ਬਿਆਸ, 31 ਅਕਤੂਬਰ (ਨਰਿੰਦਰ ਸਿੰਘ)- ਬਿਆਸ ਦੇ ਕੋਲ ਪੈਂਦੇ ਪਿੰਡ ਜੋਧੇ ਨੇੜੇ ਪਿੰਡ ਗਾਜੀਵਾਲ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਰ ਹੈ ਅਤੇ ਇਕ ਜ਼ਖ਼ਮੀ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਹੋਇਆ ਤਿੰਨ ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ। ਜੋਧਵੀਰ ਸਿੰਘ ਜੋਧਾ ਨਾਮ ਦਾ ਵਿਅਕਤੀ ਜਿਸ ਨੇ ਗੋਲੀਆਂ ਚਲਾਈਆਂ ਅਤੇ ਇਸ ਦੀ ਪਤਨੀ ਸਮੇਤ ਇਸ ਦੇ ਲੜਕੇ ਜੋ ਕਿ ਨਾਬਾਲਗ ਹੈ ਨੂੰ ਗਿਰਫ਼ਤਾਰ ਕੀਤਾ ਗਿਆ।