17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਦੇ ਸੰਬੰਧ ’ ਚ ਕੱਢੀ ‘ ਕਲਸ਼ ਯਾਤਰਾ ’ 20 ਨੂੰ ਸਜਾਈ ਜਾਵੇਗੀ ਸ਼ੋਭਾ ਯਾਤਰਾ

ਸ਼ਾਹਕੋਟ, 17 ਨਵੰਬਰ (ਸੁਖਦੀਪ ਸਿੰਘ)- ਸ੍ਰੀ ਸਨਮਤੀ ਸਨਾਤਨ ਸਭਾ, ਗਾਂਧੀ ਚੌਕ, ਸ਼ਾਹਕੋਟ ਵਲੋਂ ਸ਼ਿਵ ਮੰਦਰ, ਗਾਂਧੀ ਚੌਂਕ ਹਾਲ ਵਿਖੇ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ’ਚ ਪ੍ਰਧਾਨ ਪਵਨ ਅਗਰਵਾਲ ਸਾਬਕਾ ਐਮ. ਸੀ.

Ad Position 21
No active advertisement
ਅਜੀਤ ਡੈਸਕ 18-11-2026
ਸ਼ਾਹਕੋਟ, 17 ਨਵੰਬਰ (ਸੁਖਦੀਪ ਸਿੰਘ)- ਸ੍ਰੀ ਸਨਮਤੀ ਸਨਾਤਨ ਸਭਾ, ਗਾਂਧੀ ਚੌਕ, ਸ਼ਾਹਕੋਟ ਵਲੋਂ ਸ਼ਿਵ ਮੰਦਰ, ਗਾਂਧੀ ਚੌਂਕ ਹਾਲ ਵਿਖੇ ਸ੍ਰੀ ਨੰਦੀ ਮਹਾਰਾਜ ਜੀ ਦੀ ਮੂਰਤੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ’ਚ ਪ੍ਰਧਾਨ ਪਵਨ ਅਗਰਵਾਲ ਸਾਬਕਾ ਐਮ.ਸੀ. ਦੀ ਅਗਵਾਈ ਹੇਠ ਸ਼ਹਿਰ ਵਿਚ ਕਲਸ਼ ਯਾਤਰਾ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਔਰਤਾਂ ਨੇ ਸਿਰਾਂ ’ਤੇ ਕਲਸ਼ ਚੁੱਕੇ ਹੋਏ ਸਨ। ਬੈਂਡ ਵਾਜਿਆਂ ਨਾਲ ਕਲਸ਼ ਯਾਤਰਾ ਸ੍ਰੀ ਠਾਕੁਰ ਦੁਆਰਾ ਗਊਸ਼ਾਲਾ, ਸ਼ਾਹਕੋਟ ਵਿਖੇ ਪਹੁੰਚੀ। ਪੰਡਿਤ ਮਾਧਵ ਸ਼ਰਮਾ ਵਲੋਂ ਵਿਧੀਵਤ ਪੂਜਾ-ਅਰਚਨਾ ਕੀਤੀ ਗਈ, ਉਪਰੰਤ ਸੰਗਤਾਂ ਵਲੋਂ ਕਲਸ਼ਾਂ ’ਚ ਜਲ ਭਰਿਆ ਗਿਆ। ਇਹ ਕਲਸ਼ ਯਾਤਰਾ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਮੁੜ ਗਾਂਧੀ ਚੌਂਕ ਹਾਲ ਵਿਖੇ ਸਮਾਪਤ ਹੋਈ। ਸਭਾ ਦੇ ਪ੍ਰਧਾਨ ਪਵਨ ਅਗਰਵਾਲ ਨੇ ਦੱਸਿਆ ਕਿ ਸ਼ਿਵ ਮੰਦਰ ਵਿਖੇ ਸਥਾਪਿਤ ਸ੍ਰੀ ਨੰਦੀ ਮਹਾਰਾਜ ਜੀ ਦੀ ਪੁਰਾਣੀ ਮੂਰਤੀ ਖੰਡਿਤ ਹੋ ਜਾਣ ਕਾਰਨ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕਰਵਾਈ ਜਾ ਰਹੀ ਹੈ। ਇਸ ਸਬੰਧੀ 21 ਨਵੰਬਰ ਤੱਕ ਸਮਾਗਮ ਕਰਵਾਏ ਜਾਣਗੇ, ਜਿਸ ਦੌਰਾਨ ਰੋਜ਼ਾਨਾ ਸਵੇਰੇ ਤੇ ਸ਼ਾਮ ਪੂਜਾ ਹੋਵੇਗੀ। ਅੱਜ ਕਲਸ਼ ਯਾਤਰਾ ਉਪਰੰਤ ਪੂਜਨ ਅਤੇ ਪਾਠ ਆਰੰਭ ਹੋ ਗਏ ਹਨ। 20 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸ੍ਰੀ ਨੰਦੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਸਜਾਈ ਜਾਵੇਗੀ ਤੇ ਆਖ਼ਰੀ ਦਿਨ 21 ਨਵੰਬਰ ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਨਵੀਂ ਮੂਰਤੀ ਦੀ ਵਿਧੀਵਤ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ, ਉਪਰੰਤ ਦੁਪਹਿਰ 12.15 ਵਜੇ ਯੱਗ ਦੀ ਪੂਰਨਾਹੂਤੀ ਪਾਈ ਜਾਵੇਗੀ ਅਤੇ ਸੰਗਤਾਂ ਲਈ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਐਮ.ਸੀ. ਵੰਦਨਾ ਮਿੱਤਲ, ਐਮ.ਸੀ. ਰੁਚੀ ਅਗਰਵਾਲ, ਐਮ.ਸੀ. ਕਰੁਣਾ ਜਿੰਦਲ, ਪੰਡਿਤ ਸਤੀਸ਼ ਭਾਰਦਵਾਜ, ਤਰਸੇਮ ਅਗਰਵਾਲ ਸੀ.ਏ., ਪੰਡਿਤ ਮਾਧਵ ਸ਼ਰਮਾ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਮਾਸਟਰ ਜਤਿੰਦਰ ਅਰੋੜਾ, ਰੋਹਿਤ ਗੋਇਲ, ਸੁਧੀਰ ਕੁਮਾਰ ਬਾਂਸਲ, ਰਵੀ ਗੁਪਤਾ, ਅਸ਼ਵਨੀ ਮਿੱਤਲ, ਕਮਲੇਸ਼ ਮਿੱਤਲ, ਸਤੀਸ਼ ਕੁਮਾਰ ਪੱਪਾ, ਰਾਜੇਸ਼ ਗੁਪਤਾ, ਰਜਨੀਸ਼ ਗੁਪਤਾ, ਨੰਦੀਵਰਦਨ ਮਿੱਤਲ, ਰਾਜੀਵ ਮਿੱਤਲ, ਸੰਦੀਪ ਗੁਪਤਾ, ਪੰਡਿਤ ਗੋਪਾਲ, ਪਵਨ ਭੱਲਾ, ਯਸ਼ਪਾਲ ਗੁਪਤਾ, ਰੋਹਿਤ ਗੋਇਲ, ਗੋਪਾਲ ਗੋਇਲ, ਮੁਨੀਸ਼ ਵਡੈਹਰਾ, ਕਮਲ ਜੈਨ, ਮਾਸਟਰ ਸਤਪਾਲ ਵਸ਼ਿਸ਼ਟ, ਮਾਸਟਰ ਵਰਿੰਦਰ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛਿੰਝ ਤੇ ਕਬੱਡੀ ਟੂਰਨਾਮੈਂਟ 20 ਨੂੰ ਅਗਲੀ ਖ਼ਬਰ ਐੱਮ . ਸੀ . ਪ੍ਰਵੀਨ ਗਰੋਵਰ ਦੇ ਪਿਤਾ ਰਜਿੰਦਰ ਕੁਮਾਰ ਨੂੰ ਵੱਖ - ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24