ਼ੀਆਂ ਦੇ ਸੰਦੇਸ਼ ਲੈ ਕੇ ਆਉਂਦਾ ਹੈ।
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਦੀਵਾਲੀ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਪ੍ਗਰਾਮ ਸਾਧਵੀ ਪਰਮਜੀਤ ਭਾਰਤੀ ਨੇ ਕਿਹਾ ਕਿ ਹਰ ਸਾਲ ਦੀਵਾਲੀ ਦਾ ਤਿਉਹਾਰ ਆਪਣੇ ਨਾਲ ਅਨੇਕਾਂ ਹੀ ਖੁਸ਼ੀਆਂ ਦੇ ਸੰਦੇਸ਼ ਲੈ ਕੇ ਆਉਂਦਾ ਹੈ। ਇਸ ਦਿਨ ਭਗਵਾਨ ਸ੍ਰੀ ਰਾਮ, ਰਾਵਣ ਨੂੰ ਮਾਰ ਕੇ ਅਤੇ ਲੰਕਾ ’ਤੇ ਜਿੱਤ ਪ੍ਰਾਪਤ ਕਰ ਅਯੋਧਿਆ ਵਾਪਸ ਆਏ ਸਨ। ਸ੍ਰੀ ਰਾਮ ਜੀ ਦੇ ਵਾਪਸ ਆਉਣ ’ਤੇ ਅਯੋਧਿਆ ਵਾਸੀਆਂ ਨੇ ਸਾਰੇ ਨਗਰ ਵਿਚ ਦੀਪਮਾਲਾ ਕੀਤੀ। ਇਸੇ ਦਿਨ ਹੀ ਬੰਦੀ ਛੋੜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਹਾਂਗੀਰ ਦੇ ਗਵਾਲੀਅਰ ਦੇ ਕਿਲੇ ’ਚੋਂ ਬਾਹਰ ਆਏ ਅਤੇ ਆਪਣੇ ਨਾਲ 52 ਪਹਾੜੀ ਰਾਜਿਆਂ ਨੂੰ ਆਜ਼ਾਦ ਕਰਵਾਇਆ। ਇਸ ਮੌਕੇ ਸਾਧਵੀ ਪੁਸ਼ਪਮਾਲਾ ਭਾਰਤੀ, ਸਾਧਵੀ ਨੇ ਸ਼ਬਦ ਗਾਇਨ ਕੀਤੇ।