17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਬ ਤਹਿਸੀਲ ਗੁਰਾਇਆ ਵਿਖੇ ਹੋਈ ਇਕ ਰਜਿਸਟਰੀ ਸੰਬੰਧੀ ਟਾਈਪਿਸਟ ਤੇ ਅਸ਼ਟਾਮ ਫਰੋਸ਼ ਖ਼ਿਲਾਫ਼ ਮੁਕੱਦਮਾ ਦਰਜ

ਗੁਰਾਇਆ, 17 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਸਥਾਨਕ ਪੁਲਿਸ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਪੜਤਾਲ ਕਰਕੇ ਇਕ ਦਰਖਾਸਤ ‘ਤੇ ਕਾਰਵਾਈ ਕਰਦੇ ਹੋਏ ਇੱਥੇ ਸਬ ਤਹਿਸੀਲ ਵਿਖੇ ਕੰਮ ਕਰਦੇ ਇਕ ਟਾਈਪਿਸਟ ਤੇ ਇਕ ਅਸ਼ਟਾਮ ਫਰੋਸ਼ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੇ ਮੁਕੱਦਮਾ ਨੰਬਰ 252 , ਪਰਮਜੀਤ ਸਿੰਘ ਪੰਮਾ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਾਇਆ ਅਤੇ ਬਲਵੀਰ ਚੰਦ ਪੁੱਤਰ ਤਰਸੇਮ ਲਾਲ ਵਾਸੀ ਬੋਪਾਰਾਏ ਖ਼ਿਲਾਫ਼ ਧਰਾਵਾਂ ਬੀ.

Ad Position 21
No active advertisement
ਅਜੀਤ ਡੈਸਕ 18-11-2026
ਗੁਰਾਇਆ, 17 ਨਵੰਬਰ (ਚਰਨਜੀਤ ਸਿੰਘ ਦੁਸਾਂਝ)-ਸਥਾਨਕ ਪੁਲਿਸ ਨੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਪੜਤਾਲ ਕਰਕੇ ਇਕ ਦਰਖਾਸਤ ‘ਤੇ ਕਾਰਵਾਈ ਕਰਦੇ ਹੋਏ ਇੱਥੇ ਸਬ ਤਹਿਸੀਲ ਵਿਖੇ ਕੰਮ ਕਰਦੇ ਇਕ ਟਾਈਪਿਸਟ ਤੇ ਇਕ ਅਸ਼ਟਾਮ ਫਰੋਸ਼ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਿਸ ਨੇ ਮੁਕੱਦਮਾ ਨੰਬਰ 252 , ਪਰਮਜੀਤ ਸਿੰਘ ਪੰਮਾ ਪੁੱਤਰ ਮਹਿੰਦਰ ਸਿੰਘ ਵਾਸੀ ਗੁਰਾਇਆ ਅਤੇ ਬਲਵੀਰ ਚੰਦ ਪੁੱਤਰ ਤਰਸੇਮ ਲਾਲ ਵਾਸੀ ਬੋਪਾਰਾਏ ਖ਼ਿਲਾਫ਼ ਧਰਾਵਾਂ ਬੀ.ਐਨ.ਐੱਸ. 318,(4),336,338,61(2) ਅਧੀਨ ਦਰਜ ਕੀਤਾ ਹੈ। ਉੱਚ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਉਕਤ ਨੇ ਕਮਿਸ਼ਨਰ ਵਿੱਤ ਪੰਜਾਬ ਚੰਡੀਗੜ੍ਹ ਦੇ ਦਫ਼ਤਰ ਤੋਂ ਪਾਵਰ ਆਫ਼ ਅਟਾਰਨੀ ਰਜਿਸਟਰਡ ਕਰਵਾਉਣ, ਰਜਿਸਟਰੀ ਕਰਵਾਉਣ ਤੇ ਇੰਤਕਾਲ ਮਨਜ਼ੂਰ ਕਰਵਾ ਕੇ ਦੇਣ ਦਾ ਝਾਂਸਾ ਦੇ ਕੇ ਤੇ ਧੋਖੇ ਵਿੱਚ ਰੱਖ ਕੇ ਧੋਖਾਧੜੀ ਦੀ ਨਿਯਤ ਨਾਲ ਠੱਗੀ ਮਾਰਨੀ ਤਸਦੀਕ ਹੋਈ ਹੈ। ਇਹ ਰਜਿਸਟਰੀ 10 ਨਵੰਬਰ 2025 ਨੂੰ ਹੋਈ ਹੈ। ਪੁਲਿਸ ਨੇ ਜਾਂਚ ਵਿਚ ਲਿਖਿਆ ਹੈ ਕਿ ਉਕਤ ਵਿਅਕਤੀਆਂ ਨੇ ਪਿੰਡ ਪਾਸਲਾ ਦੀ ਜ਼ਮੀਨ ਸਬੰਧੀ ਰਜਿਸਟਰੀ ਕਰਵਾਈ ਹੈ ਜਿਸ ਦੀ ਪਾਵਰ ਆਫ਼ ਅਟਾਰਨੀ ਦੀ ਤਸਦੀਕ ਗ਼ਲਤ ਢੰਗ ਨਾਲ ਕਰਵਾਈ ਗਈ ਹੈ। ਅਸ਼ਟਾਮ ਫਰੋਸ਼ ਵਲੋਂ ਵੀ ਵਿਅਕਤੀ ਦੇ ਪੇਸ਼ ਨਾ ਹੋਣ ਦੇ ਬਾਵਜੂਦ ਉਸ ਦੇ ਜਾਅਲੀ ਦਸਤਖ਼ਤ ਤੇ ਅਸ਼ਟਾਮ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਹੋਰ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਲੋਹੀਆਂ ਦੇ ਦਫ਼ਤਰ ਮੂਹਰੇ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ ਅਗਲੀ ਖ਼ਬਰ ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਬਸਪਾ ਵਲੋਂ ਕੱਲ੍ਹ ਥਾਣਾ ਨੂਰਮਹਿਲ ਦੇ ਘਿਰਾਓ ਦਾ ਐਲਾਨ
Ad Position 24