29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਹੰਬੜਾਂ ’ਚ ਸਵਾਰੀਆਂ ਵਾਲੇ ਟੈਂਪੂ ਅਤੇ ਕੈਂਟਰ (ਟੈਂਪੂ) ਦੀ ਸਿੱਧੀ ਟੱਕਰ ’ਚ ਤਿੰਨ ਮੌਤਾਂ ਅਤੇ ਪੰਜ ਲੋਕ ਗੰਭੀਰ ਜ਼ਖ਼ਮੀਂ

ਹੰਬੜਾਂ (ਲੁਧਿਆਣਾ), 29 ਨਵੰਬਰ (ਮੇਜਰ ਹੰਬੜਾਂ)- ਲੁਧਿਆਣਾ ਦੇ ਕਸਬਾ ਹੰਬੜਾਂ ਤੋਂ ਸਵਾਰੀਆਂ ਵਾਲੇਂ (ਭੂੰਡ) ਟੈਂਪੂ ਨੰਬਰ ਪੀ.ਸੀ.ਐੱਸ...

Ad Position 21
No active advertisement
ਅਜੀਤ ਡੈਸਕ 29-11-2026

ਹੰਬੜਾਂ (ਲੁਧਿਆਣਾ), 29 ਨਵੰਬਰ (ਮੇਜਰ ਹੰਬੜਾਂ)- ਲੁਧਿਆਣਾ ਦੇ ਕਸਬਾ ਹੰਬੜਾਂ ਤੋਂ ਸਵਾਰੀਆਂ ਵਾਲੇਂ (ਭੂੰਡ) ਟੈਂਪੂ ਨੰਬਰ ਪੀ.ਸੀ.ਐੱਸ 9215 ਜੋ ਮੁੱਲਾਂਪੁਰ ਵੱਲ ਜਾ ਰਿਹਾ ਸੀ ਦੀ ਹੰਬੜਾਂ ਮੁੱਲਾਂਪੁਰ ਸੜਕ 'ਤੇ ਕੈਂਟਰ ਟੈਂਪੂ ਨੰਬਰ ਐੱਚ.ਪੀ 72 ਡੀ 1486 ਜੋ ਕਿ ਮੁੱਲਾਂਪੁਰ ਸਾਈਡ ਤੋਂ ਹੰਬੜਾਂ ਵੱਲ ਆ ਰਿਹਾ ਸੀ ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਵਿਚ ਟੈਂਪੂ ਡਰਾਈਵਰ, ਇਕ ਮਹਿਲਾਂ ਤੇ ਪ੍ਰਵਾਸੀ ਸਮੇਤ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋਣ ਦਾ ਦੁੱਖਦਾਈ ਸਮਾਂਚਾਰ ਹੈ।

ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਵੇਰ ਸਮੇਂ ਹੰਬੜਾਂ ਤੋਂ ਸਵਾਰੀਆਂ ਨਾਲ ਭਰਿਆਂ ਟੈਂਪੂ ਜਦੋਂ ਹੀ ਮੁੱਲਾਂਪਰ ਸੜਕ 'ਤੇ ਗੁਰਤੇਜ ਸਿੰਘ ਗਿੱਲ ਪੈਟਰੋਲ ਪੰਪ (ਹੰਬੜਾਂ) ਕੋਲ ਪੁੱਜਾਂ ਤਾਂ ਸਾਹਮਣੇ ਤੋਂ ਆ ਰਹੇ ਕੈਂਟਰ ਟੈਂਪੂ ਨਾਲ ਸਿੱਧੀ ਟੱਕਰ ਹੋ ਗਈ ਤੇ ਸਵਾਰੀਆਂ ਵਾਲੇ ਟੈਂਪੂ ਵਿਚ ਸਵਾਰ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਤੇ ਚੀਖ ਚਗਿਆੜਾ ਪੈ ਗਿਆ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਘਟਨਾ ਸਥਾਨ 'ਤੇ ਪੁੱਜੇ ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਕੁਲਵਿੰਦਰ ਸਿੰਘ, ਥਾਣੇਦਾਰ ਸੁਖਜੀਤ ਸਿੰਘ ਦੀ ਪੁਲਿਸ ਪਾਰਟੀ ਤੇ ਇੱਕਤਰ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪੁੱਜਦਾ ਕੀਤਾ।

ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਟੈਂਪੂ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਰਕੇ ਉਕਤ ਟੈਂਪੂ ’ਚ ਸਵਾਰ ਟੈਂਪੂ ਚਾਲਕ ਜਸਵੀਰ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਪਿੰਡ ਚੱਕ ਕਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਸਵਾਰੀਆਂ ’ਚ ਸੁਰਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਚੰਗਣ ਅਤੇ ਰਾਮ ਪ੍ਰਵੇਸ ਪੁੱਤਰ ਜੋਗਿੰਦਰ ਰਾਮ ਪ੍ਰਵਾਸੀ ਵਾਸੀ ਹੰਬੜਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਪੁਲਿਸ ਵਲੋਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜੇ ’ਚ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਕੈਂਟਰ ਟੈਂਪੂ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖਮਿਆਂ ’ਚ ਟੈਂਪੂ ਸਵਾਰ ਪਰਮਿੰਦਰ ਕੌਰ ਪਤਨੀ ਕ੍ਰਿਪਾਲ ਸਿੰਘ ਵਾਸੀ ਪਿੰਡ ਘਮਣੇਵਾਲ, ਸੁਖਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ, ਬਲਪ੍ਰੀਤ ਕੌਰ ਅਤੇ ਦੋ ਛੇਟੇ ਬੱਚੇ ਮਨਕੀਰਤ ਕੌਰ, ਪ੍ਰਭਨੂਰ ਸਿੰਘ ਜੋ ਕਿ ਸਾਰੇ ਵਾਸੀ ਪਿੰਡ ਘਮਣੇਵਾਲ ਸਵਾਰ ਸਨ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਾਹਵਾ ਹਸਪਤਾਲ ਹੰਬੜਾਂ ’ਚ ਦਾਖ਼ਲ ਕਰਵਾਇਆ ਗਿਆਂ ਹੈ। ਡਾਕਟਰੀ ਟੀਮ ਵਲੋਂ ਜ਼ਜਖ਼ਮੀ ਪਰਮਿੰਦਰ ਕੌਰ ਪਤਨੀ ਕ੍ਰਿਪਾਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ।

Ad Position 22
No active advertisement
ਅਗਲੀ ਖ਼ਬਰ ਦਲਜੀਤ ਸਿੰਘ ਨਡਾਲਾ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਲ, ਕਰਤਾਰਪੁਰ ਦੇ ਹਲਕਾ ਇੰਚਾਰਜ ਨਿਯੁਕਤ
Ad Position 24