28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਰਦਾਰ 'ਪੰਛੀ'

ਸਰਦਾਰ 'ਪੰਛੀ'

Ad Position 21
No active advertisement
ਅਜੀਤ ਡੈਸਕ 29-11-2026

ਸ਼ੇਖੂਪੁਰਾ ਦੇ ਪਿੰਡ ਭਿੱਖੀ ਵਿਰਕਾਂ ਵਿਚ ਸਰਦਾਰ ਫ਼ੌਜਾ ਸਿੰਘ 'ਬਿਜਲਾ' ਦੇ ਘਰ 14 ਅਕਤੂਬਰ 1932 ਨੂੰ  ਇਕ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਂਅ ਕਰਨੈਲ ਸਿੰਘ ਰੱਖਿਆ ਗਿਆ | ਫ਼ੌਜਾ ਸਿੰਘ ਵੀ ਸ਼ਾਇਰ ਤੇ ਸੰਗਰਾਮੀਆ ਸੀ ਤੇ ਉਸ ਦੀਆਂ ਕਵਿਤਾਵਾਂ 'ਹਿੰਦੂ-ਮੁਸਲਿਮ ਏਕਤਾ', 'ਆਜ਼ਾਦੀ ਦੇ ਹੱਕ' ਤੇ 'ਸ਼ਹੀਦਾਂ ਦੀ ਸ਼ਾਨ' ਦੇ ਸੰਬੰਧ ਵਿਚ ਸਨ | ਸਰਦਾਰ 'ਪੰਛੀ' ਅਨੁਸਾਰ ਉਨ੍ਹਾਂ ਦੇ ਪੜਦਾਦਾ ਸਰਦਾਰ ਜੋਧ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਸੰਬੰਧਿਤ ਸਨ ਤੇ ਉਨ੍ਹਾਂ ਦਾ ਨਿਵਾਸ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਛੰਨੇ ਬਚਨੇ ਵਿਚ ਸੀ |

'ਬਿਜਲਾ' ਪਰਿਵਾਰ ਦੀ ਹਵੇਲੀ ਸ਼ੇਖੂਪੁਰਾ ਤੋਂ ਨਨਕਾਣਾ ਸਾਹਿਬ ਨੂੰ  ਜਾਂਦੀ ਸੜਕ 'ਤੇ ਸਥਿਤ ਸੀ ਜਿੱਥੇ ਉਨ੍ਹਾਂ ਕੋਲ ਕਵੀਆਂ ਦਾ ਆਉਣਾ ਜਾਣਾ ਸੀ, ਜਿੱਥੇ ਕਵਿਤਾ/ਗੀਤ ਆਮ ਪੜ੍ਹੇ ਸੁਣੇ ਜਾਂਦੇ ਸਨ | ਬਾਲਕ ਕਰਨੈਲ ਸਿੰਘ ਨੂੰ  ਜ਼ਿਲ੍ਹਾ ਭਿੱਖੀ ਵਿਰਕਾਂ ਦੇ ਮਿਡਲ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਉਸਨੇ ਪੰਜ ਸਾਲ ਤੋਂ ਹੀ ਤੁਕਬੰਦੀ ਕਰਨੀ ਸ਼ੁਰੂ ਕਰ ਦਿੱਤੀ ਤੇ 1945 ਵਿਚ ਬੰਗਾਲ ਵਿਚ ਹੋਏ ਸੋਕਾ/ਭੁੱਖਮਰੀ 'ਤੇ ਇਕ ਗੀਤ ਲਿਖਿਆ, ਜਿਸ ਲਈ ਉਸਨੂੰ ਇਨਾਮ ਮਿਲਿਆ | ਇਹ ਉਸ ਦੀ ਸ਼ਾਇਰੀ ਦਾ ਆਰੰਭ ਸੀ | ਉਸਨੇ ਆਪਣਾ ਨਾਮ ਕਵੀ ਦੇ ਤੌਰ 'ਤੇ 'ਪੰਛੀ' ਰੱਖ ਲਿਆ | 'ਉਹ' ਗੀਤ ਭਾਵੇਂ ਪੰਜਾਬੀ ਵਿਚ ਸੀ ਪਰ ਸਕੂਲ ਵਿਚ ਉਰਦੂ ਤੇ ਫਾਰਸੀ ਪੜ੍ਹਾਈ ਜਾਂਦੀ ਸੀ |
ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਬਟਵਾਰੇ ਨੇ ਇਸ ਪਰਿਵਾਰ ਨੂੰ  ਬੇਵਤਨ ਕਰ ਦਿੱਤਾ ਤੇ ਉਨ੍ਹਾਂ ਨੂੰ  ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਰੌਲੀ ਖ਼ਾਲਸਾ ਵਿਚ ਪਿਛਲੀ ਸਾਰੀ ਜ਼ਮੀਨ ਦੇ ਅੱਧੇ ਹਿੱਸੇ ਦੇ ਬਰਾਬਰ ਪਥਰੀਲੀ ਭੋਂ ਅਲਾਟ ਹੋਈ | ਉੱਥੇ ਕਰਨੈਲ ਸਿੰਘ 'ਪੰਛੀ' ਨੂੰ  ਪਿੰਡ ਤੋਂ 5 ਮੀਲ ਦੂਰ ਰਾਮਗੜ੍ਹ ਦੇ ਸਕੂਲ ਵਿਚ ਅੱਠਵੀਂ ਜਮਾਤ ਵਿਚ ਦਾਖ਼ਲਾ ਮਿਲਿਆ, ਜਿੱਥੇ ਉਹ ਪੈਦਲ ਹੀ ਸਕੂਲ ਜਾਂਦਾ ਰਿਹਾ |
ਪੰਜਾਬੀ ਤੇ ਹਿੰਦੀ ਬੋਲਦੇ ਇਲਾਕੇ ਵਿਚ ਰਹਿਣ ਕਾਰਨ ਹੁਣ ਉਹ ਹਿੰਦੀ ਕਵਿਤਾਵਾਂ ਲਿਖਣ ਲੱਗਾ | ਕੁਝ ਸਮੇਂ ਪਿੱਛੋਂ ਉਹ ਰਾਜਸਥਾਨ ਵਾਲੀ ਜ਼ਮੀਨ ਵੇਚ ਕੇ ਕਰਨਾਲ ਸ਼ਹਿਰ ਵਿਚ ਵਸ ਗਿਆ |
1960 ਵਿਚ ਦਿੱਲੀ ਵਿਖੇ ਹੋਏ ਇਕ ਮੁਸ਼ਾਇਰੇ ਵਿਚ ਫਿਰੋਜ਼ ਗਾਂਧੀ, ਐਮ. ਪੀ.-ਸ੍ਰੀਮਤੀ ਇੰਦਰਾ ਗਾਂਧੀ ਦੇ ਪਤੀ-ਨੇ 'ਪੰਛੀ' ਦੇ ਸ਼ਿਅਰ ਸੁਣੇ ਤੇ ਉਸਨੂੰ ਆਪਣੇ ਪਾਰਲੀਮਾਨੀ ਇਲਾਕੇ ਰਾਏਬਰੇਲੀ (ਯੂ.ਪੀ.) ਵਿਚ ਵਸਣ ਦਾ ਸੱਦਾ ਦਿੱਤਾ ਤੇ ਉਹ ਰਾਏਬਰੇਲੀ ਵਿਚ ਆਬਾਦ ਹੋ ਗਿਆ | ਨਵੇਂ ਟਿਕਾਣੇ 'ਤੇ 'ਪੰਛੀ' ਨੇ ਉਰਦੂ ਸ਼ਾਇਰੀ ਵਿਚ ਉਡਾਰੀਆਂ ਮਾਰੀਆਂ ਤੇ ਉਹ ਦੇਸ-ਪ੍ਰਦੇਸ ਵਿਚ ਹੋਏ ਮੁਸ਼ਾਇਰਿਆਂ ਦਾ ਚੰਗਾ ਸ਼ਾਇਰ ਬਣਿਆ | ਰਾਏਬਰੇਲੀ ਵਿਚ ਉਸਦੀ ਕਾਫ਼ੀ ਜ਼ਮੀਨ ਸੀ ਤੇ ਆਪਣਾ ਪਿ੍ੰਟਿੰਗ ਪ੍ਰੈੱਸ ਵੀ, ਜਿੱਥੇ ਉਸ ਨੇ ਇਕ ਹਫ਼ਤਾਵਾਰੀ ਅਖ਼ਬਾਰ ਚਲਾਇਆ |
ਸਾਲ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ 'ਤੇ ਦੁੱਖਾਂ ਦੇ ਪਹਾੜ ਟੁੱਟ ਪਏ ਤੇ 'ਪੰਛੀ' ਦਾ ਆਲ੍ਹਣਾ ਵੀ ਬਿਖਰ ਗਿਆ | ਉਸਦਾ ਪ੍ਰੈੱਸ ਤੇ ਅਖ਼ਬਾਰੀ ਦਫ਼ਤਰ ਆਦਿ ਕਿਤਾਬਾਂ ਸਮੇਤ ਜਲਾ ਦਿੱਤੇ ਗਏ ਅਤੇ ਘਰ ਲੁੱਟਿਆ ਗਿਆ | ਇਸ ਉਜਾੜੇ ਤੋਂ ਬਾਅਦ ਉਹ ਲੁਧਿਆਣੇ ਆਇਆ | ਦੋ ਲੜਕਿਆਂ ਤੇ ਦੋ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਤੇ ਖੰਨਾ ਕਸਬੇ ਵਿਚ ਮਕਾਨ ਖ਼ਰੀਦ ਕੇ ਰਹਿਣ ਲੱਗਾ, ਪਰ ਬੁਰੇ ਦਿਨ ਉਸਦੇ ਸੰਗ ਰਹੇ | ਉਸ ਦੇ ਇਕ ਪੁੱਤਰ ਨੇ ਆਤਮ-ਹੱਤਿਆ ਕਰ ਲਈ ਤੇ ਦੂਜੇ ਦਾ ਤਲਾਕ ਹੋ ਗਿਆ | ਇਕ ਲੜਕੀ ਦਾ ਸਹੁਰਾ ਘਰ ਦੂਰ ਸੀ ਤੇ ਦੂਜੀ ਦਾ ਨਿਵਾਸ ਖੰਨੇ ਨੇੜੇ ਹੀ ਸੀ | ਇਸ ਸਮੇਂ ਦੌਰਾਨ ਉਸ ਦੀ ਜੀਵਨ ਸਾਥਣ ਨੇ ਆਪਣੀ ਆਯੂ ਪੂਰੀ ਕਰ ਲਈ ਤੇ ਕੁਝ ਚਿਰ ਬਾਅਦ ਖੰਨੇ ਵਾਲੀ ਧੀ ਵੀ ਵਿਦੇਸ਼ ਚਲੀ ਗਈ |
ਇਨ੍ਹਾਂ ਕਸ਼ਟਾਂ ਦੇ ਬਾਵਜੂਦ ਸਰਦਾਰ 'ਪੰਛੀ' ਨੇ ਹਿੰਮਤ ਨਹੀਂ ਹਾਰੀ | ਉਹ ਹੁਣ ਤੱਕ ਕੁਝ ਨਾ ਕੁਝ ਲਿਖ ਰਿਹਾ ਹੈ ਤੇ ਲਿਖ ਕੇ ਛਪਵਾ ਰਿਹਾ ਹੈ | ਨਿਮਨ ਹਸਤਾਖਰੀ ਕੋਲ ਉਸ ਦੀ ਇਕ ਪੁਸਤਕ 'ਗੋਸ਼ਾਏ ਗ਼ਜ਼ਲਿਆਤ' ਹੈ ਜਿਹੜੀ ਕਿ ਪਹਿਲੀ ਵਾਰ 2025 ਵਿਚ ਦਿੱਲੀ ਤੋਂ ਛਪਵਾਈ ਗਈ | ਜ਼ਾਹਿਰ ਹੈ ਕਿ 'ਪੰਛੀ' ਨੇ ਸਿਰ 'ਤੇ ਦੁੱਖਾਂ ਦੀ ਪੰਡ ਚੁੱਕ ਕੇ ਨਹੀਂ ਰੱਖੀ | ਉਹ ਬੁਰੇ ਹਾਲਾਤ, ਆਲੇ-ਦੁਆਲੇ, ਬਜ਼ੁਰਗੀ ਤੇ ਤਨਹਾਈ ਦਾ ਹੋਸ਼-ਜੋਸ਼, ਹਿੰਮਤ, ਹੌਸਲੇ ਤੇ ਚੜ੍ਹਦੀ ਕਲਾ ਨਾਲ ਸਾਹਮਣਾ ਕਰ ਰਿਹਾ ਹੈ |
ਪੰਜਾਬ ਸਰਕਾਰ ਨੇ ਉਸਨੂੰ ਬਤੌਰ ਸ਼ਾਇਰ ਸਨਮਾਨਿਤ ਕੀਤਾ | ਭਾਵੇਂ 'ਪੰਛੀ' ਨੇ ਉਰਦੂ, ਪੰਜਾਬੀ ਤੇ ਹਿੰਦੀ ਵਿਚ ਲਿਖਿਆ ਹੈ ਪਰ ਪਾਠਕਾਂ ਲਈ ਉਸ ਦੀਆਂ ਉਰਦੂ ਗ਼ਜ਼ਲਾਂ ਦੇ ਅੰਸ਼ ਹੀ ਪੇਸ਼ ਕਰਾਂਗੇ |
ਗ਼ਜ਼ਲਾਂ
-1-
ਰਕਸ ਕਾਂਟੋਂ ਪਰ ਭੀ ਅਬ ਫ਼ੁਰਮਾ ਰਹੀ ਹੈ ਜ਼ਿੰਦਗੀ
ਜ਼ਿੰਦਗੀ ਹੈ ਕਿਆ ਯਹੀ ਸਮਝਾ ਰਹੀ ਹੈ ਜ਼ਿੰਦਗੀ
ਮੌਤ ਕੀ ਯੇਹ ਨੀਂਦ ਉਸ ਕੋ ਭੀ ਸੁਲਾਏਗੀ ਜ਼ਰੂਰ
ਜਿਸ ਕੋ ਖ਼Éਾਬ-ਏ-ਮਰਗ ਸੇ ਚੌਂਕਾ ਰਹੀ ਹੈ ਜ਼ਿੰਦਗੀ
ਯੇਹ ਨਹੀਂ ਟੂਟਾ, ਨਾ ਟੂਟੇਗਾ ਕਭੀ ਯੇਹ ਸਿਲਸਿਲਾ
ਜ਼ਿੰਦਗੀ ਕਾ ਹੀ ਤੋ ਨਕਸ਼ੇ-ਪਾ ਰਹੀ ਹੈ ਜ਼ਿੰਦਗੀ
ਐ ਮੁਹੱਬਤ ਤੂਨੇ ਜਿਸਕਾ ਜੀਨਾ ਮੁਸ਼ਕਿਲ ਕਰ ਦੀਆ
ਅਬ ਵੋਹ ਤੇਰੇ ਨਾਮ ਸੇ ਘਬਰਾ ਰਹੀ ਹੈ ਜ਼ਿੰਦਗੀ
ਫਿਰ ਬਮੁਸ਼ਕਿਲੇ-ਅਬਰ, ਖ਼ੁਸ਼ਬੂ, ਚਾਂਦਨੀ, ਬਾਦੇ ਸਬਾ
ਲੇ ਕੇ ਤੋਹਫ਼ੇ ਜ਼ਿੰਦਗੀ ਕੇ ਆ ਰਹੀ ਹੈ ਜ਼ਿੰਦਗੀ
-2-
ਜਾਨੇ ਕਿਉਂ ਦਿਲ ਕੇ ਦਰ ਨਹੀਂ ਆਤੀ 
ਅਬ ਖ਼ੁਸ਼ੀ ਮੇਰੇ ਘਰ ਨਹੀਂ ਆਤੀ
ਉਸ ਸੇ ਮਨਸੂਬ ਹੋ ਜੋ ਵੋਹ ਹਿਚਕੀ 
ਲਾਖ ਚਾਹੂੰ ਮਗਰ ਨਹੀਂ ਆਤੀ
ਖੋਟੀ ਨੀਯਤ ਮੇਰੇ ਮੁਆਲਿਜ ਕੀ 
ਜਾਨ ਬਚਤੀ ਨਜ਼ਰ ਨਹੀਂ ਆਤੀ
ਬਾਤ ਉਸ ਸੇ ਕਿਨਾਰਾ ਕਰ ਲੇਗੀ
ਜਿਸ ਕੋ ਭੀ ਬਾਤ ਕਰਨੀ ਨਹੀਂ ਆਤੀ
ਖ਼ਸ਼ਬੂ-ਏ-ਜ਼ੁਲਫ਼ ਹੋ ਜੋ ਤਕੀਏ ਪਰ
ਸੁਬਹ ਹੋਤੀ ਨਜ਼ਰ ਨਹੀਂ ਆਤੀ
ਸੋ ਤੋ ਜਾਤਾ ਹੂੰ ਬਿਨ ਤੇਰੇ ਭੀ ਮੈਂ 
ਨੀਂਦ ਮੀਠੀ ਮਗਰ ਨਹੀਂ ਆਤੀ
-3-
ਤੇਰੇ ਬਿਨ ਜੀਵਨ ਹੈ ਜੈਸੇ, 
ਬਿਨ ਬਾਦਲ ਬਰਸਾਤ ਕਾ ਮੌਸਿਮ
ਖ਼ੁਸ਼ਕ ਲਬੋਂ ਸੇ ਕੁਛ ਕਹਿਤਾ ਹੈ, 
ਭੀਗੀ ਭੀਗੀ ਰਾਤ ਕਾ ਮੌਸਿਮ
ਮੇਰਾ ਰਿਸ਼ਤੇਦਾਰ ਹੂਆ ਹੈ, 
ਮੇਰੇ ਦਰਦ ਕੀ ਜ਼ਾਤ ਕਾ ਮੌਸਿਮ
ਆਂਸੂ ਕੋ ਭੀ ਪਾਨੀ ਕਰ ਦੇ, 
ਆਂਖੋਂ ਕੇ ਹਾਲਾਤ ਕਾ ਮੌਸਿਮ
ਆਂਖੇਂ ਬੰਦ ਕਰੂੰ ਤੋ ਦੇਖੂੰ, 
ਏਕ ਨਜ਼ਰ ਮੇਂ ਘਾਤ ਕਾ ਮੌਸਿਮ
ਹੈ ਸ਼ਤਰੰਜ ਹੀ ਜੀਵਨ ਅਪਨਾ, 
ਪੈਰ ਪੈਰ ਸੁਬਹ ਮਾਤ ਕਾ ਮੌਸਿਮ
ਨਹੀਂ ਬਦਲਤਾ ਨਹੀਂ ਬਦਲਤਾ, 
ਇੰਸਾਂ ਕੀ ਆਦਾਤ ਕਾ ਮੌਸਿਮ
ਜਖ਼ਮ ਦਿਲੋਂ ਕੇ ਸਹਿਲਾਤਾ ਹੈ, 
ਨਰਮ ਨਰਮ ਉਸ ਹਾਥ ਕਾ ਮੌਸਿਮ
ਤੁਮ ਜੋ ਆਂਖ ਉਠਾ ਕਰ ਦੇਖੋ 
ਰਾਤ ਮੇਂ ਹੋ ਪਰਭਾਤ ਕਾ ਮੌਸਿਮ
-4-
ਦਿਲ ਸੇ ਜਬ ਦਿਲ ਕੀ ਬਾਤ ਹੋਤੀ ਹੈ
ਤਬ ਮੁਕੰਮਲ ਹਯਾਤ ਹੋਤੀ ਹੈ
ਆਂਖੇਂ ਖੋਲੇਂ ਤੋਂ ਦਿਨ ਨਿਕਲ ਆਏ
ਬੰਦ ਕਰ ਲੇਂ ਤੋ ਰਾਤ ਹੋਤੀ ਹੈ
ਇਕ ਮੁਕੰਮਲ ਜ਼ੁਬਾਨ ਹੈ ਜਿਸ ਮੇਂ
ਆਂਖੋਂ ਆਂਖੋਂ ਕੀ ਬਾਤ ਹੋਤੀ ਹੈ
ਜਿਸ ਕੇ ਹਾਥੋਂ ਮੇਂ ਇਸ਼ਕ ਕੀ ਰੇਖਾ 
ਉਸਕੀ ਦਾਇਮ ਹਯਾਤ ਹੋਤੀ ਹੈ
ਜਿਸ ਕੀ ਆਂਖੋਂ ਮੇਂ ਖ਼ੁਵਾਬ ਹੋਤੇ ਹੈਂ 
ਉਸਕੀ ਹੀ ਕਾਇਨਾਤ ਹੋਤੀ ਹੈ
ਤਬ ਸੰਵਰਤੀ ਹੈਂ ਕਿਸਮਤੇਂ 'ਪੰਛੀ' 
ਉਨਕੀ ਜਬ ਉਲਤਫਾਤ ਹੋਤੀ ਹੈ
-5-
ਐਸੀ ਹਵਾ ਚਲੀ ਹੈ ਕਿ ਮੌਸਿਮ ਖ਼ਰਾਬ ਹੈ 
ਵੀਰਾਨ ਹੋਨੇ ਕੇ ਲੀਏ ਬਾਗ਼ੇ-ਪੰਜਾਬ ਹੈ
ਆਂਖੋਂ ਕੇ ਅਸ਼ਕ ਜਾਨਤੇ ਹੈਂ ਕਿ ਵੋਹ ਰਹੇਂਗੇ ਬਸ
ਅਪਨਾ ਨਹੀਂ ਰਹੇਗਾ ਜੋ ਨਦੀਓਾ ਕਾ ਆਬ ਹੈ
ਖਿਲਨੇ ਕੇ ਲੀਏ ਤਰਸੇਂਗੇ ਹਰ ਇਕ ਸ਼ਜਰ ਕੇ ਫੂਲ
ਜਬ ਹਾਥ ਮੇਂ ਰਕੀਬ ਕੇ ਹੀ ਆਫ਼ਤਾਬ ਹੈ
ਤਕਦੀਰ ਉਸਨੇ ਬਦਲੀ ਤੋਂ ਖ਼ੁਦ ਅਪਨੇ ਹਾਥ ਸੇ
ਜੋ ਕਲ ਤਲਕ ਸ਼ਰੀਕ ਥਾ ਵੋਹ ਅਬ ਨਵਾਬ ਹੈ
ਤਫਸੀਲ ਜਿਸ ਕੀ ਹੈ ਨਹੀਂ, ਤਾਬੀਰ ਭੀ ਨਹੀਂ
ਪੰਜਾਬ ਕੀ ਆਂਖੋਂ ਮੇਂ ਤੋ ਐਸਾ ਹੀ ਖ਼Éਾਬ ਹੈ
ਫੂਲੋਂ ਕੋ ਦੇਤੇ ਹੈਂ ਸ਼ਬਨਮ ਖ਼ਰੀਦ ਕਰ 
ਗੁਲਸ਼ਨ ਸੇ ਅਪਨਾ ਇਸ਼ਕ ਯੇਹ ਇੱਜ਼ਤ-ਮੁਆਬ ਹੈ
ਵੋਹ ਦਿਨ ਭੀ ਲਾਇਆ ਜਾਏਗਾ ਬੋਲੇਗੀ ਜਬ ਜ਼ੁਬਾਨ 
ਤੇਰਾ ਪੰਜਾਬ ਹੈ ਨਾ ਯੇਹ ਮੇਰਾ ਪੰਜਾਬ ਹੈ
ਤਾਕਿ ਨਾ ਦੇਖ ਪਾਏ ਕੋਈ ਉਸ ਕੇ ਰੁਖ਼ ਕੇ ਦਾਗ਼
ਇਸ ਵਾਸਤੇ ਹੀ 'ਪੰਛੀ' ਕੇ ਸਰਪਰ ਹਿਜਾਬ ਹੈ

Ad Position 22
No active advertisement
ਪਿਛਲੀ ਖ਼ਬਰ 40 ਹਜ਼ਾਰ ਦੀ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਕਾਬੂ ਅਗਲੀ ਖ਼ਬਰ ਤਿੰਨ ਰੋਜ਼ਾ ਕੌਮੀ ਡੇਅਰੀ ਮੇਲੇ ਦੀ ਸ਼ਾਨਦਾਰ ਸਮਾਪਤੀ, ਪਸ਼ੂ ਪਾਲਕਾਂ ਤੇ ਜੇਤੂਆਂ ਦਾ ਸਨਮਾਨ
Ad Position 24