ਸ਼ਾਹਕੋਟ ਦੇ ਦਾਨਿਸ਼ ਭਨੋਟ ਨੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ
ਸ਼ਾਹਕੋਟ, 5 ਨਵੰਬਰ (ਸੁਖਦੀਪ ਸਿੰਘ)- ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਵਲੋਂ ਕਰਵਾਈ ਪੰਜਾਬ ਸਟੇਟ ਜੂਨੀਅਰ ਐਂਡ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਸ਼ਾਹਕੋਟ ਦੇ ਖਿਡਾਰੀ ਦਾਨਿਸ਼ ਭਨੋਟ ਪੁੱਤਰ ਰਾਹੁਲ ਭਨੋਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਲੜਕਿਆਂ ਦੇ ਉਮਰ ਵਰਗ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ। ਖਿਡਾਰੀ ਦਾਨਿਸ਼ ਭਨੋਟ ਦਾ ਸ਼ਾਹਕੋਟ ਪਹੁੰਚਣ ’ਤੇ ਪ੍ਰਤਾਪ ਬੈਡਮਿੰਟਨ ਅਕੈਡਮੀ ਸ਼ਾਹਕੋਟ ਵਿਖੇ ਐਮ.
ਸ਼ਾਹਕੋਟ, 5 ਨਵੰਬਰ (ਸੁਖਦੀਪ ਸਿੰਘ)- ਬੈਡਮਿੰਟਨ ਐਸੋਸੀਏਸ਼ਨ ਲੁਧਿਆਣਾ ਵਲੋਂ ਕਰਵਾਈ ਪੰਜਾਬ ਸਟੇਟ ਜੂਨੀਅਰ ਐਂਡ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ ’ਚ ਸ਼ਾਹਕੋਟ ਦੇ ਖਿਡਾਰੀ ਦਾਨਿਸ਼ ਭਨੋਟ ਪੁੱਤਰ ਰਾਹੁਲ ਭਨੋਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-19 ਲੜਕਿਆਂ ਦੇ ਉਮਰ ਵਰਗ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ। ਖਿਡਾਰੀ ਦਾਨਿਸ਼ ਭਨੋਟ ਦਾ ਸ਼ਾਹਕੋਟ ਪਹੁੰਚਣ ’ਤੇ ਪ੍ਰਤਾਪ ਬੈਡਮਿੰਟਨ ਅਕੈਡਮੀ ਸ਼ਾਹਕੋਟ ਵਿਖੇ ਐਮ.ਸੀ. ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਐਮ.ਸੀ. ਬੂਟਾ ਸਿੰਘ ਕਲਸੀ, ਅਕੈਡਮੀ ਦੇ ਸੰਚਾਲਕ ਪ੍ਰਤਾਪ ਸਿੰਘ, ਸ਼ਿਵ ਮਲਹੋਤਰਾ ਤੇ ਕੋਚ ਪ੍ਰਦੀਪ ਕੁਮਾਰ ਨਈਅਰ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਖੁਸ਼ੀ ’ਚ ਕੇਕ ਕੱਟਿਆ ਗਿਆ ਤੇ ਸਾਰਿਆਂ ਨੇ ਖਿਡਾਰੀ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਐਮ.ਸੀ. ਸਤੀਸ਼ ਰਿਹਾਨ ਨੇ ਕਿਹਾ ਕਿ ਦਾਨਿਸ਼ ਭਨੋਟ ਨੇ ਕੋਚ ਪ੍ਰਦੀਪ ਕੁਮਾਰ ਨਈਅਰ ਦੀ ਦੇਖ-ਰੇਖ ਹੇਠ ਗੋਲਡ ਮੈਡਲ ਜਿੱਤ ਕੇ ਪੂਰੇ ਪੰਜਾਬ ਵਿੱਚ ਸ਼ਾਹਕੋਟ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦਾਨਿਸ਼ ਭਨੋਟ ਆਉਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕਰੇਗਾ। ਇਸ ਮੌਕੇ ਦਾਨਿਸ਼ ਭਨੋਟ ਨੂੰ ਮੈਡਲ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਕਾਰ ਸਿੰਘ ਚੱਠਾ ਸਾਬਕਾ ਚੇਅਰਮੈਨ, ਡਾਕਟਰ ਜਗਤਾਰ ਸਿੰਘ, ਬਬਲੂ ਰਿਹਾਨ, ਹੈਪੀ ਕਿਸਾਨਾ, ਲੱਕੀ ਬਦੇਸ਼ਾ, ਕਾਲਾ ਗੁੱਜਰ, ਰਾਣਾ ਸਾਬਕਾ ਸਰਪੰਚ, ਰਾਹੁਲ ਭਨੋਟ, ਐਡਵੋਕੇਟ ਪੀਯੂਸ਼ ਗੁਪਤਾ, ਮਿਆਂਕ ਰਿਹਾਨ, ਆਸ਼ੀਸ਼ ਅਗਰਵਾਲ, ਸੋਨੀ ਮਹਿਰਾ , ਰਾਮਾ ਝੀਤਾ, ਪਾਰਸ ਕੁਮਰਾ, ਪਿੰਕਾ ਜੋਸਨ, ਚੇਤਨ ਵਰਮਾ, ਅਕਸੈ ਭੰਡਾਰੀ ਹਾਜ਼ਰ ਸਨ।