14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਬਿਲਗਾ ਵਿਖੇ 13.77 ਕਰੋੜ ਦੀ ਲਾਗਤ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ

ਬਿਲਗਾ , 14 ਨਵੰਬਰ ( ਤਜਿੰਦਰ ਕੁਮਾਰ )- ਹਲਕਾ ਨਕੋਦਰ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਅੱਜ ਇਤਿਹਾਸਕ ਨਗਰ ਬਿਲਗਾ ਵਿਖੇ 13. 77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 2 ਐਮ .

Ad Position 21
No active advertisement
ਅਜੀਤ ਡੈਸਕ 15-11-2026
ਬਿਲਗਾ , 14 ਨਵੰਬਰ ( ਤਜਿੰਦਰ ਕੁਮਾਰ )- ਹਲਕਾ ਨਕੋਦਰ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਅੱਜ ਇਤਿਹਾਸਕ ਨਗਰ ਬਿਲਗਾ ਵਿਖੇ 13.77 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 2 ਐਮ . ਐਲ . ਡੀ . ਸਮਰੱਥਾ ਵਾਲੇ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ । ਜ਼ਿਲ੍ਹਾ ਜਲੰਧਰ ਵਿੱਚ ਸ਼ਹਿਰ ਤੋਂ ਬਾਅਦ ਇਹ ਦੂਜਾ ਵਾਟਰ ਟ੍ਰੀਟਮੈਂਟ ਪਲਾਂਟ ਹੈ , ਜਿਸ ਰਾਹੀਂ ਬਿਲਗਾ ਵਾਸੀਆਂ ਨੂੰ ਸਾਫ਼ ਨਹਿਰੀ ਪਾਣੀ ਦੀ ਸਪਲਾਈ ਉਪਲਬਧ ਕਰਵਾਈ ਜਾਵੇਗੀ । ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਮਾਨ ਨੇ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਸ਼ੁਰੂ ਹੋਣ ਨਾਲ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਵਿੱਚ ਵੱਡਾ ਸੁਧਾਰ ਹੋਵੇਗਾ । ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 18 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ ਅਮਰੁਤ -2’ ਸਕੀਮ ਅਧੀਨ 101.73 ਲੱਖ ਰੁਪਏ ਦੀ ਲਾਗਤ ਨਾਲ 4.20 ਕਿਲੋਮੀਟਰ ਨਵੀਂ ਵਾਟਰ ਸਪਲਾਈ ਲਾਈਨ ਵਿਛਾ ਕੇ ਉਨ੍ਹਾਂ ਗਲੀਆਂ ਵਿੱਚ ਵੀ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ ਹੈ , ਜਿੱਥੇ ਪਹਿਲਾਂ ਸਪਲਾਈ ਨਹੀਂ ਸੀ । ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ । ਇਸ ਮੌਕੇ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐਕਸੀਅਨ ਮਨਿੰਦਰ ਸਿੰਘ , ਜੇ . ਈ . ਸੁਨੀਲ ਕੁਮਾਰ , ਚੇਅਰਮੈਨ ਜਸਵੀਰ ਸਿੰਘ ਸੰਗੋਵਾਲ , ਪ੍ਰਧਾਨ ਗੁਰਨਾਮ ਸਿੰਘ , ਨਿਰਮਲ ਸਿੰਘ ਮੁਆਈ , ਬੰਟੀ ਖੋਖੇਵਾਲ , ਗੁਰਦੇਵ ਸਿੰਘ ਦੇਬੀ , ਬਲਵੀਰ ਸਿੰਘ ਪੁਆਦੜਾ , ਬਲਜੀਤ ਸਿੰਘ ਪੁਆਦੜਾ , ਰਣਜੋਧ ਸਿੰਘ ਔਜਲਾ , ਬਲਜੀਤ ਸਿੰਘ ਔਜਲਾ , ਜਪਿੰਦਰ ਸਿੰਘ , ਬਲਵੀਰ ਸਿੰਘ , ਹਰਜਿੰਦਰ ਸਿੰਘ ਗੁੰਮਟਾਲੀ , ਜੋਗਾ ਸਿੰਘ ਉੱਪਲ , ਕੌਂਸਲਰ ਬਲਰਾਜ ਕੌਰ , ਕੌਂਸਲਰ ਬਲਵੀਰ ਕੌਰ , ਨਰੇਸ਼ ਕੁਮਾਰ ਮਹੇ , ਬਲਾਕ ਪ੍ਰਧਾਨ ਸਾਹਿਲ ਅਰੋੜਾ , ਚੇਅਰਮੈਨ ਜੋਤੀ ਖਾਨ , ਲਵ ਕੁਮਾਰ , ਜਸ਼ਨ ਸਮਰਾ , ਨਰਿੰਦਰ ਕੈਂਥ , ਅਮਰਦੀਪ ਬੰਟੀ , ਅਮਨ ਤੇਜੀ , ਬਾਬਾ ਹਮਰਾਜ , ਸੰਦੀਪ ਗੁੰਮਟਾਲਾ , ਜੋਤੀ ਮੁਆਈ , ਜਸਵਿੰਦਰ ਸਿੰਘ ਰਾਣਾ ਅਤੇ ਕਾਮਰੇਡ ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਕ੍ਰਿਪਾ ਕੰਨਿਆਦਾਨ ਸੰਸਥਾ ਦਾ 11ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿਖੇ ਬਾਲ ਦਿਵਸ ਮਨਾਇਆ
Ad Position 24