ਦਰਗਾਹ ਸ਼ਰੀਫ ਪੀਰ ਲੱਖ ਦਾਤਾ ਭਰੋਮਜਾਰਾ ’ਚ ਮੇਲਾ 20 ਨੂੰ
ਦੁਸਾਂਝ ਕਲਾਂ, 11 ਨਵੰਬਰ (ਰਾਮ ਪ੍ਰਕਾਸ਼ ਟੋਨੀ)-ਦਰਗਾਹ ਸ਼ਰੀਫ ਪੀਰ ਲੱਖ ਦਾਤਾ ਭਰੋਮਜਾਰਾ ਵਿਖੇ ਸਾਲਾਨਾ ਜੋੜ ਮੇਲਾ ਸਾਈਂ ਪੱਪਲ ਸ਼ਾਹ ਭਰੋਮਜਾਰਾ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੀ ਯੋਗ ਅਗਵਾਈ ‘ਚ ਸਮੂਹ ਗ੍ਰਾਮ ਪੰਚਾਇਤ, ਐਨ. ਆਰ.
ਦੁਸਾਂਝ ਕਲਾਂ, 11 ਨਵੰਬਰ (ਰਾਮ ਪ੍ਰਕਾਸ਼ ਟੋਨੀ)-ਦਰਗਾਹ ਸ਼ਰੀਫ ਪੀਰ ਲੱਖ ਦਾਤਾ ਭਰੋਮਜਾਰਾ ਵਿਖੇ ਸਾਲਾਨਾ ਜੋੜ ਮੇਲਾ ਸਾਈਂ ਪੱਪਲ ਸ਼ਾਹ ਭਰੋਮਜਾਰਾ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੀ ਯੋਗ ਅਗਵਾਈ ‘ਚ ਸਮੂਹ ਗ੍ਰਾਮ ਪੰਚਾਇਤ, ਐਨ. ਆਰ. ਆਈਜ਼ ਵੀਰਾਂ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਾਈਂ ਪੱਪਲ ਸ਼ਾਹ ਨੇ ਦੱਸਿਆ ਕਿ 19 ਨਵੰਬਰ ਨੂੰ ਚਿਰਾਗ਼ ਰੌਸ਼ਨ ਕੀਤੇ ਜਾਣਗੇ ਤੇ ਝੰਡੇ ਦੀ ਰਸਮ ਉਪਰੰਤ ਸ਼ਬਦ ਚੌਂਕੀ ਹੋਵੇਗੀ। 20 ਨਵੰਬਰ ਨੂੰ ਨਾਮਵਾਰ ਕਲਾਕਾਰ ਆਪਣੇ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਾਉਣਗੇ।