ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਕਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਰਹੀ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੱਠਜੋੜ ਤੋਂ ਵੱਖ ਹੋਈ ਡੀ.ਐਮ.ਕੇ. ਨੇ ਹੱਦਬੰਦੀ ਬਿੱਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਡੀ.ਐਮ.ਕੇ. ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਸਮਰਥਨ ਦਾ ਐਲਾਨ ਕੀਤਾ। ਡੀ.ਐਮ.ਕੇ. ਦੇ ਸਮਰਥਨ ਨਾਲ ਬਿੱਲ ਦੇ ਹੱਕ ’ਚ 22 ਵੋਟਾਂ ਦਾ ਵਾਧਾ ਹੋ ਗਿਆ। ਸਟਾਲਿਨ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਜਿਨ੍ਹਾਂ ਦੋ ਮੰਗਾਂ ਨੂੰ ਲੈ ਕੇ ਅਸੀਂ ਪਿਛਲੀ ਅਪ੍ਰੈਲ ’ਚ ਹੱਦਬੰਦੀ ਬਿੱਲ ਦਾ ਵਿਰੋਧ ਕੀਤਾ ਸੀ, ਉਨ੍ਹਾਂ ਨੂੰ ਨਵੇਂ ਬਿੱਲ ’ਚ ਲਿਖਿਤ ਰੂਪ ’ਚ ਸ਼ਾਮਿਲ ਕਰ ਲਿਆ ਗਿਆ ਹੈ। ਸਟਾਲਿਨ ਨੇ ਆਪਣੀਆਂ ਦੋਵਾਂ ਮੰਗਾਂ ਮੰਨੇ ਜਾਣ ਨੂੰ ਪਾਰਟੀ ਦੀ ਜਿੱਤ ਕਰਾਰ ਦਿੱਤਾ। ਸਟਾਲਿਨ ਨੇ ਕਿਹਾ ਕਿ ਸਾਨੂੰ ਬਿਨਾਂ ਭਾਵੁਕ ਹੋਏ ਸ਼ਾਂਤੀ ਨਾਲ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਜੇਕਰ ਅਸੀਂ ਇਸ ਹੱਦਬੰਦੀ ਬਿੱਲ ਨੂੰ ਹੱਥ ’ਚੋਂ ਜਾਣ ਦਿੰਦੇ ਤਾਂ ਕੀ ਹੋਏਗਾ ? ਸਟਾਲਿਨ ਨੇ ਡੀ.ਐਮ.ਕੇ. ਦੇ ਸਮਰਥਨ ਦੇਣ ਦੇ ਕਾਰਨਾਂ ਦਾ ਹੋਰ ਵੀ ਖੁੱਲ੍ਹ ਕੇ ਖੁਲਾਸਾ ਕਰਦਿਆਂ ਕਿਹਾ ਕਿ ਇਸ ਬਿੱਲ ’ਚ 1971 ਦੀ ਆਬਾਦੀ ਦੇ ਆਧਾਰ ’ਤੇ ਸਾਰੇ ਰਾਜਾਂ ਲਈ ਚੋਣ ਹਲਕਿਆਂ ’ਚ 50 ਫ਼ੀਸਦੀ ਦੇ ਵਾਧੇ ਦੀ ਵਿਵਸਥਾ ਹੈ। ਇਨ੍ਹਾਂ ਸਾਰੇ ਮੁੱਦਿਆਂ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਡੀ.ਐਮ.ਕੇ. ਨੇ ਆਪਣੇ ਸੰਸਦ ਮੈਂਬਰਾਂ ਦੀ ਬੈਠਕ ’ਚ ਇਹ ਫ਼ੈਸਲਾ ਲਿਆ ਕਿ ਉਹ ਹੱਦਬੰਦੀ ਦੇ ਇਸ ਰੂਪ ਦਾ ਸਮਰਥਨ ਕਰੇਗੀ, ਜੋ ਵਿਵਹਾਰਿਕ ਰੂਪ ਨਾਲ ਸੰਭਵ ਹੈ ਅਤੇ ਸਾਡੇ ਲਈ ਫ਼ਾਇਦੇਮੰਦ ਹੈ। ਡੀ.ਐਮ.ਕੇ. ਮੁਖੀ ਨੇ ਕਿਹਾ ਕਿ ਪਾਰਟੀ ਉਸ ਬਿੱਲ ਦਾ ਸਮਰਥਨ ਕਰਦੀ ਹੈ, ਜਿਸ ’ਚ ਨਿਰਪੱਖ ਹੱਦਬੰਦੀ ਦੀਆਂ ਮੰਗਾਂ ਸ਼ਾਮਿਲ ਹਨ।
ਐਨ.ਸੀ.ਪੀ. ਤੇ ਬੀ.ਆਰ.ਐਸ. ਨੇ ਵੀ ਦਿੱਤਾ ਸਮਰਥਨ
ਐਨ.ਸੀ.ਪੀ. (ਐਸ.ਪੀ.) ਤੋਂ ਬਾਅਦ ਹੁਣ ਤਾਮਿਲਨਾਡੂ ਦੀ ਡੀ.ਐਮ.ਕੇ. ਤੇ ਤੇਲੰਗਾਨਾ ਦੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਨੇ ਵੀ ਸੰਸਦ ਵਿਚ ਨਰਿੰਦਰ ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਪ੍ਰਸਤਾਵਿਤ ਹੱਦਬੰਦੀ ਬਿੱਲ ਨੂੰ ਰਸਮੀ ਤੌਰ ’ਤੇ ਸਮਰਥਨ ਦੇ ਦਿੱਤਾ ਹੈ । ਦੋਵਾਂ ਪਾਰਟੀਆਂ ਦਾ ਕਹਿਣਾ ਹੈ ਕਿ ਨਵੇਂ ਪ੍ਰਸਤਾਵ ਵਿਚ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਸਨ । ਬੀ.ਆਰ.ਐਸ. ਦੇ ਕਾਰਜਕਾਰੀ ਪ੍ਰਧਾਨ ਕੇ.ਟੀ. ਰਾਮਾ ਰਾਓ ਨੇ ਕਿਹਾ ਕਿ ਹੱਦਬੰਦੀ ਨੂੰ ਲੈ ਕੇ ਸਾਡਾ ਰੁਖ ਹਮੇਸ਼ਾ ਸਪੱਸ਼ਟ ਰਿਹਾ ਹੈ । ਦੱਖਣੀ ਭਾਰਤ ਦੀ ਸੰਸਦੀ ਨੁਮਾਇੰਦਗੀ ਵਿਚ ਕੋਈ ਕਟੌਤੀ ਨਹੀਂ ਹੋਣੀ ਚਾਹੀਦੀ। ਤੇਲੰਗਾਨਾ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅਸੀਂ ਲਗਾਤਾਰ ਮੰਗ ਕਰਦੇ ਰਹੇ ਹਾਂ ਕਿ ਸੰਸਦ ਵਿੱਚ ਦੱਖਣੀ ਭਾਰਤ ਦੀ ਮੌਜੂਦਾ 24 ਫੀਸਦੀ ਹਿੱਸੇਦਾਰੀ ਨੂੰ ਸੁਰੱਖਿਅਤ ਰੱਖਿਆ ਜਾਵੇ। ਇਨ੍ਹਾਂ ਪਾਰਟੀਆਂ ਦੇ ਸਮਰਥਨ ਤੋਂ ਬਾਅਦ ਕੇਂਦਰ ਸਰਕਾਰ ਪ੍ਰਸਤਾਵਿਤ ਹੱਦਬੰਦੀ ਬਿੱਲ ਲਈ ਸੰਸਦ ਵਿੱਚ ਦੋ-ਤਿਹਾਈ ਬਹੁਮਤ ਦੇ ਅੰਕੜੇ ਦੇ ਹੋਰ ਨੇੜੇ ਪਹੁੰਚ ਗਈ ਹੈ।
ਡੀ.ਐਮ.ਕੇ., ਐਨ.ਸੀ.ਪੀ. ਤੇ ਬੀ.ਆਰ.ਐਸ. ਨੇ ਵੀ ਦਿੱਤਾ ਸਮਰਥਨ
ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਕਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਰਹੀ ਅਤੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੱਠਜੋੜ ਤੋਂ ਵੱਖ ਹੋਈ ਡੀ.ਐਮ.ਕੇ. ਨੇ ਹੱਦਬੰਦੀ ਬਿੱਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਡੀ.ਐਮ.ਕੇ. ਮੁਖੀ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਸਮਰਥਨ ਦਾ ਐਲਾਨ ਕੀਤਾ। ਡੀ.ਐਮ.ਕੇ. ਦੇ ਸਮਰਥਨ ਨਾਲ ਬਿੱਲ ਦੇ ਹੱਕ ’ਚ 22 ਵੋਟਾਂ ਦਾ ਵਾਧਾ ਹੋ ਗਿਆ। ਸਟਾਲਿਨ ਨੇ ਆਪਣੇ...
ਅਜੀਤ ਡੈਸਕ
29-11-2026