29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਰਦੀਆਂ ਸ਼ੁਰੂ ਹੁੰਦੇ ਹੀ ਕੇਸ਼ੋਪੁਰ ਛੰਬ ਵਿਚ ਕੁਦਰਤ ਦੀ ਹੈਰਾਨ ਕਰਨ ਵਾਲੀ ਖੂਬਸੂਰਤੀ ਵੇਖਣ ਨੂੰ ਮਿਲਦੀ ਹੈ

ਗੁਰਦਾਸਪੁਰ, 29 ਨਵੰਬਰ (ਰੋਹਿਤ ਗੁਪਤਾ)- ਕੁਦਰਤ ਕਿੰਨੀ ਖੂਬਸੂਰਤ ਹੈ ਜੇਕਰ ਇਸਦੀ ਝਲਕ ਦੇਖਣੀ ਹੋਵੇ ਤਾਂ ਕੁਦਰਤੀ ਤਰੀਕੇ ਨਾਲ ਬਣੀ...

Ad Position 21
No active advertisement
ਅਜੀਤ ਡੈਸਕ 29-11-2026

ਗੁਰਦਾਸਪੁਰ, 29 ਨਵੰਬਰ (ਰੋਹਿਤ ਗੁਪਤਾ)- ਕੁਦਰਤ ਕਿੰਨੀ ਖੂਬਸੂਰਤ ਹੈ ਜੇਕਰ ਇਸਦੀ ਝਲਕ ਦੇਖਣੀ ਹੋਵੇ ਤਾਂ ਕੁਦਰਤੀ ਤਰੀਕੇ ਨਾਲ ਬਣੀ ਗੁਰਦਾਸਪੁਰ ਦੀ ਕੇਸ਼ੋਪੁਰ ਛੰਬ ਦਾ ਸਰਦੀਆਂ ਦੇ ਦਿਨਾਂ ਵਿਚ ਨਜ਼ਾਰਾ ਜ਼ਰੂਰ ਦੇਖਣਾ ਚਾਹੀਦਾ ਹੈ। 850 ਏਕੜ ਵਿਚ ਵਸੀ ਹੋਈ ਕੇਸੋ਼ਪੁਰ ਛੰਬ ਧਰਤੀ ਦੇ ਹੇਠਾਂ ਤੋਂ ਰਿਸ਼ਤੇ ਪਾਣੀ ਨਾਲ ਬਣੀ ਹੈ ਪਰ ਇਸ ਦੀ ਖੂਬਸੂਰਤੀ ਉਦੋਂ ਹੋਰ ਵੱਜ ਜਾਂਦੀ ਹੈ ਜਦੋਂ ਸਰਦੀਆਂ ਸ਼ੁਰੂ ਹੋਈ ਹੁੰਦੇ ਹੀ ਹਜ਼ਾਰਾਂ ਮੀਲ ਦੂਰ ਸਥਿਤ ਸਾਈਬੇਰੀਆ ਤੇ ਤਿਬਤ ਵਰਗੇ ਦੇਸ਼ਾਂ ਤੋਂ ਵੱਖ-ਵੱਖ ਕਿਸਮਾਂ ਦੇ ਵਿਦੇਸ਼ੀ ਮਹਿਮਾਨ ਯਾਨੀ ਪੰਛੀ ਉਡਾਰੀਆ ਭਰ ਕੇ ਇੱਥੇ ਪਹੁੰਚਣਾ ਸ਼ੁਰੂ ਹੁੰਦੇ ਹਨ ਤੇ ਭਰ ਸਰਦੀ ਹੁੰਦੇ ਹੀ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ 100 ਤੋਂ ਵੱਧ ਕਿਸਮਾਂ ਦੇ ਪਹੁੰਚੇ ਪੰਛੀ ਇਸ ਨੂੰ ਪੂਰੀ ਤਰ੍ਹਾਂ ਨਾਲ ਗੁਲਜ਼ਾਰ ਕਰ ਦਿੰਦੇ ਹਨ। ਪਾਣੀ ਵਿਚ ਅਟਕੇਲੀਆ ਕਰਦੇ ਜਾਤੇ ਹੁਡਾ ਹਵਾ ਵਿਚ ਝੁੰਡ ਦੇ ਰੂਪ ਵਿਚ ਉਡਾਰੀਆਂ ਮਾਰਦੇ ਇਨ੍ਹਾਂ ਪੰਛੀਆਂ ਨੂੰ ਵੇਖਣ ਲਈ ਦੂਰੋਂ ਦੂਰੋਂ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਸੈਲਾਨੀ ਵੀ ਪਹੁੰਚਦੇ ਹਨ ਜਿਨਾਂ ਲਈ ਵਨ ਵਿਭਾਗ ਵਲੋਂ ਵੀ ਇੱਥੇ ਵਿਆਪਕ ਪ੍ਰਬੰਧ ਕੀਤੇ ਗਏ ਹਨ ।

ਇਸ ਸਾਲ ਦੀ ਗੱਲ ਕਰੀਏ ਤਾਂ ਫਿਲਹਾਲ ਸਰਦੀਆਂ ਸ਼ੁਰੂ ਹੁੰਦੇ ਹੀ 2000 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਪੰਛੀ ਇੱਥੇ ਪਹੁੰਚ ਚੁੱਕੇ ਹਨ। ਫਿਲਹਾਲ ਕਰੀਬ 10 ਕਿਸਮਾਂ ਦੇ ਪੰਛੀ ਹੀ ਇੱਥੇ ਆਏ ਹਨ ਪਰ ਜਿਵੇਂ ਜਿਵੇਂ ਸਰਦੀ ਵਧਦੀ ਜਾਏਗੀ ਵੱਖ-ਵੱਖ 100 ਤੋਂ ਵੱਧ ਕਿਸਮਾਂ ਦੇ ਪੰਛੀ ਇੱਥੇ ਵਿਖਣ ਨੂੰ ਮਿਲਣਗੇ। ਵਨ ਵਿਭਾਗ ਦੇ ਅਧਿਕਾਰੀ ਮਨਵੀਰ ਸਿੰਘ ਉਮੀਦ ਜਤਾਉਂਦੇ ਹਨ ਕਿ ਇਸ ਸਾਲ ਇੱਥੇ ਪਹੁੰਚਣ ਵਾਲੇ ਪੰਛੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵੀ ਵੱਧ ਹੋਵੇਗੀ ਅਤੇ 30 ਹਜ਼ਾਰ ਤੋਂ ਵੱਧ ਪੰਛੀ ਆਉਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਬਾਰਿਸ਼ਾਂ ਕਾਫੀ ਹੋਣ ਕਾਰਨ ਸੰਭ ਵਿਚ ਪਾਣੀ ਕਾਫੀ ਹੈ।

ਪਾਕਿਸਤਾਨ ਸੀਮਾ ’ਤੇ ਵੱਸੇ ਜ਼ਿਲ੍ਹਾ ਗੁਰਦਾਸਪੁਰ ਦੀ ਕੇਸ਼ੋਪੁਰ ਛੰਭ ਮਿੱਠੇ ਪਾਣੀ ਦੀ ਦਲਦਲੀ ਜ਼ਮੀਨ ਹੈ। ਸਰਦੀਆਂ ਵਿਚ ਕੋਸ਼ੋਪੁਰ ਛੰਭ ਵਿਚ ਦੂਰ ਦੇਸ਼ਾਂ ਤੋਂ ਪਹੁੰਚੇ ਇਹ ਵਿਦੇਸ਼ੀ ਮਹਿਮਾਨ ਅਠਖੇਲੀਆਂ ਕਰਦੇ ਦਿਖਾਈ ਦਿੰਦੇ ਹਨ। ਦੇਸ਼ ਦੇ ਪਹਿਲੇ ਨੋਟੀਫਾਈਡ ਕਮਿਊਨਿਟੀ ਰਿਜ਼ਰਵ ਹੋਣ ਕਰਕੇ ਇਸ ਨੂੰ 2019 ਵਿਚ ਅੰਤਰਰਾਸ਼ਟਰੀ ਮਹੱਤਵ ਦਾ ਰਾਮਸਰ ਸਾਈਟ ਨਾਮਜ਼ਦ ਕੀਤਾ ਗਿਆ ਸੀ ਅਤੇ ਇਹ ਇਕ ਕਮਿਊਨਿਟੀ ਰਿਜ਼ਰਵ ਇਕ ਸੁਰੱਖਿਅਤ ਖੇਤਰ ਹੈ ਜਿਸ ਦੀ ਮਲਕੀਅਤ ਨਿੱਜੀ ਵਿਅਕਤੀਆਂ ਜਾਂ ਸਥਾਨਕ ਭਾਈਚਾਰਿਆਂ ਦੀ ਹੁੰਦੀ ਹੈ ਜੋ ਸਵੈ-ਇੱਛਾ ਨਾਲ ਜੰਗਲੀ ਜੀਵਾਂ ਅਤੇ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਦੀ ਰੱਖਿਆ ਲਈ ਸਹਿਮਤ ਹੁੰਦੇ ਹਨ।

ਵਿਸ਼ੇਸ਼ ਤੌਰ ’ਤੇ ਕੇਸ਼ੋਪੁਰ ਨੂੰ ਪੰਜਾਬ ਵਿਚ ਸਾਰਸ ਕ੍ਰੇਨ ਦਾ ਗੜ੍ਹ ਮੰਨਿਆ ਜਾਂਦਾ ਹੈ। 5 ਫੁੱਟ ਤੱਕ ਉੱਚੇ, ਇਹ ਸਭ ਤੋਂ ਉੱਚੇ ਉੱਡਣ ਵਾਲੇ ਪੰਛੀ ਹਨ, ਜੋ ਆਪਣੇ ਸਾਰੇ-ਸਲੇਟੀ ਪਲਮੇਜ ਅਤੇ ਲਾਲ ਸਿਰ ਅਤੇ ਉੱਪਰਲੀ ਗਰਦਨ ਦੁਆਰਾ ਆਸਾਨੀ ਨਾਲ ਪਛਾਣੇ ਜਾ ਸਕਦੇ ਹਨ। ਇਨ੍ਹਾਂ ਸਾਰਸ ਕ੍ਰੇਨ ਨੂੰ ਕੇਸ਼ੋਪੁਰ ਛੰਭ ਦਾ ਮਾਣ ਮੰਨਿਆ ਜਾਂਦਾ ਹੈ। ਕੇਸ਼ੋਪੁਰ ਛੰਬ ਸਾਇਬੇਰੀਆ, ਮੱਧ ਏਸ਼ੀਆ ਅਤੇ ਤਿੱਬਤ ਤੋਂ ਪ੍ਰਵਾਸੀ ਪੰਛੀਆਂ ਲਈ ਇੱਕ ਵੱਡਾ ਸਰਦੀਆਂ ਦਾ ਸਥਾਨ ਵੀ ਹੈ। ਸਰਦੀਆਂ ਦੇ ਮੌਸਮ ਦੌਰਾਨ ਇਹ ਇਲਾਕਾ ਹਜ਼ਾਰਾਂ ਪੰਛੀਆਂ ਲਈ ਇੱਕ ਸ਼ਾਨਦਾਰ ਨਿਵਾਸ ਸਥਾਨ ਬਣ ਜਾਂਦਾ ਹੈ, ਜਿਸ ਵਿੱਚ ਗਡਵਾਲ, ਕਾਮਨ ਟੀਲ, ਨੌਰਦਰਨ ਪਿੰਟੇਲ, ਨੌਰਦਰਨ ਸ਼ੋਵੇਲਰ, ਯੂਰੇਸ਼ੀਅਨ ਵਿਜਨ, ਬਾਰ-ਹੈੱਡਡ ਗੂਸ ਅਤੇ ਕਾਮਨ ਕ੍ਰੇਨ ਵਰਗੀਆਂ ਪ੍ਰਸਿੱਧ ਪ੍ਰਜਾਤੀਆਂ ਸ਼ਾਮਲ ਹਨ।

ਕੇਸ਼ੋਪੁਰ ਰਿਜ਼ਰਵ ਵਿਚ ਆਲੇ-ਦੁਆਲੇ ਦੀਆਂ ਪੰਜ ਪਿੰਡਾਂ ਦੀਆਂ ਪੰਚਾਇਤਾਂ ਜਿਵੇਂ ਕੇਸ਼ੋਪੁਰ, ਮਿਆਣੀ, ਡਾਲਾ, ਮਤਵਾ ਅਤੇ ਮਗਰਮੂਦੀਆਂ ਦੁਆਰਾ ਦਾਨ ਕੀਤੀ ਗਈ ਲਗਭਗ 800 ਏਕੜ ਜ਼ਮੀਨ ਸ਼ਾਮਲ ਹੈ। ਇਹ ਪਾਕਿਸਤਾਨ ਸਰਹੱਦ ਤੋਂ ਸਿਰਫ਼ 15 ਕਿਲੋਮੀਟਰ ਦੂਰ ਹੈ। ਪੰਜਾਬ ਦੇ ਹੋਰ ਬਹੁਤ ਸਾਰੇ ਸੁਰੱਖਿਅਤ ਵੈਟਲੈਂਡਜ਼ ਦੇ ਉਲਟ ਜੋ ਦਰਿਆਈ ਵਹਾਅ ’ਤੇ ਨਿਰਭਰ ਕਰਦੇ ਹਨ, ਕੇਸ਼ੋਪੁਰ ਇਸ ਪੱਖੋਂ ਵਿਲੱਖਣ ਹੈ ਕਿ ਇਹ ਲਗਭਗ ਪੂਰੀ ਤਰ੍ਹਾਂ ਸਾਲਾਨਾ ਬਾਰਿਸ਼ ਅਤੇ ਬਾਅਦ ਵਿਚ ਭੂਮੀਗਤ ਪਾਣੀ ਰੀਚਾਰਜ ਦੁਆਰਾ ਕਾਇਮ ਰਹਿੰਦਾ ਹੈ। ਕੇਸ਼ੋਪੁਰ ਨੂੰ ਹੋਰ ਵੈਟਲੈਂਡਜ਼ ਤੋਂ ਵੱਖਰਾ ਕਰਨ ਵਾਲਾ ਮੁੱਖ ਕਾਰਕ ਇਸ ਦੀ ਵਿਲੱਖਣ ਜਲ-ਬਨਸਪਤੀ ਹੈ। ਇਹ ਬਨਸਪਤੀ ਪਾਣੀ ਦੀ ਸ਼ੁੱਧਤਾ, ਪਾਣੀ ਭੰਡਾਰਨ, ਅਤੇ ਕਾਰਬਨ ਅਤੇ ਪੌਸ਼ਟਿਕ ਤੱਤਾਂ ਦੀ ਪ੍ਰੋਸੈਸਿੰਗ ਵਰਗੇ ਜ਼ਰੂਰੀ ਵਾਤਾਵਰਣਕ ਕਾਰਜ ਕਰਦੀ ਹੈ।

ਛੰਭ ਵਿਕਾਸ ਕਮੇਟੀਆਂ ਦੀ ਚਾਰ ਸਾਲ ਤੋਂ ਮੀਟਿੰਗ ਨਹੀਂ ਹੋਈ

ਛੰਭ ਵਿਕਾਸ ਕਮੇਟੀਆਂ ਉਨ੍ਹਾਂ ਪੰਚਾਇਤਾਂ ਦੇ ਅਧਾਰ 'ਤੇ ਬਣਾਈਆਂ ਗਈਆਂ ਸਨ ਜਿਨ੍ਹਾਂ ਕੋਲ ਇਸ ਛੰਬ ਵਿੱਚ ਜ਼ਮੀਨ ਹੈ। ਹਾਲਾਂਕਿ, ਪਿਛਲੇ ਚਾਰ ਸਾਲਾਂ ਤੋਂ ਮੀਟਿੰਗਾਂ ਦੀ ਘਾਟ ਕਾਰਨ ਇਹ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ। ਸਫਾਈ ਕਰਮਚਾਰੀਆਂ ਦੀ ਭਾਰੀ ਘਾਟ ਨੂੰ ਵੀ ਇਸ ਛੰਬ ਦੇ ਵਿਕਾਸ ਵਿੱਚ ਰੁਕਾਵਟ ਮੰਨਿਆ ਜਾਂਦਾ ਹੈ।

ਸਫਾਈ ਦੀ ਘਾਟ ਕਾਰਨ ਕੇਸ਼ੋਪੁਰ ਛੰਭ ਦੀ ਹਾਲਤ ਬਹੁਤ ਮਾੜੀ ਹੈ

ਕੇਸ਼ੋਪੁਰ ਛੰਭ ਵਿਚ ਸਟਾਫ ਦੀ ਭਾਰੀ ਘਾਟ ਕਾਰਨ, ਛੰਭ ਵਿਚ ਸਫਾਈ ਪ੍ਰਣਾਲੀ ਲਗਭਗ ਨਾ-ਮਾਤਰ ਹੈ। ਪ੍ਰਵਾਸੀ ਪੰਛੀ ਪਾਣੀ ਵਿਚੋਂ ਜੜ੍ਹੀਆਂ ਬੂਟੀਆਂ ਕੱਢਣ ਵਿਚ ਅਸਮਰੱਥਾ ਦੇ ਕਾਰਨ ਛੰਭ ਦੇ ਕੇਂਦਰ ਵਿਚ ਰਹਿਣਾ ਪਸੰਦ ਕਰਦੇ ਹਨ। ਸਟਾਫ ਦੀ ਘਾਟ ਕਾਰਨ, ਸੜਕਾਂ ਦੀ ਸਫਾਈ ਅਤੇ ਮੁਰੰਮਤ ਵੀ ਬਹੁਤ ਘੱਟ ਹੁੰਦੀ ਹੈ। ਪਹਿਲਾਂ ਭਾਰੀ ਬਾਰਸ਼ਾਂ ਕਾਰਨ ਬਣਿਆ ਇੱਕ ਡੂੰਘਾ ਟੋਆ ਖਾਲੀ ਰਹਿੰਦਾ ਹੈ। ਇਹੀ ਕਾਰਨ ਹੈ ਕਿ ਸਕੂਲੀ ਵਿਦਿਆਰਥੀ, ਜੋ ਪਹਿਲਾਂ ਵੱਡੀ ਗਿਣਤੀ ਵਿਚ ਛੰਭ ਆਉਂਦੇ ਸਨ, ਹੁਣ ਘੱਟ ਆਉਂਦੇ ਹਨ, ਕਿਉਂਕਿ ਪ੍ਰਵਾਸੀ ਪੰਛੀ ਛੰਭ ਦੇ ਕੇਂਦਰ ਵਿਚ ਬਹੁਤ ਦੂਰ ਰਹਿੰਦੇ ਹਨ।

Ad Position 22
No active advertisement
ਅਗਲੀ ਖ਼ਬਰ ਹੰਬੜਾਂ ’ਚ ਸਵਾਰੀਆਂ ਵਾਲੇ ਟੈਂਪੂ ਅਤੇ ਕੈਂਟਰ (ਟੈਂਪੂ) ਦੀ ਸਿੱਧੀ ਟੱਕਰ ’ਚ ਤਿੰਨ ਮੌਤਾਂ ਅਤੇ ਪੰਜ ਲੋਕ ਗੰਭੀਰ ਜ਼ਖ਼ਮੀਂ
Ad Position 24