25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੁਨੇਹਾ ਭਾਵੇਂ ਉੱਲੂਆਂ

ਸੁਨੇਹਾ ਭਾਵੇਂ ਉੱਲੂਆਂ

Ad Position 21
No active advertisement
ਅਜੀਤ ਡੈਸਕ 25-10-2026

ਸੁਨੇਹਾ ਭਾਵੇਂ ਉੱਲੂਆਂ ਵਲੋਂ ਹੀ ਹੋਵੇ ਪਰ ਚੰਗੇ ਸੁਨੇਹੇ ਨੂੰ ਸਵਾਗਤ ਕਹਿਣਾ ਚਾਹੀਦਾ ਹੈ | ਜੰਗਲੀ ਜੀਵ ਕੁਦਰਤ ਦੀ ਰੌਣਕ ਦਾ ਹਿੱਸਾ ਹਨ |

ਇਨਸਾਨ ਦੀ ਹੋਂਦ ਵਿਚ ਅਤੇ ਇਨਸਾਨੀ ਜੀਵਨ ਦੀ ਅੱਜ ਤੱਕ ਦੀ ਪਹੁੰਚ ਵਿਚ ਜੰਗਲੀ ਜਾਨਵਰਾਂ ਦਾ ਜੋ ਯੋਗਦਾਨ ਹੈ, ਉਹ ਕੌਣ ਨਹੀਂ ਜਾਣਦਾ | ਇਸ ਲਈ ਲੋੜ ਹੈ ਕਿ ਜੰਗਲ ਅਤੇ ਜੰਗਲੀ ਜਾਨਵਰਾਂ ਨੂੰ ਬਚਾਅ ਕੇ ਰੱਖਣ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਜਾਵੇ | ਭੂਆ ਪ੍ਰੀਤੋ ਦੇ ਘਰ ਜਦ ਚਿੜੀ ਨੇ ਅੰਡੇ ਦਿੱਤੇ ਤੇ ਬੱਚੇ ਨਿਕਲ ਆਏ ਸਨ ਤਾਂ ਕਈ ਦਿਨ ਭੂਆ ਕਿਧਰੇ ਵਾਂਢੇ ਨਹੀਂ ਗਈ ਸੀ ਕਿਉਂ ਜੋ ਚਿੜੀ ਵਾਰ-ਵਾਰ ਬਾਹਰ ਜਾਂਦੀ ਸੀ ਤੇ ਬਾਰ-ਬਾਰ ਅੰਦਰ ਆਉਂਦੀ ਸੀ ਤੇ ਇਸ ਸੂਰਤ ਵਿਚ ਉਹ ਘਰ ਨੂੰ ਤਾਲਾ ਲਾ ਕੇ ਬੰਦ ਨਹੀਂ ਕਰਨਾ ਚਾਹੁੰਦੀ ਸੀ | ਜੰਗਲ ਹੁਣ ਬਹੁਤ ਘਟ ਗਏ ਹਨ ਜਿਸ ਕਰਕੇ ਜੰਗਲੀ ਅਬਾਦੀ ਵੀ ਘਟਦੀ ਜਾਂਦੀ ਹੈ | ਜਾਨਵਰਾਂ ਦੀਆਂ ਕਈ ਕੀਮਤੀ ਨਸਲਾਂ ਖਤਮ ਹੋ ਚੁੱਕੀਆਂ ਹਨ ਤੇ ਕਈ ਹੋਰ ਖ਼ਤਮ ਹੋਣ ਦੇ ਕਿਨਾਰੇ 'ਤੇ ਹਨ | ਇਨਸਾਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ, ਇਹ ਕਹਿ ਲਵੋ, ਕਿ ਲੰਘਦਾ ਜਾਂਦਾ ਹੈ | ਤੈਅ ਹੈ ਕਿ ਇਨਸਾਨੀ ਸਹਿਯੋਗ ਤੋਂ ਬਿਨਾਂ ਜੰਗਲ ਦੀ ਜ਼ਿੰਦਗੀ ਦੀ ਹੋਂਦ ਨਹੀਂ ਰਹਿ ਸਕਦੀ | ਸਾਡੀ ਧਰਤੀ 'ਤੇ ਇਸ ਸਹਿਯੋਗ ਦੀ ਭਾਰੀ ਕਮੀ ਹੈ |
ਐਡਵੋਕੇਟ ਫਿਲੌਰ, ਵਾਸੀ ਪਿੰਡ ਥੰਮਣਵਾਲ |

ਮੋਬਾਈਲ : 98722-56005

 

Ad Position 22
No active advertisement
ਪਿਛਲੀ ਖ਼ਬਰ ਨਹਿਲੇ 'ਤੇ ਦਹਿਲਾ ਮੇਰਾ ਪੁੱਤਰ ਇਕ ਨੰਬਰ 'ਤੇ ਆਇਆ ਅਗਲੀ ਖ਼ਬਰ ਸਿੱਖ ਇਤਿਹਾਸਕਾਰੀ ਦਾ ਪ੍ਰਮਾਣਿਕ ਹਸਤਾਖਰ: ਡਾ. ਗੰਡਾ ਸਿੰਘ
Ad Position 24