17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਇੰਦਰਾ ਪੁਰਮ ਮਾਸਟਰ ਗੁਰਵੰਤਾ ਸਿੰਘ ਇਨਕਲੇਵ ’ਚ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਫਲੈਟ ਅਲਾਟ ਕਰਨ ਦਾ ਮਾਮਲਾ

ਜਲੰਧਰ, 17 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਇੱਕ ਵਾਰ ਫਿਰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਤੋਂ ਵੱਡਾ ਝਟਕਾ ਲੱਗਾ ਹੈ। ਇੰਦਰਾ ਪੁਰਮ ਮਾਸਟਰ ਗੁਰਵੰਤਾ ਸਿੰਘ ਇਨਕਲੇਵ ’ਚ ਬੁਨਿਆਦੀ ਸਹੂਲਤਾਂ ਤੋਂ ਬਿਨ੍ਹਾਂ ਫਲੈਟ ਅਲਾਟ ਕਰਨ ਦੇ ਮਾਮਲੇ ਵਿਚ ਕਮਿਸ਼ਨ ਨੇ ਚਾਰ ਅਲਾਟੀਆਂ ਦੇ ਹੱਕ ’ਚ ਫੈਸਲਾ ਸੁਣਾਉਂਦਿਆਂ ਇੰਪਰੂਵਮੈਂਟ ਟਰੱਸਟ ਨੂੰ ਕਰੀਬ 61 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 18-11-2026
ਜਲੰਧਰ, 17 ਨਵੰਬਰ (ਸ਼ਿਵ)- ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਇੱਕ ਵਾਰ ਫਿਰ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਤੋਂ ਵੱਡਾ ਝਟਕਾ ਲੱਗਾ ਹੈ। ਇੰਦਰਾ ਪੁਰਮ ਮਾਸਟਰ ਗੁਰਵੰਤਾ ਸਿੰਘ ਇਨਕਲੇਵ ’ਚ ਬੁਨਿਆਦੀ ਸਹੂਲਤਾਂ ਤੋਂ ਬਿਨ੍ਹਾਂ ਫਲੈਟ ਅਲਾਟ ਕਰਨ ਦੇ ਮਾਮਲੇ ਵਿਚ ਕਮਿਸ਼ਨ ਨੇ ਚਾਰ ਅਲਾਟੀਆਂ ਦੇ ਹੱਕ ’ਚ ਫੈਸਲਾ ਸੁਣਾਉਂਦਿਆਂ ਇੰਪਰੂਵਮੈਂਟ ਟਰੱਸਟ ਨੂੰ ਕਰੀਬ 61 ਲੱਖ ਰੁਪਏ ਦੀ ਅਦਾਇਗੀ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਟਰੱਸਟ ਨੂੰ ਅਲਾਟੀਆਂ ਵਲੋਂ ਜਮ੍ਹਾਂ ਕਰਵਾਈ ਗਈ ਰਕਮ ‘ਤੇ 9 ਫੀਸਦੀ ਸਾਲਾਨਾ ਵਿਆਜ ਸਮੇਤ ਮੁਆਵਜ਼ਾ ਤੇ ਕਾਨੂੰਨੀ ਖਰਚਾ ਅਦਾ ਕਰਨ ਲਈ ਕਿਹਾ ਹੈ। ਇੰਪਰੂਵਮੈਂਟ ਟਰੱਸਟ ਵਲੋਂ ਇਨ੍ਹਾਂ ਚਾਰ ਅਲਾਟੀਆਂ ਨੂੰ ਫਲੈਟ ਅਲਾਟ ਕੀਤੇ ਗਏ ਸਨ ਪਰ ਜਦੋਂ ਅਲਾਟੀਆਂ ਨੇ ਫਲੈਟਾਂ ਦਾ ਕਬਜ਼ਾ ਲੈਣ ਦੀ ਗੱਲ ਕੀਤੀ ਤਾਂ ਉੱਥੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੌਜੂਦ ਨਹੀਂ ਸਨ। ਇਸ ਦੇ ਬਾਵਜੂਦ ਟਰੱਸਟ ਵਲੋਂ ਅਲਾਟੀਆਂ ਨੂੰ ਫਲੈਟਾਂ ਦਾ ਕਬਜ਼ਾ ਲੈਣ ਲਈ ਕਿਹਾ ਜਾ ਰਿਹਾ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਹ ਫਲੈਟਾਂ ਦਾ ਕਬਜ਼ਾ ਨਹੀਂ ਲੈਂਦੇ ਤਾਂ ਉਨ੍ਹਾਂ ਨੂੰ ਚੌਕੀਦਾਰਾ ਫੀਸ ਵਜੋਂ ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਇਸ ਮਾਮਲੇ ਨੂੰ ਲੈ ਕੇ ਅਲਾਟੀਆਂ ਵਲੋਂ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਰਾਏਪੁਰ ਰਸੂਲਪੁਰ ਵਿਚ ਵਿਸ਼ਾਲ ਰੈਲੀ ਨੂੰ ਨਿਤਿਨ ਨਬੀਨ ਅੱਜ ਕਰਨਗੇ ਸੰਬੋਧਨ-ਢਿੱਲੋਂ ਹਜ਼ਾਰਾਂ ਲੋਕਾਂ ਦੇ ਬੈਠਣ ਲਈ ਤਿਆਰ... ਅਗਲੀ ਖ਼ਬਰ 6 ਪਾਣੀ - ਸੀਵਰੇਜ ਕੁਨੈਕਸ਼ਨ ਕੱਟੇ 2.10 ਲੱਖ ਰੁਪਏ ਦੀ ਵਸੂਲੀ
Ad Position 24