11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ 49ਵਾਂ ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ

ਆਦਮਪੁਰ, 11 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ ਆਈਜ਼ ਫਾਰ ਦ ਵਰਲਡ ਕੈਨੇਡਾ ਅਤੇ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਾਇਨ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਸਵਰਗਵਾਸੀ ਸਰਦਾਰਨੀ ਹਰਭਜਨ ਕੌਰ ਮਿਨਹਾਸ ਦੀ ਯਾਦ ’ਚ 49ਵਾਂ ਮੁਫ਼ਤ ਮੈਡੀਕਲ ਚੈੱਕਅਪ ਤੇ ਅਪਰੇਸ਼ਨ ਕੈਂਪ ਅੱਜ ਸ਼ੁਰੂ ਹੋਇਆ। ਕੈਂਪ ਦਾ ਉਦਘਾਟਨ ਪਰਮਜੀਤ ਕੌਰ ਪਤਨੀ ਕੁਲਜੀਤ ਸਿੰਘ (ਕੈਨੇਡਾ) ਤੇ ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਸਾਂਝੇ ਤੌਰ ’ਤੇ ਕੀਤਾ।

Ad Position 21
No active advertisement
ਅਜੀਤ ਡੈਸਕ 12-11-2026
ਆਦਮਪੁਰ, 11 ਨਵੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਲਾਇਨਜ਼ ਕਲੱਬ ਆਦਮਪੁਰ ਦੋਆਬਾ ਵਲੋਂ ਆਈਜ਼ ਫਾਰ ਦ ਵਰਲਡ ਕੈਨੇਡਾ ਅਤੇ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਾਇਨ ਆਈ ਹਸਪਤਾਲ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਸਵਰਗਵਾਸੀ ਸਰਦਾਰਨੀ ਹਰਭਜਨ ਕੌਰ ਮਿਨਹਾਸ ਦੀ ਯਾਦ ’ਚ 49ਵਾਂ ਮੁਫ਼ਤ ਮੈਡੀਕਲ ਚੈੱਕਅਪ ਤੇ ਅਪਰੇਸ਼ਨ ਕੈਂਪ ਅੱਜ ਸ਼ੁਰੂ ਹੋਇਆ।ਕੈਂਪ ਦਾ ਉਦਘਾਟਨ ਪਰਮਜੀਤ ਕੌਰ ਪਤਨੀ ਕੁਲਜੀਤ ਸਿੰਘ (ਕੈਨੇਡਾ) ਤੇ ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਜਤਿੰਦਰ ਜੈ ਮਿਨਹਾਸ ਨੇ ਕਿਹਾ ਕਿ ਕੈਨੇਡਾ ਤੋਂ ਇੱਥੇ ਆ ਆਕੇ ਹਰ ਸਾਲ ਉਨ੍ਹਾਂ ਵਲੋਂ ਆਪਣੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਅੱਖਾਂ ਦੇ ਖੇਤਰ ’ਚ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਲਾਇਨਜ਼ ਆਈਜ਼ ਹਸਪਤਾਲ ਦੇ ਚੇਅਰਮੈਨ ਦਸ਼ਵਿੰਦਰ ਚਾਂਦ ਅਤੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਰੇ ਅਪਰੇਸ਼ਨ ਅਲਟਾ ਮਾਡਰਨ ਫੀਕੋ ਵਿਧੀ ਨਾਲ ਕੀਤੇ ਜਾਣਗੇ। ਇਸ ਮੌਕੇ ਲਾਇਨ ਰਾਜੇਸ਼ ਅਗਰਵਾਲ (ਪ੍ਰਧਾਨ) ਨੇ ਆਈਆਂ ਸਭਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ।ਸਮਾਗਮ ਦੌਰਾਨ ਵਿਜੇ ਕੁਮਾਰ ਚਾਂਦ ਯੂ ਐਸ ਏ, ਚਾਂਦ ਰਾਣੀ ਯੂਐਸਏ, ਜੈਸਨ ਚਾਂਦ, ਲਾਇਨ ਵਿਕਰਮ ਟੰਡਨ (ਵਾਈਸ ਪ੍ਰੈਜ਼ੀਡੈਂਟ), ਲਾਇਨ ਵਿਨੋਦ ਟੰਡਨ (ਖ਼ਜ਼ਾਨਚੀ), ਲਾਇਨ ਹਰਵਿੰਦਰ ਸਿੰਘ ਪਰਹਾਰ (ਪੀ.ਆਰ.ਓ.), ਲਾਇਨ ਅਮਰ ਸਿੰਘ(ਸੈਕਟਰੀ )ਲਾਇਨ ਕਮਲਜੀਤ ਸਿੰਘ (ਪੀ.ਆਰ.ਓ.), ਲਾਇਨ ਰਾਜ ਕੁਮਾਰ ਪਾਲ, ਲਾਇਨ ਕੁਲਵੀਰ ਸਿੰਘ, ਲਾਇਨ ਸੁਸ਼ੀਲ ਡੋਗਰਾ, ਲਾਇਨ ਗੋਵਿੰਦਰ ਵਰਮਾ, ਲਾਇਨ ਰਜਿਦੰਰ ਵਰਮਾ,ਲਾਇਨ ਐਮ.ਐਲ. ਸ਼ਾਰਦਾ, ਲਾਇਨ ਐਸ.ਐਲ. ਭਾਟੀਆ, ਲਾਇਨ ਰਾਜੇਸ਼ ਕੁਮਾਰ, ਲਾਇਨ ਹਰਿੰਦਰ ਸਿੰਘ ਬਾਂਸਲ, ਲਾਇਨ ਖੜਕ ਸਿੰਘ, ਲ਼ਾਇਨ ਰਾਕੇਸ਼ ਚੋਡਾ ਤੇ ਲਾਇਨ ਮਲਕੀਤ ਸਿੰਘ ਮਿਨਹਾਸ ਭਗਵੰਤ ਸਿੰਘ ਜੌਹਲ ਅਤੇ ਪਰਮਜੀਤ ਸਿੰਘ ਰਾਏਪੁਰ, ਮੈਂਬਰ ਐਸ.ਜੀ.ਪੀ.ਸੀ.,ਨਿਰਮਲ ਸਿੰਘ ਬਾਂਸਲ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕਰਨ ਵਾਲਿਆਂ ਦਾ ਸਨਮਾਨ ਸਭ ਤੋਂ ਪਹਿਲਾਂ- ਮੀਤ ਪ੍ਰਧਾਨ ਟਿੱਡੂ ਅਗਲੀ ਖ਼ਬਰ ਦਰਗਾਹ ਸ਼ਰੀਫ ਪੀਰ ਲੱਖ ਦਾਤਾ ਭਰੋਮਜਾਰਾ ’ਚ ਮੇਲਾ 20 ਨੂੰ
Ad Position 24