28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਖਪਤਕਾਰ ਕਮਿਸ਼ਨ ਨੇ ਓਨੀਡਾ ਕੰਪਨੀ ਨੂੰ ਠੋਕਿਆ ਹਰਜਾਨਾ, ਏ. ਸੀ. ਦੀ ਰਕਮ ਵਿਆਜ ਸਣੇ ਵਾਪਸ ਕਰਨ ਦੇ ਹੁਕਮ

ਜਲੰਧਰ, 28 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਵਾਰੰਟੀ ਦੀ ਮਿਆਦ ਦੌਰਾਨ ਵਾਰ-ਵਾਰ ਖ਼ਰਾਬ ਹੋਏ ਓਨਿਡਾ ਕੰਪਨੀ ਦੇ ਏ. ਸੀ.

Ad Position 21
No active advertisement
ਅਜੀਤ ਡੈਸਕ 29-11-2026
ਜਲੰਧਰ, 28 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਵਾਰੰਟੀ ਦੀ ਮਿਆਦ ਦੌਰਾਨ ਵਾਰ-ਵਾਰ ਖ਼ਰਾਬ ਹੋਏ ਓਨਿਡਾ ਕੰਪਨੀ ਦੇ ਏ. ਸੀ. ਦੀ ਮੁਰੰਮਤ ਕਰਕੇ ਸਮੱਸਿਆ ਦਾ ਹੱਲ ਨਾ ਕਰਨ ਦੇ ਮਾਮਲੇ ਵਿਚ ਕੰਪਨੀ ਨੂੰ ਸੇਵਾਵਾਂ ਵਿਚ ਕਮੀ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਖਪਤਕਾਰ ਨੂੰ ਏ. ਸੀ. ਦੀ ਖ਼ਰੀਦ ਕੀਮਤ 33,500 ਰੁਪਏ 6 ਫ਼ੀਸਦੀ ਸਾਲਾਨਾ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਨੂੰ ਖਪਤਕਾਰ ਨੂੰ ਮਾਨਸਿਕ ਪ੍ਰੇਸ਼ਾਨੀ ਲਈ 15 ਹਜ਼ਾਰ ਰੁਪਏ ਮੁਆਵਜ਼ਾ ਤੇ 10 ਹਜ਼ਾਰ ਰੁਪਏ ਮੁਕੱਦਮੇ ਦੇ ਖ਼ਰਚੇ ਵਜੋਂ ਅਦਾ ਕਰਨ ਲਈ ਵੀ ਕਿਹਾ ਗਿਆ ਹੈ। ਇਸ ਕੇਸ ਦੀ ਪੈਰਵੀ ਕਰ ਰਹੇ ਐਡਵੋਕੇਟ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਸਤੀ ਗੁਜ਼ਾਂ ਦੇ ਅੰਬੇਡਕਰ ਨਗਰ ਵਾਸੀ ਮੁਕੇਸ਼ ਕੁਮਾਰ ਨੇ 21 ਮਈ 2025 ਨੂੰ ਕੋਹਲੀ ਡਿਜੀਟਲ ਹੋਮ, ਜਲੰਧਰ ਤੋਂ 33,500 ਰੁਪਏ ਵਿਚ ਓਨਿਡਾ ਕੰਪਨੀ ਦਾ 1.5 ਟਨ ਦਾ ਸਪਲਿਟ ਏ. ਸੀ. ਖ਼ਰੀਦਿਆ ਸੀ। ਸ਼ਿਕਾਇਤਕਰਤਾ ਅਨੁਸਾਰ ਖ਼ਰੀਦਣ ਤੋਂ ਮਹਿਜ਼ ਪੰਜ ਦਿਨਾਂ ਬਾਅਦ ਹੀ ਏ. ਸੀ. ’ਚੋਂ ਪਾਣੀ ਲੀਕ ਹੋਣਾ ਸ਼ੁਰੂ ਹੋ ਗਿਆ। ਉਸ ਨੇ ਇਸ ਸੰਬੰਧੀ ਦੁਕਾਨਦਾਰ ਨੂੰ ਜਾਣੂ ਕਰਵਾਇਆ ਪਰ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਨਹੀਂ ਹੋਇਆ। ਇਸ ਤੋਂ ਬਾਅਦ 12 ਅਗਸਤ 2025 ਨੂੰ ਏ. ਸੀ. ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਸਰਵਿਸ ਸੈਂਟਰ ਦੇ ਮੁਲਾਜ਼ਮ ਵਲੋਂ ਜਾਂਚ ਕਰਨ ‘ਤੇ ਇਸ ਦਾ ਇਕ ਪੁਰਜ਼ਾ ਖ਼ਰਾਬ ਹੋਣ ਦੀ ਗੱਲ ਕਹੀ ਗਈ ਅਤੇ ਪੁਰਜ਼ਾ ਉਪਲਬਧ ਨਾ ਹੋਣ ਕਾਰਨ ਮੁਰੰਮਤ ਲਈ ਲਗਪਗ ਇਕ ਮਹੀਨੇ ਦਾ ਸਮਾਂ ਲੱਗਣ ਦੀ ਗੱਲ ਆਖੀ ਗਈ। ਸ਼ਿਕਾਇਤਕਰਤਾ ਨੇ ਵਾਰੰਟੀ ਅਧੀਨ ਨਵਾਂ ਏ. ਸੀ. ਦੇਣ ਦੀ ਮੰਗ ਕੀਤੀ ਪਰ ਉਸ ਦੀ ਸੁਣਵਾਈ ਨਾ ਹੋਣ ‘ਤੇ ਉਸ ਨੇ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਕਮਿਸ਼ਨ ਦੇ ਪ੍ਰਧਾਨ ਡਾ. ਹਰਵੀਨ ਭਾਰਦਵਾਜ ਤੇ ਮੈਂਬਰ ਜੋਤਸਨਾ ਤੇ ਜਸਵੰਤ ਸਿੰਘ ਢਿੱਲੋਂ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਕੰਪਨੀ ਵਲੋਂ ਵਾਰ-ਵਾਰ ਸਰਵਿਸ ਮੁਲਾਜ਼ਮ ਭੇਜਣ ਦੀ ਗੱਲ ਤਾਂ ਕਹੀ ਗਈ ਪਰ ਏ. ਸੀ. ਦੀ ਖ਼ਰਾਬੀ ਦੂਰ ਹੋਣ ਜਾਂ ਉਸ ਦੇ ਮੁੜ ਸਹੀ ਢੰਗ ਨਾਲ ਕੰਮ ਕਰਨ ਸੰਬੰਧੀ ਕੋਈ ਪੁਖ਼ਤਾ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਕਮਿਸ਼ਨ ਨੇ ਸ਼ਿਕਾਇਤ ਨੂੰ ਓਨਿਡਾ ਕੰਪਨੀ ਵਿਰੁੱਧ ਅੰਸ਼ਕ ਤੌਰ ‘ਤੇ ਮਨਜ਼ੂਰ ਕਰਦਿਆਂ ਉਕਤ ਰਕਮ 45 ਦਿਨਾਂ ਦੇ ਅੰਦਰ ਅਦਾ ਕਰਨ ਦੇ ਹੁਕਮ ਦਿੱਤੇ ਹਨ, ਜਦਕਿ ਏ. ਸੀ. ਵੇਚਣ ਵਾਲੇ ਕੋਹਲੀ ਡਿਜੀਟਲ ਹੋਮ ਵਿਰੁੱਧ ਸ਼ਿਕਾਇਤ ਖਾਰਜ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਅਦਿੱਤਿਆ ਗੁਪਤਾ ਨੇ ‘ਇੰਡੀਆ ਇੰਟਰਨੈਸ਼ਨਲ ਪਿੱਚ ਐਂਡ ਪੁੱਟ ਓਪਨ’ ’ਚ ਜਿੱਤੀ ਰਨਰ-ਅਪ ਟਰਾਫ਼ੀ ਅਗਲੀ ਖ਼ਬਰ ਡੀ.ਐਮ.ਕੇ., ਐਨ.ਸੀ.ਪੀ. ਤੇ ਬੀ.ਆਰ.ਐਸ. ਨੇ ਵੀ ਦਿੱਤਾ ਸਮਰਥਨ
Ad Position 24