ਪਾਣੀ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਮਿ੍ਤਕ ਦੇ ਅਸਥ ਚੁਗ ਕੇ ਖੇਤ ਵਿਚ ਨੱਪ ਕੇ ਬੂਟਾ ਲਗਾਇਆ
ਫੱਤੂਢੀਂਗਾ, 11 ਅਗਸਤ (ਬਲਜੀਤ ਸਿੰਘ)-ਐਨ. ਆਰ.
ਫੱਤੂਢੀਂਗਾ, 11 ਅਗਸਤ (ਬਲਜੀਤ ਸਿੰਘ)-ਐਨ.ਆਰ.ਆਈ. ਮੱਖਣ ਸਿੰਘ ਤੇ ਪਲਵਿੰਦਰ ਸਿੰਘ ਦੇ ਮਾਤਾ, ਸਰਪੰਚ ਲਖਵਿੰਦਰ ਸਿੰਘ ਮਿਆਣੀ ਬੋਲਾ ਦੇ ਚਾਚੀ ਜਗੀਰ ਕੌਰ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਤੇ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ ਸੀ | ਜਿੱਥੇ ਆਮ ਹੀ ਸੰਸਕਾਰ ਤੋਂ ਬਾਅਦ ਅਸਥ ਚੁਗ ਕੇ ਪਾਣੀਆਂ ਵਿਚ ਵਹਾ ਦਿੱਤੇ ਜਾਂਦੇ ਹਨ ਉੱਥੇ ਪਰਿਵਾਰ ਜੋ ਕਿ ਵਾਤਾਵਰਨ ਨਾਲ ਜੁੜਿਆ ਹੋਇਆ ਹੈ ਤੇ ਵੱਖ-ਵੱਖ ਪ੍ਰਕਾਰ ਦੇ ਆਪਣੇ ਘਰ ਤੇ ਖੇਤਾਂ ਵਿਚ ਬੂਟੇ ਲਗਾਏ ਹੋਏ ਹੋਏ | ਇਸ ਮੌਕੇ ਵੀ ਵਾਤਾਵਰਨ ਦੀ ਸੰਭਾਲ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਮੈਂਬਰਾਂ ਅਤੇ ਸਾਕ ਸੰਬੰਧੀਆਂ ਨੇ ਇਕੱਤਰ ਹੋ ਮਿ੍ਤਕ ਦੇ ਅਸਥ ਚੁਗ ਕੇ ਖੇਤ ਵਿਚ ਟੋਆ ਪੁੱਟ ਕੇ ਨੱਪ ਦਿੱਤੇ ਤੇ ਅੰਬ ਦਾ ਬੂਟਾ ਲਗਾਇਆ ਗਿਆ |