ਸਰਕਾਰ ਮੀਨਾਰ- ਏ -ਬੇਗਮਪੁਰਾ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ‘ਹਰਿ’ ਦੇ ਚਿੰਨ੍ਹ ਵਾਲਾ ਨਿਸ਼ਾਨ ਸਥਾਪਿਤ ਕਰਵਾਏ- ਮਹਿਮੀ, ਬਾਘਾ
ਕਿਸ਼ਨਗੜ੍ਹ, 14 ਨਵੰਬਰ (ਹੁਸਨ ਲਾਲ)- ਗੁਰੂ ਰਵਿਦਾਸ ਸਭਾ ਯੂ. ਕੇ.
ਕਿਸ਼ਨਗੜ੍ਹ, 14 ਨਵੰਬਰ (ਹੁਸਨ ਲਾਲ)- ਗੁਰੂ ਰਵਿਦਾਸ ਸਭਾ ਯੂ.ਕੇ. ਯੂਰਪ ਅਤੇ ਅਬਰੋਡ ਦੇ ਪ੍ਰਧਾਨ ਰਾਮ ਕ੍ਰਿਸ਼ਨ ਮਹਿਮੀ ਯੂ.ਕੇ. ਵਾਲੇ ਤੇ ਸਕੱਤਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਪੰਜਾਬ ਸਰਕਾਰ ਪਾਸੋਂ ਪੁਰਜੋਰ ਮੰਗ ਕੀਤੀ ਕਿ ਇਤਿਹਾਸਿਕ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੀ ਨਾਰ -ਏ -ਬੇਗਮਪੁਰਾ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ‘ਹਰਿ’ ਚਿੰਨ੍ਹ ਵਾਲਾ ਸੂਰਜੀ ਊਰਜਾ ਨਾਲ ਪ੍ਰਕਾਸ਼ਮਾਨ ਹੋਣ ਵਾਲਾ 151 ਫੁੱਟ ਉੱਚਾ ਨਿਸ਼ਾਨ ਸਾਫ ਸਥਾਪਿਤ ਕੀਤਾ ਜਾਵੇ। ਇਹ ਨਿਸ਼ਾਨ ਸਾਹਿਬ ਸਮੁੱਚੀਆਂ ਸਤਿਗੁਰ ਰਵਿਦਾਸ ਨਾਮ ਲੇਵਾ ਸੰਗਤਾਂ ਲਈ ਗੌਰਵਮਈ ਅਤੇ ਪ੍ਰੇਰਨਾਦਾਇਕ ਵੱਖਰੀ ਪਛਾਣ ਹੋਵੇਗਾ। ਇਹ ਨਿਸ਼ਾਨ ਸਾਹਿਬ ਸਤਿਗੁਰਾਂ ਪ੍ਰਤੀ ਆਸਥਾ, ਸਮਾਜਿਕ ਏਕਤਾ ਸਮਾਨਤਾ ਅਤੇ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਪ੍ਰਸਾਰ ਦਾ ਨਿਵੇਕਲਾ ਚਿੰਨ ਹੋਵੇਗਾ। ਯੂਰਪ ਦੀਆਂ ਸਮੁੱਚੀਆਂ ਗੁਰੂ ਰਵਿਦਾਸ ਨੌਜਵਾਨ ਸਭਾਵਾਂ ਦੀ ਸੂਬਾ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਪਰਜੋਰ ਮੰਗ ਹੈ ਕਿ ਇਹ ਰਵਿਦਾਸੀਆ ਸਮਾਜ ਦਾ ਗੌਰਵਮਈ ਹਰਿ ਦੇ ਚਿੰਨ ਵਾਲਾ ਨਿਸ਼ਾਨ ਸਾਹਿਬ ਸ੍ਰੀ ਖਰਾਗੜ੍ਹ ਸਾਹਿਬ ਦੇ ਮੀਨਾਰ -ਏ - ਬੇਗਮਪੁਰਾ ਦੇ ਮੁੱਖ ਪ੍ਰਵੇਸ਼ ਦਵਾਰ ‘ਤੇ ਗੁਰੂ ਰਵਿਦਾਸ ਦੇ 650 ਪਾਵਨ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਪਹਿਲਾਂ ਸਥਾਪਿਤ ਕੀਤਾ ਜਾਵੇ ।