ਕੌਮੀ ਸ਼ਾਹ ਮਾਰਗ ਦੇ ਸਰਵਿਸ ਰੋਡ ’ਤੇ ਦੁਰਘਟਨਾਵਾਂ ਦੀ ਰੋਕਥਾਮ ਲਈ ਹੰਪ ਬਣਾਉਣ ਤੇ ਲਾਈਟਾਂ ਦੀ ਮੁਰੰਮਤ ਸੰਬੰਧੀ ਮੰਗ ਪੱਤਰ ਦਿੱਤਾ
ਬਾਜਾਖਾਨਾ, 6 ਅਕਤੂਬਰ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਵਿਖੇ ਕੌਮੀ ਸ਼ਾਹ ਮਾਰਗ ਦੇ ਦੋਹੇਂ ਪਾਸੇ ਸਰਵਿਸ ਰੋਡ ’ਤੇ ਦੁਰਘਟਨਾਵਾਂ ਦੀ ਰੋਕਥਾਮ ਲਈ ਹੰਪ ਬਣਾਉਣ, ਪਾਣੀ ਦੀ ਨਿਕਾਸੀ ਸਹੀ ਕਰਨ ਅਤੇ ਦੋਹਾਂ ਪਾਸੇ ਕੱਟਾਂ ’ਤੇ ਲਾਈਟਾਂ ਲਗਾਉਣ ਲਈ ਮੰਗ-ਪੱਤਰ ਹਾਈਵੇਅ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਅਤੇ ਇਕਾਈ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਸੇਖੋਂ ਨੇ ਦੱਸਿਆ ਕਿ ਜਦੋਂ ਤੋਂ ਕੌਮੀ ਸ਼ਾਹ ਮਾਰਗ ’ਤੇ ਓਵਰ ਬਿ੍ਰਜ ਬਣਾਇਆ ਗਿਆ ਹੈ ਉਦੋਂ ਤੋਂ ਹੀ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਨ
ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਕਸਬਾ ਬਾਜਾਖਾਨਾ ਦੇ ਵਾਸੀ ਅਤੇ ਪਤਵੰਤੇ ਸੱਜਣ। ਅਜੀਤ ਤਸਵੀਰ
07-10-2026
ਬਾਜਾਖਾਨਾ, 6 ਅਕਤੂਬਰ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਵਿਖੇ ਕੌਮੀ ਸ਼ਾਹ ਮਾਰਗ ਦੇ ਦੋਹੇਂ ਪਾਸੇ ਸਰਵਿਸ ਰੋਡ ’ਤੇ ਦੁਰਘਟਨਾਵਾਂ ਦੀ ਰੋਕਥਾਮ ਲਈ ਹੰਪ ਬਣਾਉਣ, ਪਾਣੀ ਦੀ ਨਿਕਾਸੀ ਸਹੀ ਕਰਨ ਅਤੇ ਦੋਹਾਂ ਪਾਸੇ ਕੱਟਾਂ ’ਤੇ ਲਾਈਟਾਂ ਲਗਾਉਣ ਲਈ ਮੰਗ-ਪੱਤਰ ਹਾਈਵੇਅ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਅਤੇ ਇਕਾਈ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਸੇਖੋਂ ਨੇ ਦੱਸਿਆ ਕਿ ਜਦੋਂ ਤੋਂ ਕੌਮੀ ਸ਼ਾਹ ਮਾਰਗ ’ਤੇ ਓਵਰ ਬਿ੍ਰਜ ਬਣਾਇਆ ਗਿਆ ਹੈ ਉਦੋਂ ਤੋਂ ਹੀ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸਰਵਿਸ ਰੋਡ ’ਤੇ ਬਣੇ ਗੰਦੇ ਪਾਣੀ ਦੀ ਨਿਕਾਸੀ ਨਾਲੇ ਸੜਕ ਨਾਲੋਂ ਉੱਚੇ ਹੋਣ ਅਤੇ ਥਾਂ ਥਾਂ ਤੋਂ ਬੰਦ ਹੋਣ ਕਾਰਨ ਹਰ ਸਮੇਂ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਹੰਪ ਨਾ ਹੋਣ ਕਾਰਨ ਵਾਹਨਾਂ ਤੇਜ ਰਫ਼ਤਾਰ ਨਾਲ ਆਉਂਦੇ ਹਨ, ਜਿਸ ਕਰਕੇ ਆਮ ਲੋਕਾਂ ਨੂੰ ਲੰਘਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੁਰਘਟਨਾਵਾਂ ਵੀ ਹੁੰਦੀਆਂ ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਓਵਰ ਬਿ੍ਰਜ ਦੇ ਦੋਹੇਂ ਪਾਸੇ ਬਣੇ ਕੱਟਾਂ ਜਿਵੇਂ (ਸ਼ੇਖ ਫ਼ਰੀਦ ਸਕੂਲ ਅਤੇ ਹੰਸ ਰਾਜ ਮੈਮੋਰੀਅਲ ਸਕੂਲ) ਦੇ ਨਜ਼ਦੀਕ ਸਾਈਨ ਲਾਈਟਾਂ ਦੀ ਸਪਲਾਈ ਸਹੀ ਨਾ ਹੋਣ ਕਾਰਨ ਰਾਤ ਸਮੇਂ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਸਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤਾਂ ਜੋ ਸਰਵਿਸ ਰੋਡ ’ਤੇ ਸੜਕ ਨੂੰ ਉੱਚਾ ਕਰਕੇ ਬਣਾਇਆ ਜਾਵੇ ਅਤੇ ਨਿਕਾਸੀ ਨਾਲਿਆਂ ਦੀ ਸਪਲਾਈ ਨੂੰ ਸਹੀ ਕੀਤਾ ਜਾਵੇ। ਨੈਸ਼ਨਲ ਹਾਈਵੇ ਅਥਾਰਟੀ ਦੇ ਜਸਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਇਨ੍ਹਾਂ ਮਸਲਿਆਂ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਕਿਸਾਨ ਆਗੂ ਗੁਰਾਂਦਿੱਤਾ ਸਿੰਘ ਨੰਬਰਦਾਰ, ਜਗਸੀਰ ਸਿੰਘ ਸੀਰਾ ਢਿੱਲੋਂ, ਸਿਕੰਦਰ ਸਿੰਘ ਸਾਬਕਾ ਪੰਚ, ਕਿਸਾਨ ਆਗੂ ਕਾਲਾ ਸੋਢੀ, ਛਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਕਸਬੇ ਦੇ ਵਾਸੀ ਹਾਜ਼ਰ ਸਨ।