12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਾਡਰਨ ਜੇਲ੍ਹ 'ਚੋਂ ਡਰੋਨ ਬਰਾਮਦ, ਸਿਗਰਟ, ਤੰਬਾਕੂ ਤੇ ਹੋਰ ਸਾਮਾਨ ਵੀ ਮਿਲਿਆ

Ad Position 21
No active advertisement
ਅਜੀਤ ਡੈਸਕ 20-02-2026
ਕਪੂਰਥਲਾ, 19 ਫਰਵਰੀ (ਸਡਾਨਾ)-ਮਾਡਰਨ ਜੇਲ੍ਹ ਵਿਚ ਡਰੋਨ ਰਾਹੀਂ ਸਿਗਰਟ, ਤੰਬਾਕੂ ਅਤੇ ਲਾਈਟਰ ਸੁੱਟਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਧੀਰਜ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਸ਼ਤ ਦੌਰਾਨ ਜੇਲ੍ਹ ਹਦੂਦ ਉਪਰ ਇਕ ਡਰੋਨ ਦੇਖਿਆ ਗਿਆ, ਡਰੋਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ ਤੇ ਸਵੇਰੇ ਜਦੋਂ ਦੇਖਿਆ ਤਾਂ ਬੈਰਕਾਂ ਦੇ ਨੇੜੇ ਇਕ ਛੋਟਾ ਡਰੋਨ ਡਿੱਗਾ ਹੋਇਆ ਸੀ, ਜਿਸ ਦੇ ਨਾਲ ਤੰਬਾਕੂ ਦੀਆਂ ਪੁੜੀਆਂ, ਸਿਗਰਟਾਂ ਦੇ ਪੈਕੇਟ, ਰੋਿਲੰਗ ਪੇਪਰ ਤੇ 5 ਲਾਈਟਰ ਟੇਪ ਨਾਲ ਬੰਨ੍ਹੇ ਹੋਏ ਸਨ | ਕੋਤਵਾਲੀ ਪੁਲਿਸ ਨੇ ਉਕਤ ਘਟਨਾ ਸੰਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਸੁਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦੋ ਨੌਜਵਾਨ ਹੈਰੋਇਨ ਤੇ ਕੰਪਿਊਟਰ ਕੰਡੇ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਵਡਮੁੱਲਾ ਯੋਗਦਾਨ ਪਾ ਰਿਹਾ...
Ad Position 24