ਐਨ. ਐਚ. ਐਮ. ਕਾਮਿਆਂ ਦੀ ਹੜ੍ਹਤਾਲ 6ਵੇਂ ਦਿਨ ’ਚ ਦਾਖਲ
ਆਰ .ਸੀ. ਐਫ. ਇੰਪਲਾਈਜ਼ ਯੂਨੀਅਨ ਵਲੋਂ ਇੰਸੈਂਟਿਵ ’ਚ ਕਟੌਤੀ ਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਵਿਖਾਵਾ
ਕਪੂਰਥਲਾ, 18 ਅਗਸਤ (ਵਿ. ਪ੍ਰ.)
ਕਪੂਰਥਲਾ, 18 ਅਗਸਤ (ਵਿ. ਪ੍ਰ.)- ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਦੇ ਸੱਦੇ ‘ਤੇ ਆਰ. ਸੀ. ਐਫ. ਦੇ ਮੁਲਾਜ਼ਮਾਂ ਨੇ ਇੰਨਸੈਂਟਿਵ ਵਿਚ ਕਟੌਤੀ, ਖ਼ਾਲੀ ਅਸਾਮੀਆਂ ‘ਤੇ ਤੁਰੰਤ ਨਵੀਂ ਭਰਤੀ ਕਰਨ ਤੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਸਵੇਰੇ ਸਾਢੇ 7 ਵਜੇ ਭੀਮ ਰਾਓ ਅੰਬੇਡਕਰ ਚੌਂਕ (ਵਰਕਸ਼ਾਪ ਚੌਂਕ) ਵਿਚ ਪ੍ਰਸ਼ਾਸਨ ਵਿਰੁੱਧ ਰੋਸ ਵਿਖਾਵਾ ਕੀਤਾ | ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਵਿਚ ਮੁਲਾਜ਼ਮਾਂ ਨੇ ਆਰ.ਸੀ.ਐਫ. ਪ੍ਰਸ਼ਾਸਨ, ਪੀ.ਸੀ.ਐਮ.ਈ. ਤੇ ਪੀ.ਸੀ.ਐਮ.ਐਮ. ਵਿਰੁੱਧ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਵਿਚ ਕਰਮਚਾਰੀਆਂ ਵਲੋਂ ਦਿਨ ਰਾਤ ਮਿਹਨਤ ਕਰਕੇ ਉਤਪਾਦਨ ਦਾ ਟੀਚਾ ਪੂਰਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਇੰਨਸੈਂਟਿਵ ਵਿਚ 60 ਤੋਂ ਲੈ ਕੇ 70 ਪ੍ਰਤੀਸ਼ਤ ਤੱਕ ਕਟੌਤੀ ਕੀਤੀ ਗਈ ਹੈ | ਜਿਸ ਨੂੰ ਲੈ ਕੇ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਵਿਚ 2 ਹਜ਼ਾਰ ਤੋਂ ਵੱਧ ਅਸਾਮੀਆਂ ਖ਼ਾਲੀ ਹਨ, ਜਿਨ੍ਹਾਂ ਨੂੰ ਤੁਰੰਤ ਪੁਰ ਕਰਨ ਦੀ ਲੋੜ ਹੈ | ਯੂਨੀਅਨ ਦੇ ਪ੍ਰਧਾਨ ਨੇ ਵੱਧ ਰਹੀ ਠੇਕੇਦਾਰੀ ਤੇ ਆਊਟ ਸੋਰਸ ਪ੍ਰਥਾ ਦਾ ਵੀ ਵਿਰੋਧ ਕੀਤਾ | ਯੂਨੀਅਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਨਾ ਦਿੱਤਾ ਤੇ ਇੰਨਸੈਂਟਿਵ ਵਿਚ ਕੀਤੀ ਗਈ ਕਟੌਤੀ ਵਾਪਸ ਨਾ ਹੋਈ ਤਾਂ ਯੂਨੀਅਨ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗੀ | ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |