30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦੀ ਇੰਪੀਰੀਅਲ ਸਕੂਲ, ਗ੍ਰੀਨ ਕੈਂਪਸ ’ਚ ਵਿਸ਼ਵ ਪੋਲੀਓ ਦਿਵਸ ਮੌਕੇ ਪੇਂਟਿੰਗ ਮੁਕਾਬਲੇ ਕਰਵਾਏ

ਆਦਮਪੁਰ, 29 ਅਕਤੂਬਰ (ਰਮਨ ਦਵੇਸਰ)-ਇੰਪੀਰੀਅਲ ਸਕੂਲ, ਗ੍ਰੀਨ ਕੈਂਪਸ, ਆਦਮਪੁਰ ਵਿਖੇ ਰੋਟਰੀ ਕਲੱਬ ਆਦਮਪੁਰ ਦੋਆਬਾ ਵਲੋਂ ਵਿਸ਼ਵ ਪੋਲੀਓ ਦਿਵਸ ਦੇ ਮੌਕੇ ’ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੋਲੀਓ ਦੇ ਖ਼ਾਤਮੇ ਪ੍ਰਤੀ ਜਾਗਰੂਕ ਕਰਨਾ ਅਤੇ ਇੱਕ ਸਿਹਤਮੰਦ ਤੇ ਪੋਲੀਓ-ਮੁਕਤ ਵਿਸ਼ਵ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 30-10-2026
ਆਦਮਪੁਰ, 29 ਅਕਤੂਬਰ (ਰਮਨ ਦਵੇਸਰ)-ਇੰਪੀਰੀਅਲ ਸਕੂਲ, ਗ੍ਰੀਨ ਕੈਂਪਸ, ਆਦਮਪੁਰ ਵਿਖੇ ਰੋਟਰੀ ਕਲੱਬ ਆਦਮਪੁਰ ਦੋਆਬਾ ਵਲੋਂ ਵਿਸ਼ਵ ਪੋਲੀਓ ਦਿਵਸ ਦੇ ਮੌਕੇ ’ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੋਲੀਓ ਦੇ ਖ਼ਾਤਮੇ ਪ੍ਰਤੀ ਜਾਗਰੂਕ ਕਰਨਾ ਅਤੇ ਇੱਕ ਸਿਹਤਮੰਦ ਤੇ ਪੋਲੀਓ-ਮੁਕਤ ਵਿਸ਼ਵ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਮਨਮੋਹਨ ਸਿੰਘ ਬਾਵਾ, ਰੋਟਰੀ ਕਲੱਬ ਦੇ ਪ੍ਰਧਾਨ ਸੁਮਿਤ ਵਰਮਾ, ਸੰਦੀਪ ਛਾਬੜਾ ਅਤੇ ਸਚਿਨ ਕਲਿਆਣ ਨੇ ਸ਼ਿਰਕਤ ਕੀਤੀ। ਮੁਕਾਬਲੇ ਵਿੱਚ ਦੀ ਇੰਪੀਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਪੋਲੀਓ ਦਾ ਅੰਤ ਕਰੋ” ਵਿਸ਼ੇ ’ਤੇ ਆਕਰਸ਼ਕ ਅਤੇ ਸੰਦੇਸ਼ ਭਰਪੂਰ ਚਿੱਤਰ ਬਣਾ ਕੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀਆਂ ਕਲਾਕ੍ਰਿਤੀਆਂ ਵਿੱਚ ਸਿਹਤਮੰਦ ਬਚਪਨ, ਸੁਰੱਖਿਅਤ ਭਵਿੱਖ ਅਤੇ ਪੋਲੀਓ-ਮੁਕਤ ਸਮਾਜ ਦੀ ਸੁੰਦਰ ਕਲਪਨਾ ਦਿਖਾਈ ਦਿੱਤੀ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਲਾਤਮਕ ਪ੍ਰਤਿਭਾ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਧਾਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਸੀ.ਈ.ਓ. ਨਿਖਿਲ ਪਸਰੀਚਾ, ਸੀ.ਓ.ਓ. ਸੁਖਦੇਵ ਅਰੋੜਾ, ਪ੍ਰਿੰਸੀਪਲ ਰਾਜਵਿੰਦਰ ਪਾਲ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਠਾਕੁਰ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਮਾਜਿਕ ਜਾਗਰੂਕਤਾ, ਸੰਵੇਦਨਸ਼ੀਲਤਾ ਅਤੇ ਰਚਨਾਤਮਕ ਸੋਚ ਵਿਕਸਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਰੋਟਰੀ ਕਲੱਬ ਆਦਮਪੁਰ ਦੋਆਬਾ ਦੀ ਇਹ ਪਹਿਲ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਵੱਲ ਇੱਕ ਸ਼ਲਾਘਾਯੋਗ ਕਦਮ ਸਾਬਿਤ ਹੋਈ।
Ad Position 22
No active advertisement
ਪਿਛਲੀ ਖ਼ਬਰ ਗੁਰਾਇਆ ’ ਚ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੀਆਂ ਅਹਿਮ ਨਿਯੁਕਤੀਆਂ , ਸੰਨੀ ਛਾਬੜਾ ਬਣੇ ਪ੍ਰਧਾਨ ਅਗਲੀ ਖ਼ਬਰ ਹਰੇਕ ਸੋਮਵਾਰ ਤੇ ਵੀਰਵਾਰ ਨੂੰ ਸਵੇਰੇ 11:30 ਵਜੇ ਤੋਂ ਦੁਪਹਿਰ 1 ਵਜੇ ਤੱਕ ਮਿਲੇਗੀ ਸਹੂਲਤ
Ad Position 24