04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੁੱਤਰ ਨੂੰ ਅੰਤਿਮ ਸਫ਼ਰ ’ ਤੇ ਤੋਰਨ ਵੇਲੇ ਮਾਪਿਆਂ...

(ਸਫ਼ਾ 6 ਦੀ ਬਾਕੀ) ਨੇ ਕਾਫੀ ਵਾਰ ਗੇਟ ਖੜਕਾਇਆ। ਅਖੀਰ ਜਦੋਂ ਤੱਕ ਡਾਕਟਰੀ ਸਹਾਇਤਾ ਪੁੱਜੀ ਉਦੋਂ ਤੱਕ ਦਿਵਿਤ ਦੀ ਹਾਲਤ ਕਾਬੂ ਤੋਂ ਬਾਹਰ ਹੋ ਚੁੱਕੀ ਸੀ।

Ad Position 21
No active advertisement
ਅਜੀਤ ਡੈਸਕ 04-11-2026
(ਸਫ਼ਾ 6 ਦੀ ਬਾਕੀ) ਨੇ ਕਾਫੀ ਵਾਰ ਗੇਟ ਖੜਕਾਇਆ। ਅਖੀਰ ਜਦੋਂ ਤੱਕ ਡਾਕਟਰੀ ਸਹਾਇਤਾ ਪੁੱਜੀ ਉਦੋਂ ਤੱਕ ਦਿਵਿਤ ਦੀ ਹਾਲਤ ਕਾਬੂ ਤੋਂ ਬਾਹਰ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਉਥੇ ਵੀ 15 ਮਿੰਟ ਤੱਕ ਮਰੀਜ਼ ਤੜਫਦਾ ਰਿਹਾ ਅਤੇ ਇਲਾਜ ਨਾ ਮਿਲਣ ਕਾਰਨ ਦਮ ਤੋੜ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਜਲੰਧਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਭਾਵੇਂ ਸ਼ਹਿਰ ਮੈਡੀਕਲ ਹੱਬ ਬਣ ਚੁੱਕਾ ਹੈ ਪਰ ਜੇਕਰ ਵੇਲੇ ਸਿਰ ਪੀੜਤ ਮਰੀਜ਼ ਨੂੰ ਡਾਕਟਰੀ ਸਹਾਇਤਾ ਨਹੀਂ ਮਿਲਦੀ ਤਾਂ ਇਹ ਮੈਡੀਕਲ ਸਹੂਲਤਾਂ ਨਾਲ ਲੈਸ ਹੋਣ ਦਾ ਦਾਅਵਾ ਕਰਨ ਵਾਲੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਦਸੇ ਦੇ ਗੰਭੀਰ ਜ਼ਖ਼ਮੀ ਦਿਵਿਤ ਔਲਖ ਨੂੰ ਗੋਲਡਨ ਆਵਰ ਦੌਰਾਨ ਡਾਕਟਰੀ ਸਹਾਇਤਾ ਮਿਲ ਜਾਂਦੀ ਹੈ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਸਕੂਲ ਦੇ ਸਾਥੀ ਵਿਦਿਆਰਥੀ ਵੀ ਅੰਤਿਮ ਸੰਸਕਾਰ ’ਚ ਪੁੱਜੇ ਮ੍ਰਿਤਕ ਦਿਵਿਤ ਔਲਖ ਦੇ ਅੰਤਿਮ ਸੰਸਕਾਰ ਮੌਕੇ ਉਸ ਨਾਲ ਸਕੂਲ ’ਚ ਪੜ੍ਹਨ ਵਾਲੇ ਜਮਾਤੀ ਤੇ ਛੋਟੀਆਂ ਕਲਾਸਾਂ ਦੇ ਦੋਸਤ ਵੀ ਸ਼ਮਸ਼ਾਨਘਾਟ ’ਚ ਪੁੱਜੇ ਹੋਏ ਸਨ। ਸਾਰਿਆਂ ਦੀ ਚਿਹਰੇ ਉਦਾਸ ਨਜ਼ਰ ਆ ਰਹੇ ਸਨ ਕਿਉਂਕਿ ਉਨ੍ਹਾਂ ਦਾ ਹਰਮਨਪਿਆਰਾ ਦੋਸਤ ਅਚਨਚੇਤੀ ਵਿਛੋੜਾ ਦੇ ਗਿਆ ਸੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਵਲੋਂ ਆਤਮ - ਰਸ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਪੁੱਤਰ ਨੂੰ ਅੰਤਿਮ ਸਫ਼ਰ ’ ਤੇ ਤੋਰਨ ਵੇਲੇ ਮਾਪਿਆਂ ਦੀਆਂ ਭੁੱਬਾਂ ਸੁਣ ਕੇ ਹਰੇਕ ਵਿਅਕਤੀ ਹੋਇਆ ਗ਼ਮਗੀਨ
Ad Position 24