06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੁਲਿਸ ਦੀ ਢਿੱਲੀ ਕਾਰਵਾਈ ਖ਼ਿਲਾਫ਼ ਸਾਬਕਾ ਐੱਮ.ਐੱਲ.ਏ. ਵਡਾਲਾ ਤੇ ਹੋਰਨਾਂ ਵਲੋਂ ਧਰਨਾ

ਬਿਲਗਾ, 5 ਨਵੰਬਰ (ਤਜਿੰਦਰ ਕੁਮਾਰ )- ਕਸਬਾ ਬਿਲਗਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਤੇਜ਼ ਰਫ਼ਤਾਰ ਅਤੇ ਬਿਨਾਂ ਨੰਬਰ ਪਲੇਟ ਵਾਲੇ ਟਿੱਪਰ ਹੇਠਾਂ ਆ ਕੇ ਪਿੰਡ ਤਲਵਣ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਗੋਪੀ ਦਾ ਪੈਰ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਵਲੋਂ ਸਮੇਂ ਸਿਰ ਕੋਈ ਠੋਸ ਕਾਰਵਾਈ ਨਾ ਕਰਨ ਤੇ ਟਿੱਪਰ ਚਾਲਕ ਵਿਰੁੱਧ ਸਖ਼ਤ ਕਦਮ ਨਾ ਚੁੱਕਣ ਦੇ ਰੋਸ ਵਜੋਂ ਹਲਕਾ ਨਕੋਦਰ ਦੇ ਸਾਬਕਾ ਐੱਮ.

Ad Position 21
No active advertisement
ਟਿੱਪਰ ਹੇਠਾਂ ਆ ਕੇ ਰਾਹਗੀਰ ਦੇ ਜ਼ਖ਼ਮੀ ਹੋਣ ’ਤੇ ਪੁਲਿਸ ਦੀ ਢਿੱਲੀ ਕਾਰਵਾਈ ਵਿਰੁੱਧ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਸਾਬਕਾ ਐੱਮ.ਐੱਲ.ਏ. ਗੁਰਪ੍ਰਤਾਪ ਸਿੰਘ ਵਡਾਲਾ ਤੇ ਪਤਵੰਤੇ ਧਰਨਾ ਦਿੰਦੇ ਹੋਏ। ਤਸਵੀਰ: ਤਜਿੰਦਰ 06-11-2026
ਬਿਲਗਾ, 5 ਨਵੰਬਰ (ਤਜਿੰਦਰ ਕੁਮਾਰ )- ਕਸਬਾ ਬਿਲਗਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇੱਕ ਤੇਜ਼ ਰਫ਼ਤਾਰ ਅਤੇ ਬਿਨਾਂ ਨੰਬਰ ਪਲੇਟ ਵਾਲੇ ਟਿੱਪਰ ਹੇਠਾਂ ਆ ਕੇ ਪਿੰਡ ਤਲਵਣ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਗੋਪੀ ਦਾ ਪੈਰ ਬੁਰੀ ਤਰ੍ਹਾਂ ਕੁਚਲਿਆ ਗਿਆ ਹੈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਵਲੋਂ ਸਮੇਂ ਸਿਰ ਕੋਈ ਠੋਸ ਕਾਰਵਾਈ ਨਾ ਕਰਨ ਤੇ ਟਿੱਪਰ ਚਾਲਕ ਵਿਰੁੱਧ ਸਖ਼ਤ ਕਦਮ ਨਾ ਚੁੱਕਣ ਦੇ ਰੋਸ ਵਜੋਂ ਹਲਕਾ ਨਕੋਦਰ ਦੇ ਸਾਬਕਾ ਐੱਮ.ਐੱਲ.ਏ. ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਵਲੋਂ ਮੌਕੇ ’ਤੇ ਧਰਨਾ ਲਗਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਖ਼ਮੀ ਗੁਰਪ੍ਰੀਤ ਸਿੰਘ ਗੋਪੀ ਹਸਪਤਾਲ ’ਚ ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ ਹੈ। ਘਟਨਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਤੇ ਆਗੂਆਂ ’ਚ ਪੁਲਿਸ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਿੱਪਰ ਦੇ ਚਾਲਕ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ ਤੇ ਬਿਨਾਂ ਨੰਬਰ ਪਲੇਟਾਂ ਤੋਂ ਘੁੰਮ ਰਹੇ ਵਾਹਨਾਂ ਨੂੰ ਜ਼ਬਤ ਕੀਤਾ ਜਾਵੇ। ਦੂਜੇ ਪਾਸੇ, ਜਦੋਂ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਬਿਲਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ। ਧਰਨੇ ਦੌਰਾਨ ਸਾਬਕਾ ਐੱਮ.ਐੱਲ.ਏ. ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਸਾਧੂ ਸਿੰਘ ਤਲਵਣ, ਸਰਪੰਚ ਗੁਰਜੀਤ ਢਗਾਰਾ, ਇੰਦਰਜੀਤ ਸਿੰਘ ਹੋਠੀ, ਗੁਰਨਾਮ ਸਿੰਘ ਕੰਦੋਲਾ, ਸੁਰਤੇਜ ਸਿੰਘ ਬਾਸੀ, ਲੰਬੜਦਾਰ ਬਲਜਿੰਦਰ ਸਿੰਘ ਪੁਆਦੜਾ, ਹਰਜੋਤ ਸਿੰਘ ਫਰਵਾਲਾ, ਡਾਕਟਰ ਤਲਵਣ, ਜੁਝਾਰ ਸਿੰਘ ਤਲਵਣ, ਜੱਸਾ ਸਿੰਘ ਤਲਵਣ ਤੇ ਬਿੱਟੂ ਸਿੰਘ ਸਰਪੰਚ ਪੁਆਦੜਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਸੜ ਕੇ ਸੁਆਹ ਟਰਾਲੀ ਮਾਲਕ ਨੇ 7 ਲੱਖ... ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ’ਚ ‘ਇਨਵੈਂਸ਼ਨ ਚੈਲੇਂਜ’ ਮੁਕਾਬਲੇ ਦਾ ਆਯੋਜਨ
Ad Position 24