15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਜਲੰਧਰ ’ਚ ਅੱਜ ਤੋਂ ਸ਼ੁਰੂ ਹੋਵੇਗਾ 12ਵਾਂ ‘ਯੁਵਾ ਰੰਗ ਉਤਸਵ’

ਜਲੰਧਰ, 14 ਨਵੰਬਰ (ਅ. ਬ.)

Ad Position 21
No active advertisement
ਅਜੀਤ ਡੈਸਕ 15-11-2026
ਜਲੰਧਰ, 14 ਨਵੰਬਰ (ਅ. ਬ.)-ਦੋਆਬਾ ਖੇਤਰ ਦੇ ਰੰਗਮੰਚ ਪ੍ਰੇਮੀ ਆਪਣੇ ਸਾਲਾਨਾ ਸੱਭਿਆਚਾਰਕ ਜਸ਼ਨ ਲਈ ਤਿਆਰ ਹਨ, ਕਿਉਂਕਿ ਜਲੰਧਰ-ਅਧਾਰਿਤ ‘ਯੁਵਾ ਥੀਏਟਰ’ ਆਪਣੇ ਸਾਲਾਨਾ ਰਾਸ਼ਟਰੀ ਰੰਗਮੰਚ ਉਤਸਵ, ‘ਯੁਵਾ ਰੰਗ ਉਤਸਵ’ ਦੇ 12ਵੇਂ ਸੰਸਕਰਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਉਤਸਵ 14 ਨਵੰਬਰ ਤੋਂ ਸ਼ੁਰੂ ਹੋਵੇਗਾ। ਪਿਛਲੇ 13 ਸਾਲਾਂ ਦੌਰਾਨ, ‘ਯੁਵਾ ਰੰਗ ਉਤਸਵ’ ਪੰਜਾਬ ਦੇ ਪ੍ਰਮੁੱਖ ਰੰਗਮੰਚ ਉਤਸਵਾਂ ਵਿਚੋਂ ਇਕ ਵਜੋਂ ਉੱਭਰਿਆ ਹੈ। ਇਕ ਦਹਾਕੇ ਤੋਂ ਵੱਧ ਪੁਰਾਣੀ ਵਿਰਾਸਤ ਵਾਲੇ ਇਸ ਉਤਸਵ ਵਿਚ, ਜਿਥੇ ਇਕ ਪਾਸੇ ਪੂਰੇ ਭਾਰਤ ਤੋਂ ਆਏ ਨਾਟਕਾਂ ਦੀ ਪੇਸ਼ਕਾਰੀ ਹੁੰਦੀ ਹੈ, ਉਥੇ ਹੀ ਦੂਜੇ ਪਾਸੇ ‘ਯੁਵਾ ਥੀਏਟਰ’ ਦੇ ਆਪਣੇ ਕਲਾਕਾਰਾਂ ਦੁਆਰਾ ਤਿਆਰ ਕੀਤੇ ਨਾਟਕ ਵੀ ਮੰਚ ‘ਤੇ ਪੇਸ਼ ਕੀਤੇ ਜਾਂਦੇ ਹਨ। ਉਤਸਵ ਦੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਦੁਆਰਾ ਤਿਆਰ ਕੀਤੇ ਤੇ ‘ਕੇ. ਐੱਲ. ਸੈਗਲ ਮੈਮੋਰੀਅਲ ਟਰੱਸਟ’ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਇਸ ਸਾਲ ਦੇ ਸਮਾਗਮ ਦਾ ਉਦੇਸ਼ ਸਥਾਨਕ ਦਰਸ਼ਕਾਂ ਲਈ ਉੱਚ-ਪੱਧਰੀ ਨਾਟਕ, ਮੰਚ ਜਗਤ ਦੀਆਂ ਨਾਮਵਰ ਹਸਤੀਆਂ ਅਤੇ ਨਵੇਂ ਵਿਸ਼ਿਆਂ ‘ਤੇ ਆਧਾਰਿਤ ਕਹਾਣੀਆਂ ਪੇਸ਼ ਕਰਨਾ ਹੈ। ਇਸ ਤੋਂ ਪਹਿਲਾਂ ਵੀ, ਇਹ ਉਤਸਵ ਸਲੀਮ ਆਰਿਫ਼, ਹਰਸ਼ ਛਾਇਆ, ਲੁਬਨਾ ਸਲੀਮ, ਅਸ਼ਵਥ ਭੱਟ, ਜਤਿਨ ਸਰਨਾ ਤੇ ਵਿਭਾ ਚਿੱਬਰ ਵਰਗੇ ਕਲਾਕਾਰਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ; ਇਸ ਵਾਰ ਵੀ ਉਤਸਵ ਦੌਰਾਨ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇਖਣ ਨੂੰ ਮਿਲਣਗੀਆਂ। ਡਾ. ਅੰਕੁਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਦਰਸ਼ਕ ਇਕ ਵਾਰ ਫਿਰ ਸਮਕਾਲੀ ਨਾਟਕਾਂ, ਕਲਾਸਿਕ ਰਚਨਾਵਾਂ ਤੇ ਦਿਲਚਸਪ ਕਹਾਣੀ-ਸੁਣਾਉਣ ਦੇ ਸੈਸ਼ਨਾਂ ਦਾ ਆਨੰਦ ਲੈ ਸਕਣਗੇ। ਇਹ ਪ੍ਰੋਗਰਾਮ ਸ਼ਹਿਰ ਵਿਚ ਸੱਭਿਆਚਾਰਕ ਪਾੜੇ ਨੂੰ ਘਟਾਉਣ ਦੇ ਉਦੇਸ਼ ਨਾਲ ਤਿਆਰ ਕੀਤੇ ਗਏ ਹਨ। ਉਤਸਵ ਦੀ ਸ਼ੁਰੂਆਤੀ ਸ਼ਾਮ ਸ਼ਹੀਦ ਊਧਮ ਸਿੰਘ ਨਗਰ ਸਥਿਤ ‘ਕੇ. ਐੱਲ. ਸੈਗਲ ਮੈਮੋਰੀਅਲ ਹਾਲ’ ਵਿਖੇ ਸ਼ਾਮ 6:15 ਵਜੇ ਸ਼ੁਰੂ ਹੋਵੇਗੀ। ਇਸ ਦੀ ਸ਼ੁਰੂਆਤ ਫ਼ਿਲਮ ਤੇ ਓ.ਟੀ.ਟੀ. ( OTT ) ਅਦਾਕਾਰ ਦਾਨਿਸ਼ ਇਕਬਾਲ ਦੁਆਰਾ ਪੇਸ਼ ਕੀਤੀ ਜਾਣ ਵਾਲੀ ਕਹਾਣੀ-ਸੁਣਾਉਣ ਦੀ ਪੇਸ਼ਕਾਰੀ ਨਾਲ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਲਈ ‘ਫਿਕਫਾ ਇੰਟਰਨੈਸ਼ਨਲ ਕਬੱਡੀ ਬਾਡੀ’ ਦਾ ਅਹਿਮ ਉਪਰਾਲਾ-ਮਾ... ਅਗਲੀ ਖ਼ਬਰ ਲੱਖਾਂ ਰੁਪਏ ਖਰਚ ਕੇ ਲਗਾਈਆਂ ਸਟਰੀਟ ਲਾਈਟਾਂ ਨਹੀਂ ਕਰ ਰਹੀਆਂ ਰੌਸ਼ਨੀ, ਲੰਬਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ ਹਨੇਰੇ ਦ...
Ad Position 24