ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਪੁੱਛਿਆ ਪਾਰਟੀ ਆਗੂ ਗੁਰਮੁਖ ਸਿੰਘ ਚਾਨਾ ਦਾ ਹਾਲ-ਚਾਲ
ਖਲਵਾੜਾ 10 ਅਗਸਤ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ.
ਖਲਵਾੜਾ 10 ਅਗਸਤ (ਮਨਦੀਪ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਸਰੂਪ ਸਿੰਘ ਖਲਵਾੜਾ ਨੇ ਅੱਜ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਟਕਸਾਲੀ ਅਕਾਲੀ ਆਗੂ ਅਤੇ ਬੀ.ਸੀ. ਵਿੰਗ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸ. ਗੁਰਮੁਖ ਸਿੰਘ ਚਾਨਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹਾਲ-ਚਾਲ ਪੁੱਛਿਆ | ਇਸ ਦੌਰਾਨ ਜਥੇਦਾਰ ਖਲਵਾੜਾ ਨੇ ਸ. ਗੁਰਮੁਖ ਸਿੰਘ ਚਾਨਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਉਹ ਜਲਦੀ ਹੀ ਸਿਹਤਮੰਦ ਹੋ ਕੇ ਸਰਗਰਮ ਸਿਆਸਤ ਵਿਚ ਵਾਪਸੀ ਕਰਨਗੇ ਅਤੇ ਸਮੂਹ ਐਸ.ਸੀ.,ਬੀ.ਸੀ. ਸਮਾਜ ਦੇ ਸਹਿਯੋਗ ਨਾਲ ਆਉਂਦੀਆਂ 2027 ਵਿਧਾਨਸਭਾ ਚੋਣਾਂ ‘ਚ ਫਗਵਾੜਾ ਸੀਟ ਤੋਂ ਪਾਰਟੀ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣਗੇ | ਇਸ ਮੌਕੇ ਐਸ.ਸੀ. ਵਿੰਗ ਦੇ ਆਗੂ ਪਵਨ ਸਹੋਤਾ ਰਿਟਾ. ਜੇ.ਈ. ਅਤੇ ਦਾਰਾ ਸਿੰਘ ਛੱਜ ਕਲੋਨੀ ਵੀ ਮੌਜੂਦ ਸਨ |