11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੈਲਬੌਰਨ ’ਚ ਚਾਕੂ ਮਾਰਨ ਦੀ ਘਟਨਾ ’ਚ ਪੰਜਾਬਣ ਦੀ ਮੌਤ

ਮੈਲਬੌਰਨ, 11 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਡੈਂਡੇਨੌਂਗ ਇਲਾਕੇ ’ਚ ਬੀਤੇ ਦਿਨੀਂ ਵਾਪਰੀ ਚਾਕੂ ਮਾਰਨ ਦੀ ਘਟਨਾ ’ਚ ਜ਼ਖ਼ਮੀ 29 ਸਾਲਾ ਭਾਰਤੀ ਮੂਲ ਦੀ ਔਰਤ ਦੀ ਮੌਤ ਹੋਣ ਦੀ ਜਾਣਕਾਰੀ...

Ad Position 21
No active advertisement
ਅਜੀਤ ਡੈਸਕ 12-11-2026

ਮੈਲਬੌਰਨ, 11 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਡੈਂਡੇਨੌਂਗ ਇਲਾਕੇ ’ਚ ਬੀਤੇ ਦਿਨੀਂ ਵਾਪਰੀ ਚਾਕੂ ਮਾਰਨ ਦੀ ਘਟਨਾ ’ਚ ਜ਼ਖ਼ਮੀ 29 ਸਾਲਾ ਭਾਰਤੀ ਮੂਲ ਦੀ ਔਰਤ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਭਾਰਤੀ ਭਾਈਚਾਰੇ ਦੇ ਮੈਂਬਰ ਅਨੁਸਾਰ ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ ਹੈ, ਹਾਲਾਂਕਿ ਵਿਕਟੋਰੀਆ ਪੁਲਿਸ ਨੇ ਅਜੇ ਤੱਕ ਉਸ ਦੀ ਪਛਾਣ ਜਾਂ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ।

ਪੁਲਿਸ ਮੁਤਾਬਕ ਇਕ ਘਰ ਵਿਚ ਤਿੰਨ ਵਿਅਕਤੀ ਚਾਕੂ ਨਾਲ ਜ਼ਖ਼ਮੀ ਹਾਲਤ ’ਚ ਮਿਲੇ ਸਨ। ਇਨ੍ਹਾਂ ਵਿਚੋਂ ਇਕ ਔਰਤ ਨੂੰ ਬੇਹਦ ਜ਼ਖ਼ਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਤਿੰਨੇ ਇਕ-ਦੂਜੇ ਨੂੰ ਜਾਣਦੇ ਸਨ ਤੇ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ ਕਿ ਘਟਨਾ ਨੂੰ ਘਰੇਲੂ ਹਿੰਸਾ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਮਾਪੇ ਭਾਰਤ ’ਚ ਹਨ ਤੇ ਉਨ੍ਹਾਂ ਨੂੰ ਆਸਟ੍ਰੇਲੀਆ ਲਿਆਉਣ ਲਈ ਵੀਜ਼ੇ ਸੰਬੰਧੀ ਪ੍ਰਬੰਧ ਕੀਤੇ ਜਾ ਰਹੇ ਹਨ।

 

Ad Position 22
No active advertisement
ਪਿਛਲੀ ਖ਼ਬਰ ਕਸ਼ਮੀਰ ’ਚ ਹਲਕੀ ਬਰਫ਼ਬਾਰੀ ਅਗਲੀ ਖ਼ਬਰ ਐਮ. ਬੀ. ਬੀ. ਐਸ. ਦੀਆਂ 400 ਤੋਂ ਵੱਧ ਸੀਟਾਂ ਖ਼ਾਲੀ
Ad Position 24