ਸਿਟੀ ਰੇਲਵੇ ਸਟੇਸ਼ਨ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ
ਚੁਗਿੱਟੀ/ ਜੰਡੂਸਿੰਘਾ, 30 ਅਕਤੂਬਰ (ਨਰਿੰਦਰ ਲਾਗੂ)-ਸਵੱਛਤਾ ਪਖਵਾੜਾ-2026 ਦੇ ਹਿੱਸੇ ਵਜੋਂ, ਫ਼ਿਰੋਜ਼ਪੁਰ ਡਿਵੀਜ਼ਨ ਦੇ ਵੱਡੇ ਅਤੇ ਛੋਟੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮਾਂ ਰਾਹੀਂ ਸਫਾਈ ਪ੍ਰਤੀ ਜਾਗਰੂਕਤਾ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ ਕਰਵਾਇਆ ਗਿਆ।
ਚੁਗਿੱਟੀ/ ਜੰਡੂਸਿੰਘਾ, 30 ਅਕਤੂਬਰ (ਨਰਿੰਦਰ ਲਾਗੂ)-ਸਵੱਛਤਾ ਪਖਵਾੜਾ-2026 ਦੇ ਹਿੱਸੇ ਵਜੋਂ, ਫ਼ਿਰੋਜ਼ਪੁਰ ਡਿਵੀਜ਼ਨ ਦੇ ਵੱਡੇ ਅਤੇ ਛੋਟੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮਾਂ ਰਾਹੀਂ ਸਫਾਈ ਪ੍ਰਤੀ ਜਾਗਰੂਕਤਾ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਰੇਲਵੇ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੇ ਯਾਤਰੀਆਂ, ਖਾਸ ਕਰਕੇ ਨੌਜਵਾਨਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ। ਇਸ ਦੌਰਾਨ, ਨੌਜਵਾਨਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਵੱਲੋਂ ਯਾਤਰੀਆਂ ਨੂੰ ਸਟੇਸ਼ਨ ਦੀ ਸਫਾਈ, ਸਵੱਛਤਾ, ਯਾਤਰੀ ਸਹੂਲਤਾਂ ਅਤੇ ਸੁਰੱਖਿਅਤ ਯਾਤਰਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ। ਯਾਤਰੀਆਂ ਤੋਂ ਸਫਾਈ ਅਤੇ ਸਟੇਸ਼ਨ ਸਹੂਲਤਾਂ ਬਾਰੇ ਸੁਝਾਅ ਲਏ ਗਏ।