15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

1212 ਬੋਤਲਾਂ ਚੰਡੀਗੜ੍ਹ ਮਾਰਕਾ ਸ਼ਰਾਬ ਸਮੇਤ ਪੁਲਿਸ ਨੇ ਫੜੀ ਕਾਲੀ ਫਾਰਚੂਨਰ

ਭਵਾਨੀਗੜ੍ਹ (ਸੰਗਰੂਰ), 15 ਨਵੰਬਰ - ਪੰਜਾਬੀ ਦੇ ਮਸ਼ਹੂਰ ਗਾਇਕ ਦੇ ਗੀਤ ਨਾਲ ਜੁੜਿਆ ਗੱਡੀ ਦਾ ਨੰਬਰ ਚਰਚਾ 'ਚ ਹੈ। ਦਰਅਸਲ ਭਵਾਨੀਗੜ੍ਹ...

Ad Position 21
No active advertisement
ਅਜੀਤ ਡੈਸਕ 15-11-2026

ਭਵਾਨੀਗੜ੍ਹ (ਸੰਗਰੂਰ), 15 ਨਵੰਬਰ - ਪੰਜਾਬੀ ਦੇ ਮਸ਼ਹੂਰ ਗਾਇਕ ਦੇ ਗੀਤ ਨਾਲ ਜੁੜਿਆ ਗੱਡੀ ਦਾ ਨੰਬਰ ਚਰਚਾ 'ਚ ਹੈ। ਦਰਅਸਲ ਭਵਾਨੀਗੜ੍ਹ ਵਿਖੇ ਕਾਲੇ ਰੰਗ ਦੀ ਫਾਰਚੂਨਰ ਗੱਡੀ ਵਿਚੋਂ 1212 ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪੁਲਿਸ ਵਲੋਂ ਗੱਡੀ ਸਮੇਤ ਸ਼ਰਾਬ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਕਾਲੇ ਰੰਗ ਦੀ ਫਾਰਚੂਨਰ ਗੱਡੀ ਦੇ ਨੰਬਰ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਹਨ। ਦਾਅਵਾ ਹੈ ਕਿ ਇਸੇ ਨੰਬਰ ਦੀ ਕਾਲੇ ਰੰਗ ਦੀ ਫਾਰਚੂਨਰ ਮਸ਼ਹੂਰ ਪੰਜਾਬੀ ਗਾਇਕ ਦੇ ਗੀਤ ਵਿਚ ਵੀ ਦਿਖਾਈ ਦਿੱਤੀ ਸੀ। ਗੀਤ ਵਿਚ ਦਿਖਾਈ ਗਈ ਗੱਡੀ ਅਤੇ ਭਵਾਨੀਗੜ੍ਹ ਵਿਖੇ ਫੜੀ ਗਈ ਗੱਡੀ ਦੇ ਨੰਬਰ ਇਕੋ ਹੋਣ ਦੀ ਚਰਚਾ ਹੈ। ਗੱਡੀ ਦੀ ਮਾਲਕੀ, ਗੀਤ ਦੀ ਮਾਡਲਿੰਗ ਅਤੇ ਦੋਵਾਂ ਗੱਡੀਆਂ ਦੇ ਸੰਬੰਧਾਂ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। 
ਐੱਸ.ਐੱਚ.ਓ. ਭਵਾਨੀਗੜ੍ਹ ਨੇ ਕਿਹਾ ਕੀ ਗਾਇਕ ਦੀ ਟੀਮ ਨੂੰ ਵੀ ਸ਼ਾਮਿਲ ਤਫਦੀਸ਼ ਕੀਤਾ ਜਾਵੇਗਾ ਤੇ ਪੁੱਛਿਆ ਜਾਵੇਗਾ ਵੀ ਉਹੀ ਗੱਡੀ ਹੈ ਜਾਂ ਉਨ੍ਹਾਂ ਦੇ ਗਾਣੇ ਵਿਚ ਲਈ ਗੱਡੀ ਦੀ ਨਕਲੀ ਨੰਬਰ ਪਲੇਟ ਦੋਸ਼ੀਆਂ ਵਲੋਂ ਲਗਾਈ ਗਈ ਹੈ।ਪੂਰੇ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਸ਼ਰਾਬ ਕਿੱਥੋਂ ਆਈ ਤੇ ਕਿੱਥੇ ਲੈ ਕੇ ਜਾਣੀ ਸੀ। ਪੁਲਿਸ ਵਲੋਂ ਗੱਡੀ ਵਿਚੋਂ ਸ਼ਰਾਬ ਬਰਾਮਦ ਹੋਣ ਅਤੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਛੱਠ ਪੂਜਾ' ਦੀਆਂ ਦੇਸ਼-ਵਿਦੇਸ਼ 'ਚ ਵਸਦੀਆਂ ਸਮੂਹ ਸੰਗਤਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ - ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ - ਮੁੱਖ ਮੰਤਰੀ ਭਗਵੰਤ ਮਾਨ
Ad Position 24