ਭਾਰਤ ਵਿਕਾਸ ਪ੍ਰੀਸ਼ਦ ਜੈਤੋ ਨੇ ‘ਭਾਰਤ ਕੋ ਜਾਨੋ’ ਪ੍ਰਾਜੈਕਟ ਤਹਿਤ ਟੈਸਟ ਲਿਆ
ਜੈਤੋ, 6 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਧਾਰਮਿਕ, ਰਾਜਨੀਤਿਕ ਅਤੇ ਭੂਗੋਲਕ ਜਾਣਕਾਰੀ ਵਾਲਾ ਭਾਰਤ ਕੋ ਜਾਣੋ ਪ੍ਰਾਜੈਕਟ ਤਹਿਤ ਬਰਾਂਚ ਪੱਧਰ ਦਾ ਟੈਸਟ ਲਿਆ ਗਿਆ। ਇਸ ਵਿਚ 11 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਦੀਆਂ ਦੋ ਟੀਮਾਂ ਸੀਨੀਅਰ ਤੇ ਜੂਨੀਅਰ ਵਰਗ ਬਣਾਈਆਂ ਗਈਆਂ।
ਜੈਤੋ, 6 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਧਾਰਮਿਕ, ਰਾਜਨੀਤਿਕ ਅਤੇ ਭੂਗੋਲਕ ਜਾਣਕਾਰੀ ਵਾਲਾ ਭਾਰਤ ਕੋ ਜਾਣੋ ਪ੍ਰਾਜੈਕਟ ਤਹਿਤ ਬਰਾਂਚ ਪੱਧਰ ਦਾ ਟੈਸਟ ਲਿਆ ਗਿਆ। ਇਸ ਵਿਚ 11 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਦੀਆਂ ਦੋ ਟੀਮਾਂ ਸੀਨੀਅਰ ਤੇ ਜੂਨੀਅਰ ਵਰਗ ਬਣਾਈਆਂ ਗਈਆਂ। ਪ੍ਰੋਜੈਕਟ ਦੇ ਚੇਅਰਮੈਨ ਜੋਗੇਸ਼ ਬਾਂਸਲ ਨੇ ਦੱਸਿਆ ਕਿ ਸੀਨੀਅਰ ਵਰਗ ਅਤੇ ਜੂਨੀਅਰ ਵਰਗ ਦੋਵਾਂ ਵਿਚੋਂ ਸਰਸਵਤੀ ਸੀਨੀਅਰ ਸੈੈਕੰਡਰੀ ਸਕੂਲ ਜੈਤੋ ਨੇ ਬਾਜੀ ਮਾਰੀ। ਇਨ੍ਹਾਂ ਬੱਚਿਆਂ ਨੂੰ ਸਟੇਟ ਪੱਧਰ ’ਤੇ ਫ਼ਿਰੋਜ਼ਪੁਰ ਵਿਖੇ ਲਿਜਾਇਆ ਜਾਵੇਗਾ। ਇਸ ਮੌਕੇ ਸਾਰੇ ਸਕੂਲਾਂ ਦੇ ਅਧਿਆਪਕ, ਪ੍ਰਧਾਨ ਰੁਲੀਆ ਰਾਮ ਸਿੰਗਲਾ ਗਿੱਜੀ ਵਾਲਾ ਪਿ੍ਟਿੰਗ ਪ੍ਰੈਸ ਵਾਲੇ, ਸੈਕਟਰੀ ਸੁੰਦਾਸ਼ੂ ਜਿੰਦਲ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਕੁਮਾਰ ਸਿੰਗਲਾ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਗੋਇਲ ਲੰਬਵਾਲੀ ਵਾਲੇ, ਨਰੇਸ਼ ਗੋਇਲ, ਗਗਨ ਸਿੰਗਲਾ, ਮੇਜਰ ਸਿੰਘ, ਰਾਮੇਸ਼ ਮੌਂਗਾ ਅਤੇ ਰੇਣੂ ਗਰਗ ਆਦਿ ਮੌਜੂਦ ਸਨ।