ਗੁਰੂ ਕ੍ਰਿਪਾ ਕੰਨਿਆਦਾਨ ਸੰਸਥਾ ਦਾ 11ਵਾਂ ਸਥਾਪਨਾ ਦਿਵਸ ਮਨਾਇਆ
ਕਰਤਾਰਪੁਰ, 14 ਨਵੰਬਰ ( ਭਜਨ ਸਿੰਘ ) ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦਾ 11ਵਾਂ ਸਥਾਪਨਾ ਦਿਵਸ ਪ੍ਰਧਾਨ ਬੀਰ ਚੰਦ ਸੁਰੀਲਾ, ਸਕੱਤਰ ਮੱਖਣ ਲਾਲ ਤੇ ਸਮੂਹ ਅਹੁਦੇਦਾਰਾ ਤੇ ਮੈਂਬਰਾਂ ਦੀ ਰਹਿਨੁਮਾਈ ਹੇਠ ਪਿੰਡ ਨੁੱਸੀ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕਾ ਵਲੋਂ 28 ਫਰਵਰੀ ਨੂੰ ਸਮੂਹਿਕ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ।
ਕਰਤਾਰਪੁਰ, 14 ਨਵੰਬਰ ( ਭਜਨ ਸਿੰਘ ) ਗੁਰੂ ਕ੍ਰਿਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦਾ 11ਵਾਂ ਸਥਾਪਨਾ ਦਿਵਸ ਪ੍ਰਧਾਨ ਬੀਰ ਚੰਦ ਸੁਰੀਲਾ, ਸਕੱਤਰ ਮੱਖਣ ਲਾਲ ਤੇ ਸਮੂਹ ਅਹੁਦੇਦਾਰਾ ਤੇ ਮੈਂਬਰਾਂ ਦੀ ਰਹਿਨੁਮਾਈ ਹੇਠ ਪਿੰਡ ਨੁੱਸੀ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਪ੍ਰਬੰਧਕਾ ਵਲੋਂ 28 ਫਰਵਰੀ ਨੂੰ ਸਮੂਹਿਕ ਵਿਆਹ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ । ਇਸ ਮੌਕੇ ਪ੍ਰਬੰਧਕਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਸੰਸਥਾ ਨਾਲ ਸੰਪਰਕ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸੁਰਿੰਦਰ ਪਾਲ ਜਨਾਗਲ, ਮਦਨ ਸਿੰਘ ਪੰਚ, ਐਡਵੋਕੇਟ ਜਗਜੀਵਨ ਰਾਮ, ਹਰੀਸ਼ ਵਿਰਦੀ, ਜਗਦੀਪ ਵਾਲੀਆਂ, ਜਸਵੀਰ ਸਿੰਘ, ਸੁਖਵਿੰਦਰ ਬੰਗੜ, ਗੁਰਪ੍ਰੀਤ ਕਲੇਰ, ਰਾਜ ਕੁਮਾਰ , ਜਸਵੀਰ ਕੌਰ, ਕਿਰਨ ਵਾਲੀਆ, ਰਮਨੀਤ ਜਨਾਗਲ, ਸੁਨੀਤਾ ਟੰਡਣ, ਸਾਗਰ ਟੰਡਣ, ਰਾਧਿਕਾ ਟੰਡਣ, ਗੁਰਦਿਆਲ ਚੰਦ, ਲੰਬੜਦਾਰ ਸੁਰੇਸ਼ ਕਲੇਰ ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ ।