03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦੀਆ ਮਿਰਜ਼ਾ ਦੀ ਪਟਾਕਿਆਂ ਬਾਰੇ ਅਪੀਲ ’ਤੇ ਵਿਵਾਦ

ਮੁੰਬਈ, 3 ਨਵੰਬਰ (ਪੀ.ਟੀ.ਆਈ)-ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਦਾਕਾਰਾ ਦੀਆ ਮਿਰਜ਼ਾ ਦੀ ਉਸ ਵੀਡੀਓ ਨੂੰ ਲੈ ਕੇ ਹੋਏ ਵਿਵਾਦ ’ਤੇ ‘ਡੂੰਘਾ ਦੁੱਖ ਅਤੇ ਨਾਰਾਜ਼ਗੀ’ ਪ੍ਰਗਟਾਈ ਹੈ, ਜੋ ਬੀ.ਐਮ.ਸੀ. (ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ) ਦੀ ਵਾਤਾਵਰਣ-ਅਨੁਕੂਲ ਤੇ ਪਟਾਕਾ-ਮੁਕਤ ਦੀਵਾਲੀ ਮੁਹਿੰਮ ...

Ad Position 21
No active advertisement
ਅਜੀਤ ਡੈਸਕ 04-11-2026

ਹਾਈ ਕੋਰਟ ਨੇ ਬੀ.ਐਮ.ਸੀ. ਨੂੰ ਵੀਡੀਓ ਮੁੜ ਅਪਲੋਡ ਕਰਨ ਲਈ ਕਿਹਾ
ਮੁੰਬਈ, 3 ਨਵੰਬਰ (ਪੀ.ਟੀ.ਆਈ)-ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਅਦਾਕਾਰਾ ਦੀਆ ਮਿਰਜ਼ਾ ਦੀ ਉਸ ਵੀਡੀਓ ਨੂੰ ਲੈ ਕੇ ਹੋਏ ਵਿਵਾਦ ’ਤੇ ‘ਡੂੰਘਾ ਦੁੱਖ ਅਤੇ ਨਾਰਾਜ਼ਗੀ’ ਪ੍ਰਗਟਾਈ ਹੈ, ਜੋ ਬੀ.ਐਮ.ਸੀ. (ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ) ਦੀ ਵਾਤਾਵਰਣ-ਅਨੁਕੂਲ ਤੇ ਪਟਾਕਾ-ਮੁਕਤ ਦੀਵਾਲੀ ਮੁਹਿੰਮ ਲਈ ਬਣਾਈ ਗਈ ਸੀ । ਅਦਾਲਤ ਨੇ ਨਗਰ ਨਿਗਮ ਨੂੰ ਇਹ ਵੀਡੀਓ ਕਲਿੱਪ ਦੁਬਾਰਾ ਅਪਲੋਡ ਕਰਨ ਲਈ ਕਿਹਾ ਹੈ ।

ਜਸਟਿਸ ਗਿਰੀਸ਼ ਕੁਲਕਰਨੀ ਅਤੇ ਜਸਟਿਸ ਨੀਲਾ ਗੋਖਲੇ ਦੇ ਬੈਂਚ ਨੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕਿਹਾ ਕਿ ਉਹ ਕੁਝ ਲੋਕਾਂ ਦੀ ਸੋਚ ਤੋਂ ਬਹੁਤ ਦੁਖੀ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਤੋਂ ਜੋ ਆਮ ਆਦਮੀ ਦੇ ਨੁਮਾਇੰਦੇ ਹੋਣ ਦਾ ਦਾਅਵਾ ਕਰਦੇ ਹਨ । ਹਾਈ ਕੋਰਟ ਨੇ ਕਿਹਾ ਕਿ ਇਹ ‘ਬਹੁਤ ਹੀ ਮੰਦਭਾਗੀ’ ਗੱਲ ਹੈ ਕਿ ਵਾਤਾਵਰਣ, ਹਵਾ ਤੇ ਸ਼ੋਰ ਪ੍ਰਦੂਸ਼ਣ ਬਾਰੇ ਜਾਗਰੂਕਤਾ ਫੈਲਾਉਣ ਲਈ ਬਣਾਈ ਗਈ ਵੀਡੀਓ ਨੂੰ ਅਜਿਹਾ ਰੰਗ ਦਿੱਤਾ ਗਿਆ ।

ਅਦਾਲਤ ਨੇ ਸਪਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਇਹ ਸਵਾਲ ਨਹੀਂ ਉਠਾ ਸਕਦਾ ਕਿ ਅਧਿਕਾਰੀਆਂ ਨੇ ਜਾਗਰੂਕਤਾ ਫੈਲਾਉਣ ਲਈ ਕਿਸੇ ਖਾਸ ਮਸ਼ਹੂਰ ਹਸਤੀ (ਸੈਲੀਬ੍ਰਿਟੀ) ਨੂੰ ਕਿਉਂ ਚੁਣਿਆ । ਮੁੰਬਈ ਭਾਜਪਾ ਆਗੂ ਅਮੀਤ ਸਤਮ ਦੇ ਇਤਰਾਜ਼ ਤੇ ਮੇਅਰ ਰਿਤੂ ਤਾਵਡੇ ਵਲੋਂ ਦੀਆ ਮਿਰਜ਼ਾ ਨੂੰ ‘ਹਿੰਦੂ-ਵਿਰੋਧੀ’ ਦੱਸਣ ਵਾਲੀਆਂ ਟਿੱਪਣੀਆਂ ਤੋਂ ਬਾਅਦ, ਬੀ.ਐਮ.ਸੀ. ਨੇ ਸੋਸ਼ਲ ਮੀਡੀਆ ਤੋਂ ਉਨ੍ਹਾਂ ਦੀ ਵੀਡੀਓ ਕਲਿੱਪ ਹਟਾ ਦਿੱਤੀ ਸੀ ।

Ad Position 22
No active advertisement
ਪਿਛਲੀ ਖ਼ਬਰ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ : ਈ.ਡੀ. ਨੇ 2 ਜਹਾਜ਼ ਕੀਤੇ ਜ਼ਬਤ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੇ ਕੇਸ਼ਮ ਟਾਪੂ ’ਤੇ ਹਮਲੇ, ਮੁੜ ਵਧਿਆ ਤਣਾਅ
Ad Position 24