31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦਰਬਾਰ ਬਾਬਾ ਬੋਹੜ ਸ਼ਾਹ ਵਿਖੇ ਜੋੜ ਮੇਲਾ 19 ਨੂੰ-ਬਾਬਾ ਗੁਰਦੀਪ ਸਿੰਘ

ਮੇਲੇ ’ਚ ਪ੍ਰਸਿੱਧ ਗਾਇਕ ਲਗਾਉਣਗੇ ਦਰਬਾਰ ’ਚ ਹਾਜ਼ਰੀ ਕਰਤਾਰਪੁਰ, 30 ਅਕਤੂਬਰ (ਜਨਕ ਰਾਜ ਗਿੱਲ)-ਕੌਮੀ ਮਾਰਗ ਕਰਤਾਰਪੁਰ-ਸਰਾਏ ਖ਼ਾਸ ਸਥਿਤ ਡੇਰਾ ਬਾਬਾ ਬੋਹੜ ਸ਼ਾਹ ਜੀ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ 19 ਨਵੰਬਰ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਬਾਬਾ ਬੋਹੜ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਤਾਰਾ ਸਿੰਘ ਦੀ 29ਵੀਂ ਬਰਸੀ ਦੇ ਰੂਪ ’ਚ ਮਨਾਇਆ ਜਾਵੇਗਾ । ਇਸ ਮੌਕੇ ਦਰਬਾਰ ਵਿਖੇ ਸਾਲਾਨਾ ਮੇਲਾ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 31-10-2026
ਮੇਲੇ ’ਚ ਪ੍ਰਸਿੱਧ ਗਾਇਕ ਲਗਾਉਣਗੇ ਦਰਬਾਰ ’ਚ ਹਾਜ਼ਰੀ
ਕਰਤਾਰਪੁਰ, 30 ਅਕਤੂਬਰ (ਜਨਕ ਰਾਜ ਗਿੱਲ)-ਕੌਮੀ ਮਾਰਗ ਕਰਤਾਰਪੁਰ-ਸਰਾਏ ਖ਼ਾਸ ਸਥਿਤ ਡੇਰਾ ਬਾਬਾ ਬੋਹੜ ਸ਼ਾਹ ਜੀ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ 19 ਨਵੰਬਰ ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਬਾਬਾ ਬੋਹੜ ਸ਼ਾਹ ਦੇ ਮੁੱਖ ਸੇਵਾਦਾਰ ਬਾਬਾ ਤਾਰਾ ਸਿੰਘ ਦੀ 29ਵੀਂ ਬਰਸੀ ਦੇ ਰੂਪ ’ਚ ਮਨਾਇਆ ਜਾਵੇਗਾ । ਇਸ ਮੌਕੇ ਦਰਬਾਰ ਵਿਖੇ ਸਾਲਾਨਾ ਮੇਲਾ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡੇਰਾ ਬਾਬਾ ਬੋਹੜ ਸ਼ਾਹ ਪ੍ਰਬੰਧਕ ਕਮੇਟੀ ਸਰਾਏ ਖ਼ਾਸ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਮੇਲੇ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਮੇਲੇ ਦਾ ਪੋਸਟਰ ਜਾਰੀ ਕਰਦਿਆਂ ਸੇਵਾਦਰਾਂ ਨਾਲ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 19 ਨਵੰਬਰ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਉਪਰੰਤ ਚਿਰਾਗ ਰੌਸ਼ਨ ਕਰਨ ਦੀ ਰਸਮ ਹੋਵੇਗੀ। ਇਸ ਮੌਕੇ ਪ੍ਰਬੰਧਕਾਂ ਵਲੋਂ ਦਰਬਾਰ ’ਚ ਸਜਾਈ ਜਾਣ ਵਾਲੀ ਸੂਫਿਆਨਾ ਮਹਿਫਿਲ ’ਚ ਅੰਤਰਰਾਸ਼ਟਰੀ ਗਾਇਕ ਦੁਰਗਾ ਰੰਗੀਲਾ, ਦੀਪਕ ਹੰਸ, ਮੁਕੇਸ਼ ਇਨਾਇਤ ਅਤੇ ਵਿਨੀਤ ਖ਼ਾਨ ਦਰਬਾਰ ਵਿਖੇ ਆਪਣੇ ਗੀਤਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ ਇਸ ਮੌਕੇ ਬਾਬਾ ਗੁਰਦੀਪ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਬਾਬਾ ਸ਼ਿੰਗਾਰਾ ਸਿੰਘ, ਅਸ਼ਵਨੀ ਆਨੰਦ, ਲਵਿਸ਼ ਕੁਮਾਰ, ਅਮਿਤ ਛਾਬੜਾ, ਗੁਲਸ਼ਨ ਕੁਮਾਰ, ਸਤਪਾਲ ਸਮੇਤ ਪ੍ਰਬੰਧਕ ਕਮੇਟੀ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੈਲੀ ਖੰਨਾ ਦੇ ਯਤਨਾਂ ਸਦਕਾ 30 ਤੋਂ ਵੱਧ ਔਰਤਾਂ ਮਹਿਲਾ ਮੋਰਚੇ ’ਚ ਸ਼ਾਮਿਲ ਅਗਲੀ ਖ਼ਬਰ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਘਟਿਆ ਨੌਜਵਾਨਾਂ ਦਾ ਪਰਵਾਸ-ਵਿਜੇ ਸਾਂਪਲਾ
Ad Position 24