ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਨਗਰ ਕੀਰਤਨ ਦਾ ਆਯੋਜਨ
ਲਾਂਬੜਾ, 14 ਨਵੰਬਰ (ਗੁਰਮੇਲ ਸਿੰਘ)-ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਇਕ ਵਿਸ਼ਾਲ ਤੇ ਰੂਹਾਨੀ ਤੌਰ ‘ਤੇ ਉਤਸ਼ਾਹਜਨਕ ਨਗਰ ਕੀਰਤਨ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਬਲਜੀਤ ਕੌਰ ਅਤੇ ਸੇਵਾਦਾਰ ਸੁਰਜੀਤ ਸਿੰਘ ਵੀਰ ਵਲੋਂ ਅਰਦਾਸ ਕਰਕੇ ਆਗਿਆ ਲੈਣ ਉਪਰੰਤ ਗੁਰਬਾਣੀ ਤੇ ਸ਼ਬਦਾਂ ਦੇ ਰਸ-ਭਿੰਨੇ ਉਚਾਰਨ ਨਾਲ ਹੋਈ।
ਲਾਂਬੜਾ, 14 ਨਵੰਬਰ (ਗੁਰਮੇਲ ਸਿੰਘ)-ਅਕਾਲ ਅਕੈਡਮੀ ਧਨਾਲ ਕਲਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਇਕ ਵਿਸ਼ਾਲ ਤੇ ਰੂਹਾਨੀ ਤੌਰ ‘ਤੇ ਉਤਸ਼ਾਹਜਨਕ ਨਗਰ ਕੀਰਤਨ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਬਲਜੀਤ ਕੌਰ ਅਤੇ ਸੇਵਾਦਾਰ ਸੁਰਜੀਤ ਸਿੰਘ ਵੀਰ ਵਲੋਂ ਅਰਦਾਸ ਕਰਕੇ ਆਗਿਆ ਲੈਣ ਉਪਰੰਤ ਗੁਰਬਾਣੀ ਤੇ ਸ਼ਬਦਾਂ ਦੇ ਰਸ-ਭਿੰਨੇ ਉਚਾਰਨ ਨਾਲ ਹੋਈ। ਪ੍ਰੋਗਰਾਮ ਵਿਚ ਸਕੂਲੀ ਬੱਚਿਆਂ ਰਸ ਭਿੰਨੇ ਸ਼ਬਦ ਗਾਇਨ ਕੀਤੇ ਅਤੇ ਸੇਵਾਦਾਰ ਬੱਚਿਆ ਨੇ ਬਹੁਤ ਸ਼ਰਧਾ ਨਾਲ ਪਾਲਕੀ ਸਾਹਿਬ ਤੇ ਝਾੜੂ ਦੀ ਸੇਵਾ ਕੀਤੀ ਗਈ। ਤਾਜ਼ੇ ਫੁੱਲਾਂ ਨਾਲ ਸਜੀ ਹੋਈ ਗੁਰੂ ਸਾਹਿਬ ਜੀ ਦੀ ਸੁੰਦਰ ਪਾਲਕੀ ਸਾਹਿਬ ਖਿੱਚ ਦਾ ਮੁੱਖ ਕੇਂਦਰ ਬਣ ਗਈ ਅਤੇ ਵਾਤਾਵਰਨ ਨੂੰ ਅਧਿਆਤਮਿਕਤਾ ਤੇ ਭਗਤੀ ਨਾਲ ਭਰ ਦਿੱਤਾ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ, ਧਨਾਲ ਕਲਾਂ ਤੋਂ ਆਰੰਭ ਹੋ ਕੇ ਖਾਂਬਰਾ, ਨੰਗਲ, ਫੂਲਪੁਰ ਤੇ ਕਾਦੀਆ ਤੋਂ ਹੁੰਦਾ ਹੋਇਆ ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੀ ਅਰਦਾਸ ਨਾਲ ਸਮਾਪਤ ਹੋਇਆ।