03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜੈ ਮਾਂ ਜਗਦੰਬੇ ਕਲੱਬ ਵਲੋਂ ਪਿੰਡ ਨੰਗਲ ਵਿਖੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ

ਫਿਲੌਰ, 2 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਨੰਗਲ ਵਿਖੇ ਜੈ ਮਾਂ ਜਗਦੰਬੇ ਕਲੱਬ ਪਿੰਡ ਨੰਗਲ ਵਲੋਂ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮਹਾਂ ਮਾਈ ਦੀ ਪਵਿੱਤਰ ਜੋਤ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ।

Ad Position 21
No active advertisement
ਪਿੰਡ ਨੰਗਲ ਵਿਖੇ ਜੈ ਮਾਂ ਜਗਦੰਬੇ ਕਲੱਬ ਵਲੋਂ ਕਰਵਾਏ ਵਿਸ਼ਾਲ ਜਾਗਰਣ ਮੌਕੇ ਪ੍ਰਬੰਧਕ ਕਮੇਟੀ ਅਤੇ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ। (ਹੇਠਾਂ) ਪੰਡਾਲ ’ਚ ਬੈਠੇ ਸ਼ਰਧਾਲੂ। ਤਸਵੀਰਾਂ-ਸਤਿੰਦਰ ਸ਼ਰਮਾ 03-11-2026
ਫਿਲੌਰ, 2 ਨਵੰਬਰ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਨੰਗਲ ਵਿਖੇ ਜੈ ਮਾਂ ਜਗਦੰਬੇ ਕਲੱਬ ਪਿੰਡ ਨੰਗਲ ਵਲੋਂ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮਹਾਂ ਮਾਈ ਦੀ ਪਵਿੱਤਰ ਜੋਤ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ। ਪੂਰਾ ਪਿੰਡ ਬਿਜਲੀ ਦੀਆਂ ਖੂਬਸੂਰਤ ਲੜੀਆਂ ਨਾਲ ਸਜਾਇਆ ਗਿਆ ਤੇ ਮਹਾਂ ਮਾਈ ਦਾ ਭਵਨ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਵਿਸ਼ਾਲ ਜਾਗਰਣ ਦੀ ਸ਼ੋਭਾ ਵਧਾਉਣ ਲਈ ਨਾਮਵਰ ਭਜਨ ਗਾਇਕ ਫਿਰੋਜ਼ ਖ਼ਾਨ ਉਚੇਚੇ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਗਾਇਕ ਮਾਹੀ ਖ਼ਾਨ ਨੇ ਵੀ ਹਾਜ਼ਰੀ ਲਵਾਈ ਤੇ ਭਜਨ ਗਾਇਨ ਨਾਲ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ। ਭਗਵਾਨ ਸ੍ਰੀ ਗਣੇਸ਼ ਤੇ ਸੰਕਟ ਮੋਚਨ ਹਨੂੰਮਾਨ ਜੀ ਦਾ ਆਵਾਹਨ ਕੀਤਾ ਗਿਆ ਤੇ ਤਾਰਾ ਰਾਣੀ ਦੀ ਕਥਾ ਫਿਲੌਰ ਤੋਂ ਪਿੰਕੀ ਸ਼ਰਮਾ ਵਲੋਂ ਸੁਣਾਈ ਗਈ। ਉੱਘੇ ਮੰਚ ਸੰਚਾਲਕ ਮੱਖਣ ਸ਼ੇਰਪੁਰੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਅਖ਼ੀਰ ’ਚ ਪ੍ਰਬੰਧਕ ਕਮੇਟੀ ਵਲੋਂ ਸੰਗਤ ਲਈ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਕਮੇਟੀ ਨੇ ਸਮਾਗਮ ਦੀ ਸ਼ੋਭਾ ਵਧਾਉਣ ਵਾਲੀਆਂ ਅਹਿਮ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਤੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰੀ ਲਵਾਉਣ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਆਮ ਆਦਮੀ ਪਾਰਟੀ ਫਿਲੌਰ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ, ਸਾਬਕਾ ਮੁਲਾਜ਼ਮ ਵਿੰਗ ਦੇ ਸੂਬਾ ਪ੍ਰਧਾਨ ਪਿ੍ਰੰਸੀਪਲ ਪ੍ਰੇਮ ਕੁਮਾਰ, ਭਾਵਨਾ ਖਹਿਰਾ ਪਤਨੀ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਨੰਗਲ ਬੇਟ ਪਿੰਡ ਆਲੋਵਾਲ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਥਾਣਾ ਮੁਖੀ ਫਿਲੌਰ ਬਲਵਿੰਦਰ ਸਿੰਘ ਭੁੱਲਰ ਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਟੂ ਦੀ ਧੂਰੀ ਰੈਲੀ ’ਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ ਆਂਗਣਵਾੜੀ ਵਰਕਰਾਂ: ਯੂਨੀਅਨ ਅਗਲੀ ਖ਼ਬਰ ਤਿੰਨ ਵਿਧਾਇਕਾਂ ਦੇ ਭਾਜਪਾ ’ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਿਲੇਗੀ ਨਵੀਂ ਮਜ਼ਬੂਤੀ - ਢੱਲ , ਰੰਧਾਵਾ
Ad Position 24