03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਿਲਗਾ ਵਿਖੇ ਲਗਾਏ ਅੱਖਾਂ ਦੇ ਕੈਂਪ ਦੌਰਾਨ 470 ਮਰੀਜ਼ਾਂ ਦੀ ਕੀਤੀ ਗਈ ਜਾਂਚ

ਜਲੰਧਰ, 2 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 03-11-2026
ਜਲੰਧਰ, 2 ਨਵੰਬਰ (ਐੱਮ. ਐੱਸ. ਲੋਹੀਆ)- ਕੈਨੇਡੀਅਨ ਆਈਸਾਈਟ ਗਲੋਬਲ, ਰੋਟਰੀ ਕਲੱਬ ਜਲੰਧਰ ਵੈਸਟ ਅਤੇ ਰੀਸਾਈਟ ਵਿਜ਼ਨ ਫਾਊਂਡੇਸ਼ਨ, ਜਲੰਧਰ ਦੇ ਸਾਂਝੇ ਯਤਨਾਂ ਸਦਕਾ ਡੇਰਾ ਬਾਬਾ ਰਹਿਮਤ ਸ਼ਾਹ, ਬਿਲਗਾ ਵਿਖੇ ਇਕ ਮੈਗਾ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ ਦੌਰਾਨ 470 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਆਏ 242 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਡਾਕਟਰੀ ਜਾਂਚ ਤੋਂ ਬਾਅਦ, 88 ਮਰੀਜ਼ਾਂ ਮੋਤੀਆਬਿੰਦ ਤੋਂ ਪੀੜਤ ਪਾਏ ਗਏ, ਜਿਨ੍ਹਾਂ ਦੇ ਅਪ੍ਰਸ਼ਨ ਅਰੋੜਾ ਆਈ ਹਸਪਤਾਲ ਤੇ ਰੈਟੀਨਾ ਸੈਂਟਰ, ਲਿੰਕ ਰੋਡ, ਜਲੰਧਰ ਵਿਖੇ ਸਫ਼ਲਤਾ ਪੂਰਵਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਕੈਂਪ 30 ਸਾਲਾਂ ਤੋਂ ਵੱਧ ਸਮੇਂ ਤੋਂ ਅੰਨ੍ਹੇਪਣ ਦੀ ਰੋਕਥਾਮ ’ਚ ਸਰਗਰਮੀ ਨਾਲ ਯੋਗਦਾਨ ਪਾ ਰਹੀ ਅਨੂਪ ਸਿੰਘ ਜੱਬਲ ਦੀ ਸੰਸਥਾ ‘ਕੈਨੇਡੀਅਨ ਆਈਸਾਈਟ ਗਲੋਬਲ’ ਦੇ ਦੁਆਰਾ ਲਗਵਾਇਆ ਗਿਆ, ਜਿਸ ’ਚ ਮੱਖਣ ਸਿੰਘ ਦੁਆਰਾ ਆਰਥਿਕ ਤੌਰ ’ਤੇ ਪੂਰਾ ਸਮਰਥਨ ਦਿੱਤਾ ਗਿਆ। ਇਸ ਮੌਕੇ ਕਈ ਪ੍ਰਸਿੱਧ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਡਾ. ਨਵਜੋਤ ਦਹੀਆ, ਡਾ. ਅਮਨਦੀਪ ਸਿੰਘ ਅਰੋੜਾ, ਤਰਸੇਮ ਸਿੰਘ, ਪ੍ਰਧਾਨ, ਰੋਟਰੀ ਕਲੱਬ ਜਲੰਧਰ ਵੈਸਟ, ਚਤਰਨ ਸਿੰਘ, ਡਾ. ਐੱਸ. ਪੀ. ਐੱਸ. ਗਰੋਵਰ ਅਤੇ ਹੋਰ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚੈਤਨਯ ਮਹਾਂਪ੍ਰਭੂ ਰਾਧਾ ਮਾਧਵ ਮੰਦਰ ਵਲੋਂ 12ਵੀਂ ਪ੍ਰਭਾਤ ਫੇਰੀ ਦਾ ਆਯੋਜਨ ਅਗਲੀ ਖ਼ਬਰ ਆਗਾਮੀ ਵਿਧਾਨ ਸਭਾ ਚੋਣਾਂ ’ਚ ਬਲਕਾਰ ਸਿੰਘ ਨੂੰ ਸਫਲ ਬਣਾਉਣ ਲਈ ਕਰਾਂਗੇ ਡਟਵੀਂ ਮਿਹਨਤ- ਪ੍ਰਤਾਪ ਸਿੰਘ
Ad Position 24