08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਜ਼ਮੀਨਾਂ ਦੀ ਤਕਸੀਮ ਸੰਬੰਧੀ ਵਿਧਾਨ ਸਭਾ ’ਚ ਮੁੱਦਾ ਉਠਾਇਆ

ਸੁਲਤਾਨਪੁਰ ਲੋਧੀ, 7 ਅਗਸਤ (ਥਿੰਦ)- ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਿਸਾਨਾਂ ਨੂੰ ਜ਼ਮੀਨਾਂ ਦੀ ਤਕਸੀਮ ਨਾ ਹੋਣ ਤੇ ਪੈਦਾ ਹੋ ਰਹੀਆਂ ਮੁਸ਼ਕਲਾਂ ਸੰਬੰਧੀ ਮੁੱਦਾ ਉਠਾਉਂਦਿਆਂ ਕਿਹਾ ਕਿ ਜ਼ਮੀਨਾਂ ਦੀ ਤਕਸੀਮ ਨਾ ਹੋਣ ਕਾਰਨ ਲੋਕਾਂ ਨੂੰ ਬੈਂਕ ਲੋਨ ਲੈਣ ਵਿਚ ਬੜੀ ਵੱਡੀ ਸਮੱਸਿਆ ਆ ਰਹੀ ਹੈ| ਉਨ੍ਹਾਂ ਮੰਗ ਕੀਤੀ ਹੈ ਕਿ ਮਾਲ ਵਿਭਾਗ ਵਲੋਂ ਇਕ ਸਟੈਂਡਰਡ ਓਪਰੇਟਿੰਗ ਗਾਈਡ ਲਾਈਨਜ਼ ਬਣਾ ਕੇ ਦਿੱਤੀ ਜਾਵੇ, ਤਾਂ ਜੋ ਜਿਹੜਾ ਵਿਅਕਤੀ ਜਿਸ ਖਸਰੇ ਨੰਬਰ ਵਿਚ ਬੈਠਾ ਹੈ, ਬੈਂਕਾਂ ਨੂੰ ਸੂਚਿਤ ਕਰਕੇ ਉਸ ਦਾ ਚਾਰਜ ਉਸੇ ਨੰਬਰ ‘ਤੇ ਲਗਾਇਆ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਦੂਜਾ ਵੱਡਾ ਮਸਲਾ ਸ਼ਹਿਰੀਕਰਨ ਨਾਲ ਜੁੜਿਆ ਹੈ | ਸ਼ਹਿਰ ਅਤੇ ਇੰਡਸਟਰੀ ਵਧਣ ਕਾਰਨ ਅੱਜ ਇੱਕ-ਇੱਕ ਖਸਰਾ ਨੰਬਰ ਦੇ ਵਿਚ ਦੋ-ਦੋ ਸੌ ਦੇ ਕਰੀਬ ਮਾਲਕ ਬੈਠੇ ਹਨ, ਜਿਸ ਕਾਰਨ ਜੇਕਰ ਕਿਸੇ ਇੱਕ ਵਿਅਕਤੀ ਨੇ ਆਪਣੀ 25 ਰੁਪਏ ਦੀ ਫ਼ਰਦ ਲੈਣੀ ਹੋਵੇ, ਤਾਂ ਉਸ ਨੂੰ ਪੂਰੇ ਖਾਤੇ ਦੇ ਢਾਈ ਸੌ ਪੇਜ ਕਢਵਾਉਣੇ ਪੈਂਦੇ ਹਨ, ਜਿਸ ਨਾਲ ਲੋਕਾਂ ਦਾ ਪੰਜ ਹਜ਼ਾਰ ਰੁਪਿਆ ਫ਼ਰਦ ਲੈਣ ‘ਤੇ ਹੀ ਖ਼ਰਚ ਹੋ ਜਾਂਦਾ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਤਰਾਂ ਦੀ ਨੀਤੀ ਅਪਣਾਉਂਦਿਆਂ ਸਮਾਂ ਸੀਮਾ ਤੈਅ ਕਰੇ ਜਿਸ ਨਾਲ ਬਿਨਾਂ ਕਿਸੇ ਉਲਝਣ ਦੇ ਕਿਸਾਨ ਆਪਣੀ ਜ਼ਮੀਨ ਦੀ ਤਕਸੀਮ ਕਰਵਾ ਸਕਣ | ਉਨ੍ਹਾਂ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਐਕਸਪੈੱ੍ਰਸ ਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੀ ਅਦਾਇਗੀ ਕਰਨ ਸਮੇਂ ਸਾਂਝੇ ਖ਼ਾਤੇ ਹੋਣ ਕਰਕੇ ਕਿਸਾਨਾਂ ਨੂੰ ਉਲਝਣਾਂ ਦਾ ਸਾਹਮਣਾ ਕਰਨਾ ਪਿਆ ਸੀ |

Ad Position 21
No active advertisement
ਅਜੀਤ ਡੈਸਕ 08-08-2026

Ad Position 22
No active advertisement
ਪਿਛਲੀ ਖ਼ਬਰ ਡਡਵਿੰਡੀ ਵਿਖੇ ਬਾਬਾ ਦੂਲੇ ਸ਼ਾਹ ਯਾਦਗਾਰੀ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਬੀਬੀ ਜਗੀਰ ਕੌਰ ਦੇ ਹੱਕ ’ਚ ਨਡਾਲਾ ਵਿਖੇ ਯੂਥ ਮੀਟਿੰਗ
Ad Position 24