18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਗਰ ਨਿਗਮ ਨੇ ਮਨਸੂਰਵਾਲ ਦੋਨਾ ਨੇੜੇ ਸੜਕ ਕਿਨਾਰੇ ਕੀਤੇ ਨਾਜਾਇਜ਼ ਕਬਜ਼ੇ ਹਟਾਏ

ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਨਗਰ ਨਿਗਮ ਦੇ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ ‘ਤੇ ਮਨਸੂਰਵਾਲ ਜਲੰਧਰ ਰੋਡ ‘ਤੇ ਲਗਪਗ 60 ਮਰਲੇ ਜ਼ਮੀਨ ਸਬੰਧੀ ਮਾਨਯੋਗ ਅਦਾਲਤ ਵਲੋਂ ਨਿਗਮ ਦੇ ਹੱਕ ਵਿਚ ਦਿੱਤੇ ਗਏ ਫੈਸਲੇ ਤੋਂ ਬਾਅਦ ਅੱਜ ਨਗਰ ਨਿਗਮ ਦੀ ਟੀਮ ਨੇ ਮਨਸੂਰਵਾਲ ਦੋਨਾ ਵਿਖੇ ਜਲੰਧਰ ਰੋਡ ‘ਤੇ ਘੁਮਿਆਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜੇ ਹਟਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਸੁਪਰਡੈਂਟ ਰਵੀ ਪੰਕਜ ਸ਼ਰਮਾ ਨੇ ਦੱਸਿਆ ਕਿ ਕਾਬਜਕਾਰਾਂ ਨੇ ਆਪਣਾ ਸਮਾਨ ਹਟਾਉਣ ਲਈ 2 ਦਿਨ ਦਾ ਸਮਾਂ ਮੰਗਿਆ, ਜਿਸ ‘ਤੇ ਕਾਂਗਰਸ ਦੇ ਕੌਂਸਲਰਾਂ ਦੀਪਕ ਸਲਵਾਨ, ਕੁਲਦੀਪ ਸਿੰਘ, ਕਿੱਕੀ ਵਾਲੀਆ, ਬਲਜੀਤ ਕਾਲਾ, ਨਰੈਣ ਵਸ਼ਿਸ਼ਟ, ਨਵਜੋਤ ਸਿੰਘ ਵਾਲੀਆ ਤੇ ਹੋਰ ਮੋਹਤਬਰਾਂ ਦੀ ਮੌਜੂਦਗੀ ਵਿਚ ਕਾਰਵਾਈ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਅਤੇ 2 ਦਿਨ ਤੱਕ ਸਾਰਾ ਸਮਾਨ ਹਟਾਉਣ ਲਈ ਕਿਹਾ ਗਿਆ ਹੈ | ਜੇਕਰ ਕਾਬਜਕਾਰ ਫਿਰ ਵੀ ਨਾ ਹਟੇ ਤਾਂ ਨਿਗਮ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਇੰਸਪੈਕਟਰ ਹਰਭਜਨ ਸਿੰਘ, ਸੰਜੇ ਧੀਰ, ਕਰਨ ਮੌਂਟੀ, ਨਵਜੋਤ ਸਿੰਘ, ਪ੍ਰਭਜੋਤ ਕੌਰ, ਪਲਵਿੰਦਰ ਸਿੰਘ, ਦਿਨੇਸ਼, ਜਗਦੀਸ਼ ਤੋਂ ਇਲਾਵਾ ਫਾਇਰ ਬਿ੍ਗੇਡ ਦੀ ਟੀਮ, ਥਾਣਾ ਸਿਟੀ ਦੀ ਪੁਲਿਸ ਤੇ ਪੀ. ਸੀ.

Ad Position 21
No active advertisement
ਅਜੀਤ ਡੈਸਕ 19-08-2026
ਕਪੂਰਥਲਾ, 18 ਅਗਸਤ (ਅਮਨਜੋਤ ਸਿੰਘ ਵਾਲੀਆ)- ਨਗਰ ਨਿਗਮ ਦੇ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ ‘ਤੇ ਮਨਸੂਰਵਾਲ ਜਲੰਧਰ ਰੋਡ ‘ਤੇ ਲਗਪਗ 60 ਮਰਲੇ ਜ਼ਮੀਨ ਸਬੰਧੀ ਮਾਨਯੋਗ ਅਦਾਲਤ ਵਲੋਂ ਨਿਗਮ ਦੇ ਹੱਕ ਵਿਚ ਦਿੱਤੇ ਗਏ ਫੈਸਲੇ ਤੋਂ ਬਾਅਦ ਅੱਜ ਨਗਰ ਨਿਗਮ ਦੀ ਟੀਮ ਨੇ ਮਨਸੂਰਵਾਲ ਦੋਨਾ ਵਿਖੇ ਜਲੰਧਰ ਰੋਡ ‘ਤੇ ਘੁਮਿਆਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜੇ ਹਟਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਸੁਪਰਡੈਂਟ ਰਵੀ ਪੰਕਜ ਸ਼ਰਮਾ ਨੇ ਦੱਸਿਆ ਕਿ ਕਾਬਜਕਾਰਾਂ ਨੇ ਆਪਣਾ ਸਮਾਨ ਹਟਾਉਣ ਲਈ 2 ਦਿਨ ਦਾ ਸਮਾਂ ਮੰਗਿਆ, ਜਿਸ ‘ਤੇ ਕਾਂਗਰਸ ਦੇ ਕੌਂਸਲਰਾਂ ਦੀਪਕ ਸਲਵਾਨ, ਕੁਲਦੀਪ ਸਿੰਘ, ਕਿੱਕੀ ਵਾਲੀਆ, ਬਲਜੀਤ ਕਾਲਾ, ਨਰੈਣ ਵਸ਼ਿਸ਼ਟ, ਨਵਜੋਤ ਸਿੰਘ ਵਾਲੀਆ ਤੇ ਹੋਰ ਮੋਹਤਬਰਾਂ ਦੀ ਮੌਜੂਦਗੀ ਵਿਚ ਕਾਰਵਾਈ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਅਤੇ 2 ਦਿਨ ਤੱਕ ਸਾਰਾ ਸਮਾਨ ਹਟਾਉਣ ਲਈ ਕਿਹਾ ਗਿਆ ਹੈ | ਜੇਕਰ ਕਾਬਜਕਾਰ ਫਿਰ ਵੀ ਨਾ ਹਟੇ ਤਾਂ ਨਿਗਮ ਵਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਇੰਸਪੈਕਟਰ ਹਰਭਜਨ ਸਿੰਘ, ਸੰਜੇ ਧੀਰ, ਕਰਨ ਮੌਂਟੀ, ਨਵਜੋਤ ਸਿੰਘ, ਪ੍ਰਭਜੋਤ ਕੌਰ, ਪਲਵਿੰਦਰ ਸਿੰਘ, ਦਿਨੇਸ਼, ਜਗਦੀਸ਼ ਤੋਂ ਇਲਾਵਾ ਫਾਇਰ ਬਿ੍ਗੇਡ ਦੀ ਟੀਮ, ਥਾਣਾ ਸਿਟੀ ਦੀ ਪੁਲਿਸ ਤੇ ਪੀ. ਸੀ. ਆਰ. ਦੇ ਇੰਚਾਰਜ ਰਣਜੀਤ ਸਿੰਘ ਆਪਣੀ ਟੀਮ ਨਾਲ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਲਕਾਰ ਰੈਲੀ ਸਰਕਾਰਾਂ ਨੂੰ ਗੂੜ੍ਹੀ ਨੀਂਦ ਤੋਂ ਜਗਾਉਣ ਦਾ ਕੰਮ ਕਰੇਗੀ- ਬਾਊਪੁਰ, ਪੱਕਾ ਕੋਠਾ ਅਗਲੀ ਖ਼ਬਰ ਐਨ. ਐਚ. ਐਮ. ਕਾਮਿਆਂ ਦੀ ਹੜ੍ਹਤਾਲ 6ਵੇਂ ਦਿਨ ’ਚ ਦਾਖਲ ਆਰ .ਸੀ. ਐਫ. ਇੰਪਲਾਈਜ਼ ਯੂਨੀਅਨ ਵਲੋਂ ਇੰਸੈਂਟਿਵ ’ਚ ਕਟੌਤੀ ਤ...
Ad Position 24