ਰਾਏਪੁਰ ਰਸੂਲਪੁਰ ਵਿਚ ਵਿਸ਼ਾਲ ਰੈਲੀ ਨੂੰ ਨਿਤਿਨ ਨਬੀਨ ਅੱਜ ਕਰਨਗੇ ਸੰਬੋਧਨ-ਢਿੱਲੋਂ ਹਜ਼ਾਰਾਂ ਲੋਕਾਂ ਦੇ ਬੈਠਣ ਲਈ ਤਿਆਰ ਕੀਤਾ ਗਿਆ ਵਿਸ਼ਾਲ ਪੰਡਾਲ
ਜਲੰਧਰ, 17 ਨਵੰਬਰ (ਸ਼ਿਵ)- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਵਲੋਂ 18 ਨਵੰਬਰ ਨੂੰ ਡੇਰਾ ਸੱਚਖੰਡ ਬੱਲਾਂ ਦੇ ਨੇੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਸੰਬੋਧਨ ਕਰਨਗੇ ਤੇ ਇਸ ਤੋਂ ਇਲਾਵਾ ਉਹ ਕੌਮੀ ਪੱਧਰ ’ਤੇ ਕੱਢੀ ਜਾ ਰਹੀ ਸਮਾਜਿਕ ਸਮਰਸਤਾ ਸੰਕਲਪ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਰੈਲੀ ਵਾਲੀ ਥਾਂ ’ਤੇ ਜਾਇਜਾ ਲੈਂਦੇ ਹੋਏ ਰਕੇਸ਼ ਰਾਠੌਰ, ਸੂਰਜ ਭਾਰਦਵਾਜ, ਐਸ. ਐਸ .ਪੀ. ਹਰਵਿੰਦਰ ਸਿੰਘ ਵਿਰਕ ,ਸੁਸ਼ੀਲ ਸ਼ਰਮਾ, ਗੁਰਦੇਵ ਸਿੰਘ ਗੋਲਡੀ, ਬਲਜੀਤ ਪ੍ਰਿੰਸ ਅਤੇ ਹੋਰ। ਤਸਵੀਰ. ਜੀ.ਪੀ.ਸਿੰਘ
18-11-2026