04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੁੱਤਰ ਨੂੰ ਅੰਤਿਮ ਸਫ਼ਰ ’ ਤੇ ਤੋਰਨ ਵੇਲੇ ਮਾਪਿਆਂ ਦੀਆਂ ਭੁੱਬਾਂ ਸੁਣ ਕੇ ਹਰੇਕ ਵਿਅਕਤੀ ਹੋਇਆ ਗ਼ਮਗੀਨ

ਜਲੰਧਰ, 3 ਨਵੰਬਰ (ਜਤਿੰਦਰ ਪੰਮੀ)–ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੇ ਅੰਤਿਮ ਸੰਸਕਾਰ ਮੌਕੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦੇਖ ਕੇ ਉਸ ਦੇ ਪਿਤਾ, ਮਾਂ ਤੇ ਭਰਾ ਦੀਆਂ ਨਿਕਲ ਰਹੀਆਂ ਭੁੱਬਾਂ ਦੇਖ ਕੇ ਸ਼ਮਸ਼ਾਨਘਾਟ ’ਚ ਮੌਜੂਦ ਹਰੇਕ ਵਿਅਕਤੀ ਗ਼ਮਗੀਨ ਹੋਇਆ ਪਿਆ ਸੀ। ਅੰਤਿਮ ਸੰਸਕਾਰ ਮੌਕੇ ਔਲਖ ਪਰਿਵਾਰ ਦੇ ਰਿਸ਼ਤੇਦਾਰਾਂ, ਨਜ਼ਦੀਕੀਆਂ ਤੇ ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਹੱਲਾ ਵਾਸੀ ਪੁੱਜੇ ਹੋਏ ਸਨ।

Ad Position 21
No active advertisement
ਅਜੀਤ ਡੈਸਕ 04-11-2026
ਜਲੰਧਰ, 3 ਨਵੰਬਰ (ਜਤਿੰਦਰ ਪੰਮੀ)–ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੇ ਅੰਤਿਮ ਸੰਸਕਾਰ ਮੌਕੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦੇਖ ਕੇ ਉਸ ਦੇ ਪਿਤਾ, ਮਾਂ ਤੇ ਭਰਾ ਦੀਆਂ ਨਿਕਲ ਰਹੀਆਂ ਭੁੱਬਾਂ ਦੇਖ ਕੇ ਸ਼ਮਸ਼ਾਨਘਾਟ ’ਚ ਮੌਜੂਦ ਹਰੇਕ ਵਿਅਕਤੀ ਗ਼ਮਗੀਨ ਹੋਇਆ ਪਿਆ ਸੀ। ਅੰਤਿਮ ਸੰਸਕਾਰ ਮੌਕੇ ਔਲਖ ਪਰਿਵਾਰ ਦੇ ਰਿਸ਼ਤੇਦਾਰਾਂ, ਨਜ਼ਦੀਕੀਆਂ ਤੇ ਸਨੇਹੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਮੁਹੱਲਾ ਵਾਸੀ ਪੁੱਜੇ ਹੋਏ ਸਨ। ਪੰਜਾਬੀ ਫਿਲਮ ਤੇ ਸੰਗੀਤ ਜਗਤ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਖੇਤਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਈਆਂ ਹੋਈਆਂ ਸਨ। ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਮੌਕੇ ਵੀ ਦਿਨੇਸ਼ ਔਲਖ, ਉਨ੍ਹਾਂ ਦੀ ਧਰਮਪਤਨੀ ਤੇ ਵੱਡੇ ਪੁੱਤਰ ਦੀਆਂ ਅੱਖਾਂ ’ਚੋਂ ਹੰਝੂ ਲਗਾਤਾਰ ਵਗ ਰਹੇ ਸਨ। ਇਸ ਦੌਰਾਨ ਪਰਿਵਾਰ ਦੇ ਨਜ਼ਦੀਕੀ ਜੈਜ਼ੀ. ਬੀ, ਗਿੱਪੀ ਗਰੇਵਾਲ ਤੇ ਹਨੀ ਸਿੰਘ ਦਾ ਵੀ ਰੋ-ਰੋ ਕੇ ਬੁਰਾ ਹੋਇਆ ਪਿਆ ਸੀ। ਉਥੇ ਮੌਜੂਦ ਲੋਕਾਂ ’ਚ ਮ੍ਰਿਤਕ ਦਿਵਿਤ ਔਲਖ ਦੀ ਬੇਵਕਤੀ ਮੌਤ ਤੇ ਪਰਿਵਾਰ ’ਤੇ ਟੁੱਟੇ ਦੁੱਖਾਂ ਦੇ ਪਹਾੜ ਦੀਆਂ ਗੱਲਾਂ ਹੀ ਹੋ ਰਹੀਆਂ ਸਨ। ਇਸ ਮੌਕੇ ਹਾਜ਼ਰ ਲੋਕਾਂ ’ਚ ਭਾਜਪਾ ਆਗੂ ਸ਼ੀਤਲ ਅੰਗੂਰਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਰਬਜੀਤ ਸਿੰਘ ਮੱਕੜ, ਰਾਜਿੰਦਰ ਬੇਰੀ, ਰੋਬਿਨ ਸਾਂਪਲਾ, ਕੌਂਸਲਰ ਦੀਪਕ ਸ਼ਾਰਦਾ, ਅਸ਼ਵਿਨ ਭੱਲਾ ਅਤੇ ਸ਼ਹਿਰ ਦੇ ਕੌਂਸਲਰ ਤੇ ਸਿਆਸੀ ਆਗੂ ਸ਼ਾਮਲ ਸਨ। ਇਸੇ ਦੌਰਾਨ ਹਾਦਸੇ ਉਪਰੰਤ ਮਰੀਜ਼ ਨੂੰ ਇਲਾਜ ਵਾਸਤੇ 1 ਘੰਟੇ ਦੇ ਮੰਨੇ ਜਾਂਦੇ ਗੋਲਡਨ ਆਵਰ ਦੌਰਾਨ ਡਾਕਟਰੀ ਸਹਾਇਤਾ ਨਾ ਮਿਲਣ ਦੀ ਵੀ ਚਰਚਾ ਹੁੰਦੀ ਰਹੀ। ਹਾਦਸੇ ਵਾਲੀ ਗੱਡੀ ’ਚ ਮੌਜੂਦ ਨੌਜਵਾਨ ਦੇ ਕੌਂਸਲਰ ਪਿਤਾ ਦੱਸ ਰਹੇ ਸਨ ਕਿ ਹਾਦਸੇ ਦੌਰਾਨ ਆਰਿਵ ਤਲਵਾਰ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ ਜਦੋਂਕਿ ਦਿਵਿਤ ਔਲਖ ਦੀ ਹਾਲਤ ਗੰਭੀਰ ਸੀ। ਉਸ ਦੇ ਪੁੱਤਰ ਤੇ ਦੋ ਹੋਰ ਸਾਥੀਆਂ ਨੇ ਉਨ੍ਹਾਂ ਨੂੰ ਗੱਡੀ ’ਚੋਂ ਕੱਢ ਕੇ ਈ-ਰਿਕਸ਼ਾ ਲੈ ਕੇ ਨੇੜੇ ਦੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ਨੇ ਹਾਦਸੇ ਦੇ ਮਰੀਜ਼ ਦਾ ਇਲਾਜ ਕਰਨ ਤੋਂ ਅਸਮਰਥਾ ਜ਼ਾਹਰ ਕਰਦਿਆਂ ਕਿਤੇ ਹੋਰ ਲਿਜਾਣ ਲਈ ਆਖਿਆ। ਜਦੋਂ ਨੌਜਵਾਨਾਂ ਨੇ ਉਥੇ ਮੌਜੂਦ ਐਂਬੂਲੈਂਸ ਵਾਲੇ ਨੂੰ ਮਰੀਜ਼ ਲੈ ਕੇ ਜਾਣ ਲਈ ਆਖਿਆ ਤਾਂ ਉਸ ਨੇ ਪਹਿਲਾਂ ਕਿਰਾਇਆ ਦੇਣ ਲਈ ਆਖਿਆ। ਨੌਜਵਾਨਾਂ ਦੇ ਪਰਸ ਗੱਡੀ ਵਿੱਚ ਹੀ ਰਹਿਣ ਕਾਰਨ ਇਕ ਦੇ ਮੋਬਾਈਲ ਦੀ ਬੈਟਰੀ ਵੀ 1 ਫੀਸਦੀ ਸੀ, ਜਿਸ ਨੇ ਛੇਤੀ-ਛੇਤੀ ਆਨਲਾਈਨ ਕਿਰਾਇਆ ਦਿੱਤਾ ਤਾਂ ਐਂਬੂਲੈਂਸ ਵਾਲੇ ਨੇ ਦਿਵਿਤ ਨੂੰ ਗੱਡੀ ’ਚ ਪਾਇਆ। ਇਸ ਦੌਰਾਨ ਉਥੇ ਹੀ ਘੱਟੋ-ਘੱਟ 15-20 ਦਾ ਸਮਾਂ ਵਿਅਰਥ ਹੋ ਗਿਆ। ਜਦੋਂ ਐਂਬੂਲੈਂਸ ਸ਼ਹਿਰ ਦੇ ਇਕ ਹੋਰ ਨਿੱਜੀ ਹਸਪਤਾਲ ਪੁੱਜੀ ਤਾਂ ਅੰਦਰੋਂ ਕੋਈ ਵੀ ਬਾਹਰ ਨਾ ਆਇਆ, ਜਿਸ ’ਤੇ ਨੌਜਵਾਨਾਂ (ਬਾਕੀ ਸਫ਼ਾ 8 ’ਤੇ)
Ad Position 22
No active advertisement
ਪਿਛਲੀ ਖ਼ਬਰ ਪੁੱਤਰ ਨੂੰ ਅੰਤਿਮ ਸਫ਼ਰ ’ ਤੇ ਤੋਰਨ ਵੇਲੇ ਮਾਪਿਆਂ... ਅਗਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ਵਿਖੇ ਅੱਜ ਹੋਵੇਗਾ ਦੀਵਾਲੀ ਸਮਾਗਮ ਤੇ ਮਹਾਂ ਬੰਪਰ ਤੰਬੋਲਾ ਹੀਰੇ ਦੀ ਅੰਗੂਠੀ ਸਮੇਤ 20 ਲੱਕੀ ਡਰਾਅ...
Ad Position 24