ਪੰਜਾਬ ਨੂੰ ਨਿਆਂ , ਰੁਜ਼ਗਾਰ ਅਤੇ ਨਸ਼ਾ - ਮੁਕਤੀ ਚਾਹੀਦੀ ਹੈ - ਸ਼੍ਰੋਮਣੀ ਅਕਾਲੀ ਦਲ ( ਅ )
ਗੁਰਾਇਆ, 24 ਅਕਤੂਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਵਲੋਂ ਪੀ. ਆਈ.
ਗੁਰਾਇਆ, 24 ਅਕਤੂਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਵਲੋਂ ਪੀ.ਆਈ.ਟੀ-ਐਨ.ਡੀ.ਪੀ.ਐੱਸ ਐਕਟ ਅਧੀਨ ਪੁਲਿਸ ਨੂੰ ਬਿਨਾਂ ਮੁਕੱਦਮੇ ਨਜ਼ਰਬੰਦ ਕਰਨ ਦੀਆਂ ਵਧੇਰੇ ਸ਼ਕਤੀਆਂ ਦੇਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਬਾਰੇ ਆਪਣੇ ਬਿਆਨ ਵਿੱਚ ਭਾਈ ਦਵਿੰਦਰ ਸਿੰਘ ਖ਼ਾਲਸਾ ਹਲਕਾ ਇੰਚਾਰਜ ਫਿਲੌਰ ਨੇ ਦੱਸਿਆ ਕਿ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉੱਠੇ ਲੋਕ ਰੋਹ ਤੋਂ ਬਾਅਦ ਪੁਲਿਸ ਨੂੰ ਗ਼ੈਰ-ਲੋਕਤੰਤਰੀ ਸ਼ਕਤੀਆਂ ਦੇਣਾ ਲੋਕਤੰਤਰ ਦਾ ਘਾਣ ਹੈ। ਸਾਡੀ ਪਾਰਟੀ ਦੀਆਂ ਮੰਗਾਂ ਹਨ ਕਿ ਨਜ਼ਰਬੰਦੀ ਨਹੀਂ, ਨਿਆਂ ਚਾਹੀਦਾ ਹੈ: ਸ਼ੱਕ ਦੋਸ਼ ਨਹੀਂ ਹੁੰਦਾ ਜੀ। ਪੁਲਿਸ ਦੀ ਰਿਪੋਰਟ ਅਦਾਲਤੀ ਸਬੂਤ ਨਹੀਂ ਹੋ ਸਕਦੀ। ਕਿਸੇ ਨੂੰ ਸਿਰਫ਼ ਇਸ ਕਰਕੇ ਕੈਦ ਨਹੀਂ ਕੀਤਾ ਜਾ ਸਕਦਾ ਕਿ ਉਹ ਭਵਿੱਖ ਵਿੱਚ ਅਪਰਾਧ ਕਰ ਸਕਦਾ ਹੈ। ਤਸਕਰ ਫੜੋ, ਮਰੀਜ਼ ਦਾ ਇਲਾਜ ਕਰੋ: ਨਸ਼ੇ ਦੀ ਲਤ ਜੇਲ੍ਹਾਂ ਭਰਨ ਨਾਲ ਨਹੀਂ ਜਾਵੇਗੀ। ਨਸ਼ੇ ਦਾ ਮਰੀਜ਼ ਤੇ ਮੁਨਾਫ਼ੇ ਲਈ ਵੇਚਣ ਵਾਲਾ ਤਸਕਰ ਦੋਵੇਂ ਇੱਕ ਨਹੀਂ ਹਨ। ਹਰ ਜ਼ਿਲ੍ਹੇ ਵਿੱਚ ਇਲਾਜ ਕੇਂਦਰ, ਮੁੜ-ਵਸੇਬਾ ਤੇ ਰੁਜ਼ਗਾਰ ਚਾਹੀਦਾ ਹੈ। ਵੱਡੀਆਂ ਮੱਛੀਆਂ ਫੜੋ: ਸਿਰਫ਼ ਛੋਟੇ ਮੁੰਡੇ ਫੜਨ ਨਾਲ ਨਸ਼ਾ ਨਹੀਂ ਰੁਕੇਗਾ, ਨਸ਼ਾ ਤਸਕਰਾਂ ਨੂੰ ਬਚਾਉਣ ਵਾਲੇ ਪੁਲਿਸ ਅਧਿਕਾਰੀ, ਡਰੱਗਜ਼ ਇੰਸਪੈਕਟਰ, ਫਾਰਮਾਂ ਕੰਪਨੀਆਂ ਤੇ ਸਿਆਸੀ ਸਰਪ੍ਰਸਤਾਂ ਦੀ ਸੁਤੰਤਰ ਜਾਂਚ ਹੋਵੇ।