04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਆਗਾਜ਼ ਐੱਨ . ਜੀ . ਓ . ਥੈਲਾਸੀਮਕ ਬੱਚਿਆਂ ਨਾਲ 7 ਨੂੰ ਮਨਾਏਗੀ ਦੀਵਾਲੀ

ਜਲੰਧਰ, 3 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 04-11-2026
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਆਗਾਜ਼ ਐੱਨ.ਜੀ.ਓ. ਵਲੋਂ ਥੈਲਾਸੀਮਕ ਬੱਚਿਆਂ ਨਾਲ ਦੀਵਾਲੀ ਮਨਾਉਣ ਸੰਬੰਧੀ ਮੀਟਿੰਗ ਆਗਾਜ਼ ਦੇ ਮੁੱਖ ਦਫ਼ਤਰ ਪੱਕਾ ਬਾਗ ਵਿਖੇ ਕੀਤੀ ਗਈ, ਜਿਸ ’ਚ ਇਲਾਕਾ ਕੌਂਸਲਰ ਸ਼ੈਰੀ ਚੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਆਗਾਜ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ ਭਾਟੀਆ, ਰਣਜੀਤ ਸਿੰਘ ਗੋਲਡੀ ਤੇ ਜਸਵਿੰਦਰ ਸਿੰਘ ਸਾਹਨੀ ਨੇ ਜਾਣਕਾਰੀ ਦਿੱਤੀ ਕਿ ਇੰਜ. ਤਰਲੋਚਨ ਸਿੰਘ ਭਾਟੀਆ ਦੀ ਰਹਿਨੁਮਾਈ ਹੇਠ 7 ਨਵੰਬਰ, ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਥੈਲਾਸੀਮਕ ਵਾਰਡ, ਸਿਵਲ ਹਸਪਤਾਲ, ਜਲੰਧਰ ਵਿਖੇ ਥੈਲਾਸੀਮਕ ਬੱਚਿਆਂ ਨਾਲ ਦੀਵਾਲੀ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਥੈਲਾਸੀਮਕ ਬੱਚਿਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਦੀਵਾਲੀ ਦੇ ਤੋਹਫ਼ੇ, ਮਠਿਆਈ ਤੇ ਪਟਾਕਿਆਂ ਲਈ ਨਕਦ ਰਾਸ਼ੀ ਦਿੱਤੀ ਜਾਵੇਗੀ।ਵਿੱਟੀ ਨੇ ਦੱਸਿਆ ਕਿ ਆਗਾਜ ਐੱਨ.ਜੀ.ਓ. ਤੋਂ ਇਲਾਵਾ ਵੀ ਬਹੁਤ ਸਾਰੇ ਵੀਰ-ਭੈਣ ਆਪਣੇ ਦਸਵੰਧ ’ਚੋਂ ਇਨ੍ਹਾਂ ਬੱਚਿਆਂ ਲਈ ਤੋਹਫੇ ਦੇ ਰੂਪ ’ਚ ਫੱਲ, ਚਾਕਲੇਟ, ਜੂਸ, ਪੈੱਨ, ਪੈੱਨਸਲਾਂ, ਕਾਪੀਆਂ ਆਦਿ ਲੈ ਕੇ ਆਉਂਦੇ ਹਨ ਤੇ ਆਪਣੇ ਹੱਥੀਂ ਵੰਡਦੇ ਹਨ। ਮੀਟਿੰਗ ’ਚ ਉਚੇਚੇ ਤੌਰ ’ਤੇ ਪਹੁੰਚੇ ਸ਼ੈਰੀ ਚੱਢਾ ਨੇ ਐੱਨ.ਜੀ.ਓ. ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਵਿੰਦਰ ਸਿੰਘ, ਤੇਜਿੰਦਰ ਸਿੰਘ ਰੋਬੀ, ਕੁਲਵਿੰਦਰ ਸਿੰਘ, ਵਿੱਕੀ ਅਨੰਦ, ਬਿੰਨੀ ਰਾਣੂ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਗੋਬਿੰਦ ਨੀਲ, ਕੰਵਲਜੀਤ ਸਿੰਘ ਬਰਨਾਲਾ, ਸੰਦੀਪ ਸਿੰਘ ਫੁੱਲ, ਪ੍ਰਬਜੀਤ ਸਿੰਘ, ਡਾ. ਗੁਰਮੁੱਖ ਸਿੰਘ, ਰਿੱਕੀ ਅਨੰਦ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਡੀ . ਏ . ਵੀ . ਪਬਲਿਕ ਸਕੂਲ , ਪੀ . ਏ . ਪੀ . ਕੈਂਪਸ ਵਿਖੇ ‘ ਸਟੈਮ ਸਪਾਰਕ 2026’ ਦਾ ਸਫਲਤਾਪੂਰਵਕ ਆਯੋਜਨ ਅਗਲੀ ਖ਼ਬਰ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਵਿਖੇ ‘ ਚਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ’ ਦੇ ਤਹਿਤ ਗੁਰਮਤਿ ਸਮਾਗਮ
Ad Position 24