ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਸਤਿਸੰਗ ਸਮਾਗਮ ਕਰਵਾਇਆ
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਗੋਨਿਆਣਾ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਮਨਸਬਿਨੀ ਭਾਰਤੀ ਨੇ ਕਿਹਾ ਕਿ ਮਹਾਂਪੁਰਸ਼ ਜਦੋਂ ਧਰਤੀ ਉਪਰ ਆਉਂਦੇ ਹਨ ਤਾਂ ਉਨ੍ਹਾਂ ਦਾ ਇਕ ਹੀ ਉਦੇਸ਼ ਮਾਨਵਤਾ ਨੂੰ ਸੱਚ ਨਾਲ ਜੋੜਨਾ ਹੁੰਦਾ ਹੈ।
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਗੋਨਿਆਣਾ ਆਸ਼ਰਮ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਧਵੀ ਮਨਸਬਿਨੀ ਭਾਰਤੀ ਨੇ ਕਿਹਾ ਕਿ ਮਹਾਂਪੁਰਸ਼ ਜਦੋਂ ਧਰਤੀ ਉਪਰ ਆਉਂਦੇ ਹਨ ਤਾਂ ਉਨ੍ਹਾਂ ਦਾ ਇਕ ਹੀ ਉਦੇਸ਼ ਮਾਨਵਤਾ ਨੂੰ ਸੱਚ ਨਾਲ ਜੋੜਨਾ ਹੁੰਦਾ ਹੈ। ਉਹ ਆਪਣਾ ਪੂਰਾ ਜੀਵਨ ਮਾਨਵਤਾ ਦੇ ਕਲਿਆਣ ਲਈ ਹੀ ਲਗਾ ਦਿੰਦੇ ਹਨ। ਬ੍ਰਹਮ ਗਿਆਨ ਤੇ ਬ੍ਰਹਮ ਵਿਦਿਆ ਦੇ ਦੁਆਰਾ ਉਹ ਹਰੇਕ ਵਿਅਕਤੀ ਦੇ ਅੰਦਰ ਸਥਿਤ ਅਵਿਨਾਸ਼ ਆਤਮਾ ਨੂੰ ਪ੍ਰਗਟ ਕਰਦੇ ਹਨ, ਪ੍ਰੰਤੂ ਸਮੱਸਿਆ ਤਾਂ ਹੀ ਪੈਦਾ ਹੁੰਦੀ ਹੈ, ਜਦੋਂ ਮਹਾਂਪੁਰਸ਼ਾਂ ਦੁਆਰਾ ਪ੍ਰਦਾਨ ਬ੍ਰਹਮ ਗਿਆਨ ਰੂਪੀ ਮੂਲ ਉਪਦੇਸ਼ ਜਾਂ ਸਾਰ ਤੱਤਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਂਅ ਉਪਰ ਕੇਵਲ ਉਪਦੇਸ਼ ਜਾਂ ਸਿੱਖਿਆ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਦਾ ਪਰਿਣਾਮ ਇਹ ਹੁੰਦਾ ਹੈ ਕਿ ਬ੍ਰਹਮ ਗਿਆਨ ਤੋਂ ਬਿਨਾਂ ਲੋਕਾਂ ਦਾ ਆਚਰਣ ਬਾਹਰੀ ਅਡੰਬਰਾਂ ਦੇ ਅੰਦਰ ਉਲਝਦਾ ਜਾਂਦਾ ਹੈ ਅਤੇ ਆਪਣੇ-ਆਪ ਨੂੰ ਮਹਾਨ ਅਤੇ ਦੂਜਿਆਂ ਨੂੰ ਨੀਚ ਸਿੱਧ ਕਰਨ ਦੀਆ ਪਰੰਪਰਾਵਾਂ ਸ਼ੁਰੂ ਹੋਣ ਲੱਗਦੀਆਂ ਹਨ। ਸਾਧਵੀ ਨੇ ਕਿਹਾ ਕਿ ਅਸੀਂ ਧਰਮ ਗ੍ਰੰਥਾਂ ਦੇ ਉਪਦੇਸ਼ਾਂ ਨੂੰ ਤਾਂ ਬਹੁਤ ਪੜ੍ਹਦੇ ਹਾਂ, ਪ੍ਰੰਤੂ ਉਨ੍ਹਾਂ ਉਪਰ ਵਿਚਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਧਾਰਮਿਕ ਗ੍ਰੰਥਾਂ ਦੇ ਮੂਲ ਸਾਰ ਭਾਵ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੀਏ। ਸਤਿਸੰਗ ਦੌਰਾਨ ਸਾਧਵੀ ਨੇ ਸੁੰਦਰ ਭਜਨਾਂ ਦਾ ਗਾਇਨ ਵੀ ਕੀਤਾ।